ADVERTISEMENT

ADVERTISEMENT

ਭਾਰਤੀ ਮੂਲ ਦੀ ਔਰਤ ਦੇ ਕਤਲ ਦੇ ਦੋਸ਼ ‘ਚ ਪਾਕਿਸਤਾਨੀ ਪਤੀ 'ਤੇ ਕੇਸ ਦਰਜ

ਪੀੜਤਾ ਨੇ ਪਹਿਲਾਂ ਵੀ ਮੁਲਜ਼ਮ ਖ਼ਿਲਾਫ਼ ਘਰੇਲੂ ਦੁਰਵਿਵਹਾਰ ਦੀਆਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਸਨ

Representative Image / Pexels

ਨਾਸਾਊ ਕਾਊਂਟੀ ਪੁਲਿਸ ਨੇ ਪਾਕਿਸਤਾਨੀ ਮੂਲ ਦੇ ਆਸਿਫ ਕੁਰੈਸ਼ੀ ‘ਤੇ ਉਸਦੀ ਭਾਰਤੀ ਮੂਲ ਦੀ ਪਤਨੀ ਅਲੀਨਾ ਆਸਿਫ ਦੀ ਹੱਤਿਆ ਦੇ ਦੋਸ਼ ਲਗਾਏ ਹਨ। ਕੁਰੈਸ਼ੀ ਨੂੰ 24 ਅਕਤੂਬਰ ਨੂੰ ਲਾਂਗ ਆਇਲੈਂਡ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਲੀਨਾ ਆਸਿਫ ਨੂੰ 17 ਜਨਵਰੀ, 2025 ਨੂੰ ਹੈਰਿਕਸ (Herricks) ਵਿੱਚ ਸਥਿਤ ਉਸਦੇ ਲਾਰਚ ਡ੍ਰਾਈਵ ਵਾਲੇ ਘਰ ਵਿੱਚ ਗਲਾ ਅਤੇ ਚਿਹਰੇ ‘ਤੇ ਜ਼ਖ਼ਮਾਂ ਨਾਲ ਮ੍ਰਿਤਕ ਪਾਇਆ ਗਿਆ। ਇਹ ਘਟਨਾ ਅਲੀਨਾ ਵਲੋਂ ਕੁਰੈਸ਼ੀ ਨੂੰ ਤਲਾਕ ਦੇ ਕਾਗਜ਼ਾਤ ਦਿੱਤੇ ਜਾਣ ਤੋਂ ਇੱਕ ਹਫ਼ਤੇ ਬਾਅਦ ਵਾਪਰੀ। ਲੌਂਗ ਆਈਲੈਂਡ ਨਿਊਜ਼ 12 ਅਨੁਸਾਰ, ਪੁਲਿਸ ਦਾ ਕਹਿਣਾ ਹੈ ਕਿ ਕੁਰੈਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਘਟਨਾ ਦੇ ਸਮੇਂ, ਅਲੀਨਾ ਆਸਿਫ਼ ਆਪਣੇ ਤਿੰਨ ਬੱਚਿਆਂ, ਜਿਨ੍ਹਾਂ ਦੀ ਉਮਰ 18, 14 ਅਤੇ 7 ਸਾਲ ਹੈ, ਨਾਲ ਰਹਿ ਰਹੀ ਸੀ। ਤਲਾਕ ਦੇ ਕਾਗਜ਼ਾਤ ਮਿਲਣ ਤੋਂ ਬਾਅਦ ਕੁਰੈਸ਼ੀ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਉਸਨੂੰ ਤੰਗ ਕਰ ਰਿਹਾ ਸੀ।

ਪੁਲਿਸ ਰਿਪੋਰਟਾਂ ਅਨੁਸਾਰ, ਕੁਰੈਸ਼ੀ ਨੂੰ ਪਹਿਲਾਂ ਵੀ ਘਰੇਲੂ ਹਿੰਸਾ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਵਿਰੁੱਧ ਪੰਜ ਪੁਰਾਣੀਆਂ ਸ਼ਿਕਾਇਤਾਂ ਦਰਜ ਹੋਈਆਂ — ਇੱਕ ਉਸਦੀ ਧੀ ਨਾਲ ਅਤੇ ਚਾਰ ਉਸਦੀ ਪਤਨੀ ਨਾਲ ਸੰਬੰਧਤ ਸਨ। ਪੁਲਿਸ ਦੀ ਇੱਕ ਖ਼ਬਰ ਰਿਲੀਜ਼ ਅਨੁਸਾਰ, ਮੈਡੀਕਲ ਐਗਜ਼ਾਮੀਨਰ ਨੇ ਅਲੀਨਾ ਆਸਿਫ਼ ਦੀ ਮੌਤ ਨੂੰ ਕਿਸੇ ਰਸਾਇਣਕ ਪਦਾਰਥ ਰਾਹੀਂ ਦਮ ਘੁੱਟਣ ਕਾਰਨ ਅਪਰਾਧਿਕ ਕਤਲ ਕਰਾਰ ਦਿੱਤਾ ਹੈ। 

ਕੁਰੈਸ਼ੀ, ਜਿਸਦੀ ਪੁਲਿਸ ਨੇ ਇੱਕ ਬੇਰੁਜ਼ਗਾਰ ਸਾਫਟਵੇਅਰ ਇੰਜੀਨੀਅਰ ਵਜੋਂ ਪਛਾਣ ਕੀਤੀ ਹੈ, ਨੂੰ ਦੋਸ਼ੀ ਠਹਿਰਾਏ ਜਾਣ 'ਤੇ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਉਹ ਇਸ ਸਮੇਂ ਜ਼ਮਾਨਤ ਤੋਂ ਬਿਨਾਂ ਹਿਰਾਸਤ ਵਿੱਚ ਹੈ।

Comments

Related