ਕਨੇਡਾ ਵਿੱਚ ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ (COHNA) ਨੇ ਭਾਰਤੀਆਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਲਈ "ਜਾਤ" ਦੀ ਵਰਤੋਂ 'ਤੇ ਲਗਾਤਾਰ ਚਿੰਤਾ ਜ਼ਾਹਰ ਕੀਤੀ ਹੈ। ਸੰਗਠਨ ਨੇ ਕੈਨੇਡੀਅਨ ਐਮਪੀ ਡੌਨ ਡੇਵਿਸ ਦੁਆਰਾ ਪੇਸ਼ ਕੀਤੇ ਗਏ ਇੱਕ ਮਤੇ ਦਾ ਜਵਾਬ ਦਿੱਤਾ, ਜਿਸਦਾ ਉਦੇਸ਼ ਕੈਨੇਡਾ ਵਿੱਚ ਜਾਤ-ਆਧਾਰਿਤ ਵਿਤਕਰੇ ਨੂੰ ਮਾਨਤਾ ਦੇਣਾ ਅਤੇ ਇਸ ਨੂੰ ਰੋਕਣਾ ਹੈ।
"ਐੱਮ ਪੀ ਡੇਵਿਸ ਨੇ ਅੱਜ ਮੋਸ਼ਨ M-128 ਪੇਸ਼ ਕੀਤਾ, " COHNA ਨੇ X 'ਤੇ ਇੱਕ ਪੋਸਟ ਵਿੱਚ ਇਸ ਬਿੱਲ ਨੂੰ ਲੈਕੇ ਦੱਸਿਆ ਕਿ ਇਹ ਇੱਕ ਅਜਿਹਾ ਬਿੱਲ ਹੈ ਜੋ ਮਨੁੱਖੀ ਅਧਿਕਾਰਾਂ ਦੀ ਗਲਤ ਤਰੀਕੇ ਨਾਲ ਵਰਤੋਂ ਕਰਦਾ ਹੈ। ਇਹ ਲੋਕਾਂ ਦੇ ਇੱਕ ਖਾਸ ਸਮੂਹ 'ਤੇ ਫੋਕਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਕਿ ਉਹ ਕਿੱਥੋਂ ਆਉਂਦੇ ਹਨ। COHNA ਨੇ ਇਸ ਗੱਲ ਨੂੰ ਲੈਕੇ ਚਿੰਤਾ ਪ੍ਰਗਟ ਕੀਤੀ ਕਿ "ਜਾਤ" ਦੀ ਵਰਤੋਂ ਭਾਰਤੀਆਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ। "
"ਜਾਤ" ਸ਼ਬਦ ਦੀ ਡਿਕਸ਼ਨਰੀ ਪਰਿਭਾਸ਼ਾ ਦੇ ਇੱਕ ਸਕ੍ਰੀਨਸ਼ੋਟ ਨੂੰ ਆਪਣੀ X ਪੋਸਟ ਤੇ ਸ਼ੇਅਰ ਕਰਦੇ ਹੋਏ CoHNA ਨੇ ਕਿਹਾ, "ਸਦੀਆਂ ਦੇ ਬਸਤੀਵਾਦੀ ਪ੍ਰਚਾਰ ਦਾ ਧੰਨਵਾਦ, ਜਾਤ ਇੱਕ ਨਿਰਪੱਖ ਸ਼ਬਦ ਨਹੀਂ ਹੈ। ਦੇਖੋ ਕਿ ਕਿਵੇਂ ਪ੍ਰਮੁੱਖ ਸ਼ਬਦਕੋਸ਼ ਅਤੇ ਖੋਜ ਇੰਜਣ ਇਸ ਸ਼ਬਦ ਨੂੰ ਪਰਿਭਾਸ਼ਿਤ ਕਰਦੇ ਹਨ। #CanadianHindus ਜਾਣਦੇ ਹਨ ਕਿ ਇਹਨਾਂ ਕਾਨੂੰਨਾਂ ਦੇ ਨਤੀਜੇ ਵਜੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।"
ਸੰਗਠਨ ਨੇ ਇਹ ਵੀ ਦੁਹਰਾਇਆ ਕਿ ਕੈਨੇਡੀਅਨ ਮੀਡੀਆ ਅਤੇ ਪਾਠ ਪੁਸਤਕਾਂ ਸਕੂਲੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਕਿਉਂਕਿ ਉਹ ਜਾਤ ਨੂੰ ਹਿੰਦੂ ਧਰਮ ਨਾਲ ਜੋੜਦੀ ਹਨ।
2020 ਵਿੱਚ ਕੈਲੀਫੋਰਨੀਆ ਦੁਆਰਾ ਸਿਸਕੋ ਦੇ ਖਿਲਾਫ ਮੁਕੱਦਮੇ ਦਾ ਹਵਾਲਾ ਦਿੰਦੇ ਹੋਏ COHNA ਨੇ ਦੱਸਿਆ ਕਿ ਕਿਵੇਂ "ਜਾਤ" ਸ਼ਬਦ ਦੀ ਵਰਤੋਂ ਭਾਰਤੀਆਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਲਈ ਗਲਤ ਤਰੀਕੇ ਨਾਲ ਕੀਤੀ ਗਈ ਹੈ। ਇਸ ਦੇ ਬਾਵਜੂਦ, ਸਿਸਕੋ ਕੇਸ ਤੋਂ ਪ੍ਰਭਾਵਿਤ ਕਾਨੂੰਨ ਅਤੇ ਨੀਤੀਆਂ ਅਜੇ ਵੀ ਲਾਗੂ ਹਨ। COHNA ਨੇ ਦੱਸਿਆ ਕਿ , "ਅਮਰੀਕਾ ਵਿੱਚ, ਕੈਲੀਫੋਰਨੀਆ ਦੇ SB-403 ਵਾਂਗ ਹਿੰਦੂਆਂ ਅਤੇ ਭਾਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੀ ਸਫਲ ਨਹੀਂ ਹੋਈਆਂ ਹਨ।"
Comments
Start the conversation
Become a member of New India Abroad to start commenting.
Sign Up Now
Already have an account? Login