ਉੱਘੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਇੱਕ ਦੋਸ਼ੀ ਹਤਿਆਰੇ ਨੂੰ 28 ਜਨਵਰੀ ਨੂੰ ਕੈਨੇਡਾ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀ ਟੈਨਰ ਫੌਕਸ (24) ਨੂੰ ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਸੁਪਰੀਮ ਕੋਰਟ ਦੇ ਜੱਜ ਨੇ ਸਜ਼ਾ ਸੁਣਾਈ, ਜਿਸ ਤਹਿਤ ਉਹ ਘੱਟੋ-ਘੱਟ 20 ਸਾਲ ਦੀ ਸਜ਼ਾ ਬਿਨਾਂ ਪੈਰੋਲ ਦੇ ਕੱਟੇਗਾ।
ਫੌਕਸ ਅਤੇ ਉਸਦੇ ਸਾਥੀ ਜੋਸ ਲੋਪੇਜ਼ ਨੇ ਪਿਛਲੇ ਸਾਲ ਅਕਤੂਬਰ ਵਿੱਚ ਮਲਿਕ ਦੇ ਦੂਜੇ ਦਰਜੇ ਦੇ ਕਤਲ ਲਈ ਦੋਸ਼ੀ ਕਬੂਲਿਆ ਸੀ। ਮਲਿਕ ਨੂੰ 14 ਜੁਲਾਈ 2022 ਵਾਲੇ ਦਿਨ ਬੀਸੀ ਦੇ ਸਰੀ ਸ਼ਹਿਰ ਵਿਖੇ ਉਸਦੇ ਕਾਰੋਬਾਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋਵਾਂ ਦੋਸ਼ੀਆਂ ਨੇ ਪੈਸਿਆਂ ਲਈ ਕਤਲ ਕਰਨ ਦੀ ਗੱਲ ਕਬੂਲ ਕੀਤੀ ਪਰ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ਕੰਮ ਲਈ ਸੁਪਾਰੀ ਕਿਸ ਨੇ ਦਿੱਤੀ ਸੀ।
ਬੀਸੀ ਸੁਪਰੀਮ ਕੋਰਟ ਵਿੱਚ ਸਜ਼ਾ ਦੀ ਸੁਣਵਾਈ ਦੌਰਾਨ, ਮਲਿਕ ਦੇ ਪਰਿਵਾਰ ਨੇ ਇਨਸਾਫ਼ ਦੀ ਬੇਨਤੀ ਕੀਤੀ। "ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਨਾਮ ਨਸ਼ਰ ਕਰਨ ਦੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਸੁਪਾਰੀ ਦਿੱਤੀ ਸੀ", ਮਲਿਕ ਦੀ ਨੂੰਹ ਸੰਦੀਪ ਕੌਰ ਧਾਲੀਵਾਲ ਨੇ ਅਦਾਲਤ ਵਿੱਚ ਸਿੱਧੇ ਫੌਕਸ ਨੂੰ ਸੰਬੋਧਨ ਹੁੰਦਿਆਂ ਕਿਹਾ। "ਅਜਿਹਾ ਕਰਨਾ ਸਹੀ ਹੈ," ਸੰਦੀਪ ਨੇ ਅੱਗੇ ਕਿਹਾ।
ਫੌਕਸ ਅਤੇ ਲੋਪੇਜ਼ ਨੇ ਕਤਲ ਤੋਂ ਹਫ਼ਤੇ ਪਹਿਲਾਂ ਇੱਕ ਹੋਂਡਾ ਸੀਆਰ-ਵੀ ਚੋਰੀ ਕੀਤੀ ਸੀ, ਬਾਅਦ ਵਿੱਚ ਪਤਾ ਲੱਗਣ ਤੋਂ ਬਚਣ ਲਈ ਇਸਦੀਆਂ ਲਾਇਸੈਂਸ ਪਲੇਟਾਂ ਬਦਲ ਦਿੱਤੀਆਂ। ਹਮਲੇ ਵਾਲੇ ਦਿਨ, ਦੋਵਾਂ ਦੋਸ਼ੀਆਂ ਨੇ ਮਲਿਕ ਨੂੰ ਆਪਣੀ ਕਾਰ ਵਿੱਚ ਬੈਠਦੇ ਸਮੇਂ ਕਈ ਗੋਲੀਆਂ ਮਾਰੀਆਂ ਤੇ ਉਸ ਦਾ ਕਤਲ ਕਰ ਦਿੱਤਾ। ਫਿਰ ਉਨ੍ਹਾਂ ਨੇ ਅਧਿਕਾਰੀਆਂ ਦੁਆਰਾ ਟਰੈਕ ਕੀਤੇ ਜਾਣ ਤੋਂ ਪਹਿਲਾਂ ਗੱਡੀ ਨੂੰ ਅੱਗ ਲਗਾ ਦਿੱਤੀ।
ਕਰਾਊਨ ਪ੍ਰੌਸੀਕਿਊਟਰ ਮੈਥਿਊ ਸਟੇਸੀ ਨੇ ਅਪਰਾਧ ਨੂੰ ਪੈਸਿਆਂ ਲਈ ਕੀਤੀ ਗਈ "ਯੋਜਨਾਬੱਧ ਅਤੇ ਜਾਣਬੁੱਝ ਕੇ ਹੱਤਿਆ" ਦੱਸਿਆ। ਸੀਬੀਐੱਸ ਨਿਊਜ਼ ਦੀ ਰਿਪੋਰਟ ਅਨੁਸਾਰ, ਫੌਕਸ ਦੇ ਨਾਲ ਦੋਸ਼ੀ ਲੋਪੇਜ਼ ਨੂੰ 6 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਪ੍ਰੋਗਰਾਮ ਹੈ।
ਮਲਿਕ ਕੌਣ ਸੀ?
