ADVERTISEMENT

ADVERTISEMENT

ਕਤਰ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ: ਭਾਰਤੀ ਦੂਤਾਵਾਸ ਨੇ ਕੀਤਾ ਧੰਨਵਾਦ

ਦੂਤਾਵਾਸ ਦਾ 24X7 ਕੰਟਰੋਲ ਰੂਮ ਅਤੇ ਭਾਰਤੀ ਭਾਈਚਾਰੇ ਦਾ ਹੈਲਪਡੈਸਕ ਲਗਾਤਾਰ ਸਰਗਰਮ ਹੈ

ਭਾਰਤੀ ਦੂਤਾਵਾਸ ਨੇ ਕਤਰ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਕਤਰ ਏਅਰਵੇਜ਼ ਅਤੇ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਤਾਲਮੇਲ ਜਾਰੀ ਰੱਖਿਆ ਹੋਇਆ ਹੈ। 10 ਮਾਰਚ ਨੂੰ ਲਗਭਗ ਇੱਕ ਹਜ਼ਾਰ ਯਾਤਰੀ ਆਪਣੇ ਵਤਨ ਪਰਤ ਆਏ, ਜਿਸ ਲਈ ਭਾਰਤੀ ਦੂਤਾਵਾਸ ਨੇ ਕਤਰ ਏਅਰਵੇਜ਼ ਦਾ ਵਿਸ਼ੇਸ਼ ਧੰਨਵਾਦ ਕੀਤਾ।

ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 10 ਮਾਰਚ ਨੂੰ ਕਤਰ ਏਅਰਵੇਜ਼ ਦੀਆਂ ਉਡਾਣਾਂ ਰਾਹੀਂ ਲਗਭਗ ਇੱਕ ਹਜ਼ਾਰ ਭਾਰਤੀ ਯਾਤਰੀਆਂ ਨੇ ਨਵੀਂ ਦਿੱਲੀ, ਮੁੰਬਈ ਅਤੇ ਕੋਚੀ ਲਈ ਯਾਤਰਾ ਕੀਤੀ। 11 ਮਾਰਚ ਨੂੰ ਨਵੀਂ ਦਿੱਲੀ ਲਈ ਕਤਰ ਏਅਰਵੇਜ਼ ਦੀ ਇੱਕ ਹੋਰ ਵਿਸ਼ੇਸ਼ ਉਡਾਣ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਨਾਗਰਿਕਾਂ ਨੂੰ 96 ਘੰਟਿਆਂ ਦੀ ਵੈਧਤਾ ਵਾਲੇ ਆਰਜ਼ੀ ਟ੍ਰਾਂਜ਼ਿਟ ਵੀਜ਼ਾ 'ਤੇ ਸਾਊਦੀ ਅਰਬ ਦੀ ਸਲਵਾ ਸਰਹੱਦ ਰਾਹੀਂ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਕਤਰ ਵਿੱਚ ਫਸੀ ਭਾਰਤ ਦੀ ਬਾਸਕਟਬਾਲ ਟੀਮ ਸਾਊਦੀ ਅਰਬ ਤੋਂ ਉਡਾਣਾਂ ਰਾਹੀਂ ਭਾਰਤ ਪਹੁੰਚ ਗਈ ਹੈ। ਦੂਤਾਵਾਸ ਨੇ ਇਸ ਸਹਿਯੋਗ ਲਈ ਸਾਊਦੀ ਅਤੇ ਕਤਰ ਦੇ ਅਧਿਕਾਰੀਆਂ ਦਾ ਸ਼ੁਕਰੀਆ ਅਦਾ ਕੀਤਾ।

ਦੂਤਾਵਾਸ ਨੇ ਮੰਗਲਵਾਰ ਨੂੰ ਇੱਕ ਅਪਡੇਟ ਕੀਤੀ ਐਡਵਾਈਜ਼ਰੀ ਜਾਰੀ ਕੀਤੀ ਹੈ। ਉਹ ਭਾਰਤੀ ਨਾਗਰਿਕ ਜੋ ਕਤਰ ਵਿੱਚ ਸੈਲਾਨੀ ਜਾਂ ਥੋੜ੍ਹੇ ਸਮੇਂ ਲਈ ਆਏ ਸਨ ਅਤੇ 28 ਫਰਵਰੀ 2026 ਤੋਂ ਉਡਾਣਾਂ ਰੱਦ ਹੋਣ ਕਾਰਨ ਫਸੇ ਹੋਏ ਹਨ, ਉਹ ਦੂਤਾਵਾਸ ਦੀ ਅਧਿਕਾਰਤ ਵੈੱਬਸਾਈਟ 'ਤੇ ਆਪਣੀ ਜਾਣਕਾਰੀ ਦਰਜ ਕਰਨ। ਇਹ ਡਾਟਾ ਸਿਰਫ ਉਨ੍ਹਾਂ ਲੋਕਾਂ ਦੀ ਗਿਣਤੀ ਅਤੇ ਵੇਰਵੇ ਜਾਣਨ ਲਈ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਤਰ ਦੇ ਵਸਨੀਕ ਨਹੀਂ ਹਨ।

ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਦਿੱਤੇ ਲਿੰਕ ਰਾਹੀਂ ਆਪਣੀ ਜਾਣਕਾਰੀ ਜਮ੍ਹਾਂ ਕਰ ਦਿੱਤੀ ਹੈ, ਉਨ੍ਹਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਦੂਤਾਵਾਸ ਦਾ 24X7 ਕੰਟਰੋਲ ਰੂਮ ਅਤੇ ਭਾਰਤੀ ਭਾਈਚਾਰੇ ਦਾ ਹੈਲਪਡੈਸਕ ਲਗਾਤਾਰ ਸਰਗਰਮ ਹੈ।

Comments

Related