ਭਾਰਤ ਵਿੱਚ ਜਨਮੇ ਵਕੀਲ ਅਜੀਤ ਮਿਸ਼ਰਾ ਨੂੰ ਕਾਨੂੰਨ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਦੇ ਲਈ ਵੱਕਾਰੀ ‘ਫ੍ਰੀਡਮ ਆਫ਼ ਦ ਸਿਟੀ ਆਫ਼ ਲੰਡਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਜੀਤ ਮਿਸ਼ਰਾ ਯੂਕੇ ਇੰਡੀਆ ਲੀਗਲ ਪਾਰਟਰਸ਼ਿਪ (UKILP) ਦੇ ਸੰਸਥਾਪਕ ਅਤੇ ਪ੍ਰਧਾਨ ਹਨ। ਉਨ੍ਹਾਂ ਨੂੰ 23 ਜਨਵਰੀ ਨੂੰ ਪੁਰਸਕਾਰ ਨਾਲ ਸਨਮਾਨ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਜੀਤ ਮਿਸ਼ਰਾ ਦਾ ਦੋ ਦਹਾਕੇ ਤੋਂ ਵੀ ਵੱਧ ਦਾ ਪੇਸ਼ੇਵਰ ਅਨੁਭਵ ਹੈ। ਉਹ ਕੁਝ ਪ੍ਰਮੁੱਖ ਘਰੇਲੂ ਅਤੇ ਅੰਤਰਰਾਸ਼ਟਰੀ ਕਾਨੂੰਨੀ ਫਰਮਾਂ ਦੇ ਪਾਰਟਨਰ ਅਤੇ ਭਾਰਤ ‘ਡੈਸਕ’ ਦੇ ਪ੍ਰਮੁੱਖ ਰਹੇ ਹਨ। ਮਿਸ਼ਰਾ ਨੇ ਪੁਰਸਕਾਰ ਮਿਲਣ ’ਤੇ ਕਿਹਾ ਕਿ ਮੈਂ ਫ੍ਰੀਡਮ ਆਫ਼ ਦ ਸਿਟੀ ਆਫ਼ ਲੰਡਨ ਪ੍ਰਾਪਤ ਕਰਨ ਲਈ ਸ਼ੁਕਰਗੁਜ਼ਾਰ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਂ ਲੰਡਨ ਸ਼ਹਿਰ ਵਿੱਚ ਆਪਣਾ ਕਾਨੂੰਨੀ ਕਰੀਅਰ ਸ਼ੁਰੂ ਕੀਤਾ ਅਤੇ ਸ਼ਹਿਰ ਵੱਲੋਂ ਮਾਨਤਾ ਪ੍ਰਾਪਤ ਹੋਣ ਮਾਣ ਵਾਲਾ ਪਲ ਹੈ। ਮਿਸ਼ਰਾ ਵੱਲੋਂ ਸਥਾਪਿਤ UKILPਇੱਕ ਸਰਗਰਮ ਨੈਟਵਰਕਿੰਗ ਪਲੇਟਫਾਰਮ ਹੈ, ਜੋ ਭਾਰਤ ਅਤੇ ਬਰਤਾਨੀਆ ਦੇ ਕਾਨੂੰਨੀ ਭਾਈਚਾਰੀਆਂ ਦੇ ਵਿਚਕਾਰ ਸਬੰਧੀ ਨੂੰ ਵਧਾਉਣ ਵਾਲੇ ਸੀਨੀਅਰ ਵਕੀਲਾਂ ਦੇ ਲਈ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਤੇਜ਼ੀ ਨਾਲ ਪ੍ਰਮੁੱਖਤਾ ਪ੍ਰਾਪਤ ਕਰ ਰਿਹਾ ਹੈ।
ਸਿਟੀ ਆਫ਼ ਲੰਡਨ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਇਹ ਪੁਰਸਕਾਰ 13ਵੀਂ ਸ਼ਤਾਬਦੀ ਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲੰਡਨ ਅਤੇ ਜਨਤਕ ਜੀਵਨ ਵਿੱਚ ਸ਼ਾਨਦਾਰ ਯੋਗਦਾਰ ਦਿੱਤਾ ਹੈ। ਲੰਡਨ ਕਾਰਪੋਰੇਸ਼ਨ ਦੇ ਨੀਤੀ ਪ੍ਰਮੁੱਖ ਕ੍ਰਿਸ ਹੇਵਰਡ ਅਤੇ ਨਾਗਰਿਕ ਮਾਮਲਿਆਂ ਦੀ ਕਮੇਟੀ ਦੀ ਮੀਤ ਪ੍ਰਧਾਨ ਸ਼੍ਰਵਨ ਜੋਸ਼ੀ ਨੇ ਮਿਸ਼ਰਾ ਨੂੰ ਇਸ ਵੱਕਾਰੀ ਸਨਮਾਨ ਦੇ ਲਈ ਨਾਮਜ਼ਦ ਕੀਤਾ ਸੀ।
Comments
Start the conversation
Become a member of New India Abroad to start commenting.
Sign Up Now
Already have an account? Login