2025 ਦੀ ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਦੀ ਫੋਰਬਸ 400 ਰੈਂਕਿੰਗ ਵਿੱਚ ਭਾਰਤੀ-ਅਮਰੀਕੀ ਉਦਮੀ ਬੈਜੂ ਭੱਟ ਨੂੰ ਦੇਸ਼ ਦੇ 10 ਸਭ ਤੋਂ ਨੌਜਵਾਨ ਅਰਬਪਤੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। 40 ਸਾਲਾਂ ਭੱਟ, ਜੋ ਸਟਾਕ ਟ੍ਰੇਡਿੰਗ ਪਲੇਟਫਾਰਮ “ਰਾਬਿਨਹੁੱਡ” ਦੇ ਸਹਿ-ਸੰਸਥਾਪਕ ਹਨ, ਨੌਜਵਾਨ ਅਰਬਪਤੀਆਂ ਦੀ ਇਸ ਲਿਸਟ ਵਿੱਚ ਭਾਰਤੀ ਮੂਲ ਦੇ ਇਕੱਲੇ ਵਿਅਕਤੀ ਹਨ। ਇਸ ਲਿਸਟ ਵਿੱਚ ਮੈਟਾ ਦੇ ਮੁੱਖੀ ਮਾਰਕ ਜੁੱਕਰਬਰਗ ਅਤੇ ਵਾਲਮਾਰਟ ਦੇ ਲੂਕਾਸ ਵਾਲਟਨ ਵੀ ਸ਼ਾਮਿਲ ਹਨ।
ਫੋਰਬਸ ਨੇ ਭੱਟ ਦੀ ਕੁੱਲ ਜਾਇਦਾਦ $6 ਬਿਲੀਅਨ ਅਨੁਮਾਨਿਤ ਕੀਤੀ ਹੈ, ਜਿਸਦਾ ਮੁੱਖ ਕਾਰਨ ਰਾਬਿਨਹੁੱਡ ਵਿੱਚ ਉਨ੍ਹਾਂ ਦੀ 6 ਪ੍ਰਤੀਸ਼ਤ ਹਿੱਸੇਦਾਰੀ ਹੈ। ਇਹ ਕੰਪਨੀ 2021 ਵਿੱਚ ਕੋਵਿਡ ਦੌਰਾਨ ਛੋਟੇ ਨਿਵੇਸ਼ਕਾਰੀਆਂ ਦੀ ਟ੍ਰੇਡਿੰਗ ਬੂਮ ਵੇਲੇ ਪਬਲਿਕ ਹੋਈ ਸੀ। ਪਿਛਲੇ ਇੱਕ ਸਾਲ ਵਿੱਚ ਕੰਪਨੀ ਦੇ ਸਟਾਕ ਦੀ ਕੀਮਤ ਵਿੱਚ ਲਗਭਗ 400 ਪ੍ਰਤੀਸ਼ਤ ਦਾ ਵਾਧਾ ਦੇਖਿਆ ਹੈ।
ਭੱਟ ਨੇ 2013 ਵਿੱਚ ਵਲਾਦ ਟੇਨੇਵ ਨਾਲ ਮਿਲ ਕੇ ਰਾਬਿਨਹੁੱਡ ਦੀ ਸਥਾਪਨਾ ਕੀਤੀ ਸੀ। 2015 ਵਿੱਚ ਉਨ੍ਹਾਂ ਨੇ ਇਹ ਮੋਬਾਇਲ ਐਪ ਸ਼ੁਰੂ ਕੀਤੀ, ਜੋ ਕਮੀਸ਼ਨ-ਮੁਕਤ ਟ੍ਰੇਡਿੰਗ ਅਤੇ ਉਪਭੋਗਤਾ-ਕੇਂਦਰਤ ਡਿਜ਼ਾਈਨ 'ਤੇ ਕੇਂਦ੍ਰਿਤ ਸੀ।
ਉਨ੍ਹਾਂ ਨੇ 2020 ਦੇ ਅੰਤ ਤੱਕ ਸਹਿ-ਸੀਈਓ ਵਜੋਂ ਕੰਮ ਕੀਤਾ, ਜਿਸ ਤੋਂ ਬਾਅਦ ਉਹ ਚੀਫ਼ ਕ੍ਰਿਏਟਿਵ ਆਫ਼ਿਸਰ ਬਣੇ। 2024 ਵਿੱਚ ਇਸ ਅਹੁਦੇ ਤੋਂ ਵੀ ਉਨ੍ਹਾਂ ਨੇ ਹਟ ਜਾਣ ਦਾ ਫੈਸਲਾ ਕੀਤਾ। ਹਾਲਾਂਕਿ ਉਹ ਰੋਜ਼ਾਨਾ ਦੇ ਕਾਰੋਬਾਰ ਵਿੱਚ ਸ਼ਾਮਿਲ ਨਹੀਂ ਹਨ, ਪਰ ਉਹ ਅਜੇ ਵੀ ਰਾਬਿਨਹੁੱਡ ਦੇ ਬੋਰਡ ਦਾ ਹਿੱਸਾ ਹਨ।