ਮਲਿਕ ਇੱਕ ਵਪਾਰੀ ਅਤੇ ਸਿੱਖ ਭਾਈਚਾਰਕ ਆਗੂ ਸੀ। ਉਸ ਉੱਤੇ 2005 ਵਿੱਚ ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਵਿੱਚ ਸ਼ਮੂਲੀਅਤ ਦੇ ਦੋਸ਼ ਲੱਗੇ ਸਨ ਪਰ ਅਦਾਲਤ ਨੇ ਬਰੀ ਕਰ ਦਿੱਤਾ ਗਿਆ ਸੀ। ਇਸ ਬੰਬ ਧਮਾਕੇ ਵਿੱਚ 23 ਜੂਨ 1985 ਨੂੰ ਆਇਰਲੈਂਡ ਦੇ ਤੱਟ 'ਤੇ 329 ਲੋਕ ਮਾਰੇ ਗਏ ਸਨ।
1986 ’ਚ ਖ਼ਾਲਸਾ ਕ੍ਰੈਡਿਟ ਯੂਨੀਅਨ ਸ਼ੁਰੂ ਕੀਤੀ
ਰਿਪੁਦਮਨ ਸਿੰਘ ਮਲਿਕ ਨੇ ਕੈਨੇਡਾ ਦੇ ਵੈਨਕੁਵਰ ਅੰਦਰ ਸੰਨ 1986 ਵਿੱਚ ਖ਼ਾਲਸਾ ਕ੍ਰੈਡਿਟ ਯੂਨੀਅਨ ਅਤੇ ਖ਼ਾਲਸਾ ਸਕੂਲ ਸ਼ੁਰੂ ਕੀਤੇ। ਖ਼ਾਲਸਾ ਸਕੂਲ ਉੱਤਰੀ ਅਮਰੀਕਾ ਵਿੱਚ ਪਹਿਲਾ ਨਿਜੀ ਖ਼ਾਲਸਾ ਸਕੂਲ ਅਤੇ ਇਸ ਸਮੇਂ ਉਹ ਬੀਸੀ ਵਿਖੇ ਸਭ ਤੋਂ ਵੱਡਾ ਨਿਜੀ ਸਕੂਲ ਹੈ। ਖ਼ਾਲਸਾ ਕ੍ਰੈਡਿਟ ਯੂਨੀਅਨ ਜੋ ਕਿ ਅੱਜ ਵੀ ਕਾਰਜਸ਼ੀਲ ਹੈ, ਭਾਈਚਾਰੇ ਦੇ ਲੋਕਾਂ ਨੂੰ ਲੋਨ ਅਤੇ ਬੈਂਕਿੰਗ ਸੇਵਾਵਾਂ ਦਿੰਦਾ ਹੈ।
ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਮੀਡੀਆ ਵਿੱਚ ਉਸਦੇ ਪਿਤਾ ਨੂੰ ਬੰਬ ਧਮਾਕੇ ਨਾਲ ਜੋੜਨ ਵਾਲੀ ਪੇਸ਼ਕਾਰੀ ਦੀ ਆਲੋਚਨਾ ਕੀਤੀ।
ਮਲਿਕ ਦੇ ਕਤਲ ਦੇ ਪਿੱਛੇ ਦਾ ਉਦੇਸ਼ ਅਤੇ ਇਸ ਨੂੰ ਕਰਵਾਉਣ ਵਾਲੇ ਲੋਕ ਅਜੇ ਵੀ ਅਸਪਸ਼ਟ ਹਨ, ਜਿਸ ਨਾਲ ਉਸਦੇ ਪਰਿਵਾਰ ਵਿੱਚ ਡਰ ਦਾ ਮਹੌਲ ਹੈ। "ਇਹ ਡਰ ਅਤੇ ਚਿੰਤਾ ਇਸ ਗੱਲ ਤੋਂ ਆਉਂਦੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਕਿਸਨੇ ਅਜਿਹਾ ਕਰਨ ਲਈ ਕਿਹਾ", ਸੰਦੀਪ ਨੇ ਅਦਾਲਤ ਵਿੱਚ ਕਿਹਾ। "ਕੀ ਅਗਲਾ ਨਿਸ਼ਾਨਾ ਅਸੀਂ ਹਾਂ?", ਉਸਨੇ ਪੁੱਛਿਆ।
Comments
Start the conversation
Become a member of New India Abroad to start commenting.
Sign Up Now
Already have an account? Login