ਜਸਦੀਪ ਸਿੰਘ ਜੈਸੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਨਿਯੁਕਤ ਸਰਜੀਓ ਗੋਰ ਨਾਲ / Courtesy Photo
ਟਰੰਪ ਪ੍ਰਸਾਸ਼ਨ ਵਲੋਂ ਭਾਰਤ 'ਚ ਅਮਰੀਕਾ ਦੇ ਨਵੇਂ ਅੰਬੈਸਡਰ ਵਜੋਂ ਸਰਜੀਓ ਗੋਰ ਨੂੰ ਨਿਯੁਕਤ ਕੀਤਾ ਗਿਆ ਹੈ। ਜਿਸ 'ਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਵੱਲੋਂ ਮੁਲਾਕਾਤ ਕਰਕੇ ਉਨਾਂ ਨੂੰ ਵਧਾਈ ਦਿੱਤੀ ਗਈ। ਦੱਸਣਯੋਗ ਹੈ ਕਿ ਡਾ. ਜੈਸੀ ਦੇ ਸਰਜੀਓ ਗੋਰ ਨਾਲ ਪੁਰਾਣੇ ਨਜ਼ਦੀਕੀ ਸਬੰਧ ਹਨ ਅਤੇ ਉਹ ਪਿਛਲੀਆਂ ਚੋਣਾਂ ਵਿਚ ਇਕੱਠੇ ਚੋਣ ਮੁਹਿੰਮ ਵੀ ਚਲਾਉਂਦੇ ਰਹੇ ਹਨ।
ਡਾ.ਜਸਦੀਪ ਸਿੰਘ ਜੈਸੀ, ਅੰਬੈਸਡਰ ਗੋਰ ਨੂੰ ਵਧਾਈ ਦੇਣ ਲਈ ਵਾਈਟ ਹਾਊਸ ਪੁੱਜੇ। ਮੁਲਾਕਾਤ ਉਪਰੰਤ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਾ. ਜੈਸੀ ਨੇ ਦੱਸਿਆ ਕਿ ਉਨ੍ਹਾਂ ਸਰਜੀਓ ਗੋਰ ਨੂੰ ਬੇਨਤੀ ਕੀਤੀ ਹੈ ਕਿ ਉਹ ਜਦੋਂ ਭਾਰਤ 'ਚ ਆਪਣਾ ਅਹੁਦਾ ਸੰਭਾਲਣ ਤਾਂ ਪੰਜਾਬ ਜ਼ਰੂਰ ਜਾਣ। ਉਨ੍ਹਾਂ ਵਿਸ਼ੇਸ਼ ਕਰਕੇ ਸ੍ਰੀ ਦਰਬਾਰ ਸਾਹਿਬ ਜਾਣ ਲਈ ਗੋਰ ਨੂੰ ਪ੍ਰੇਰਿਆ।
ਜਿਕਰਯੋਗ ਹੈ ਕਿ ਸਰਜੀਓ ਗੋਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਹੀ ਨਜ਼ਦੀਕੀ ਹਨ, ਉਨ੍ਹਾਂ ਦੀ ਭਾਰਤੀ ਰਾਜਦੂਤ ਵੱਜੋਂ ਨਿਯੁਕਤੀ ਇਹ ਇਸ਼ਾਰਾ ਕਰਦੀ ਹੈ ਕਿ ਟਰੰਪ ਭਾਰਤ ਨਾਲ ਆਉਣ ਵਾਲੇ ਸਮੇਂ ਵਿੱਚ ਸਾਂਝ ਵਧਾਉਣ ਜਾ ਰਹੇ ਹਨ। ਇਸ ਮੌਕੇ ਡਾ. ਜੈਸੀ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨਾਲ ਵੀ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਮੌਜੂਦਾ ਅੰਤਰਰਾਸ਼ਟਰੀ ਸਥਿਤੀਆਂ ਅਤੇ ਅਹਿਮ ਰਾਜਨੀਤਿਕ ਮੁੱਦਿਆਂ ਉੱਤੇ ਚਰਚਾ ਕੀਤੀ।
ਡਾ. ਜੈਸੀ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨਾਲ ਵੀ ਮੁਲਾਕਾਤ ਕੀਤੀ / Courtesy Photo
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login