ਅਕਤੂਬਰ 2024 ਵਿੱਚ, ਭੱਟ ਨੇ “ਐਥਰਫਲਕਸ (Aetherflux)” ਨਾਂ ਦੀ ਇੱਕ ਨਵੀਂ ਸਪੇਸ ਆਧਾਰਤ ਸੂਰਜੀ ਊਰਜਾ ਕੰਪਨੀ ਦੀ ਘੋਸ਼ਣਾ ਕੀਤੀ, ਜਿਸਦਾ ਮੁੱਖ ਦਫ਼ਤਰ ਸੈਨ ਕਾਰਲੋਸ ਵਿੱਚ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਪੇਸ ਵਿੱਚ ਸੂਰਜੀ ਊਰਜਾ ਇਕੱਠੀ ਕਰਨ ਅਤੇ ਇਸਨੂੰ ਇਨਫਰਾਰੈੱਡ ਲੇਜ਼ਰਾਂ ਰਾਹੀਂ ਧਰਤੀ 'ਤੇ ਸੰਚਾਰਿਤ ਕਰਨ ਲਈ ਇੱਕ ਸੈਟੇਲਾਈਟ ਤਾਰਾਮੰਡਲ ਬਣਾਉਣਾ ਹੈ, ਜਿਸਦਾ ਟੀਚਾ ਦੂਰ-ਦੁਰਾਡੇ ਜਾਂ ਚੁਣੌਤੀਪੂਰਨ ਖੇਤਰਾਂ ਨੂੰ ਬਿਜਲੀ ਪ੍ਰਦਾਨ ਕਰਨਾ ਹੈ।
ਵਰਜੀਨੀਆ ਵਿੱਚ ਗੁਜਰਾਤੀ ਪਰਿਵਾਰ ਵਿੱਚ ਜਨਮੇ ਭੱਟ ਨੇ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਭੱਟ ਦੇ ਪਿਤਾ ਜੋ ਕਿ NASA ਦੇ ਵਿਗਿਆਨਕ ਸਨ, ਗੁਰਦਾ ਫੇਲ ਹੋਣ ਕਾਰਨ ਆਪਣੀ ਡਾਕਟਰੇਟ ਦੀ ਪੜਾਈ ਛੱਡਣ ਲਈ ਮਜਬੂਰ ਹੋ ਗਏ। ਉਹ ਕਹਿੰਦੇ ਹਨ ਕਿ 1997 ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਵਾਪਸ ਜਾਣ ਦਾ ਖਰਚਾ ਵੀ ਨਹੀਂ ਉਠਾ ਸਕਿਆ, ਕਿਉਂਕਿ ਸਾਰੀ ਆਮਦਨ ਇਲਾਜ 'ਚ ਲੱਗ ਗਈ।
ਭੱਟ ਨੇ ਸਟੈਂਫੋਰਡ ਯੂਨੀਵਰਸਿਟੀ ਤੋਂ ਫਿਜ਼ਿਕਸ ਵਿੱਚ ਬੈਚਲਰ ਅਤੇ ਗਣਿਤ ਵਿੱਚ 2008 ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਥੇ ਹੀ ਉਹ ਵਲਾਦ ਟੇਨੇਵ ਨੂੰ ਮਿਲੇ, ਜਿਸ ਨਾਲ ਉਹ ਬਾਅਦ ਵਿੱਚ ਰਾਬਿਨਹੁੱਡ ਦੇ ਸਹਿ-ਸੰਸਥਾਪਕ ਬਣੇ।
Comments
Start the conversation
Become a member of New India Abroad to start commenting.
Sign Up Now
Already have an account? Login