ADVERTISEMENT

ADVERTISEMENT

ਅਮਰੀਕੀ ਉੱਦਮੀ ਨੇ ਭਾਰਤ ਦੀ ਕੀਤੀ ਤਾਰੀਫ਼ , ਭਾਰਤ ਨੂੰ ਕਿਹਾ "ਅਗਲਾ ਸਟਾਰਟਅੱਪ ਹੱਬ"

ਸਾਂਚੇਜ਼ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਨਵੀਨਤਾ ਅਤੇ ਗੁੰਝਲਦਾਰ ਇੰਜੀਨੀਅਰਿੰਗ ਪ੍ਰਤਿਭਾ ਦਾ ਕੇਂਦਰ ਬਣ ਗਿਆ ਹੈ।

ਇੱਕ ਅਮਰੀਕੀ ਉੱਦਮੀ ਅਤੇ ਕੰਟ੍ਰਾਰੀਅਨ ਥਿੰਕਿੰਗ ਦੀ ਸੰਸਥਾਪਕ, ਕੋਡੀ ਸਾਂਚੇਜ਼ ਨੇ ਭਾਰਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ, "ਲੋਕ ਭਾਰਤ ਨੂੰ ਇੱਕ ਵਪਾਰਕ ਸ਼ਕਤੀ ਵਜੋਂ ਬਹੁਤ ਘੱਟ ਸਮਝਦੇ ਹਨ"। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਲੋਕ ਭਾਰਤ ਦੀ ਸ਼ਕਤੀ ਨੂੰ ਬਹੁਤ ਘੱਟ ਸਮਝਦੇ ਹਨ।"
ਸਾਂਚੇਜ਼ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ "ਕਿਹਾ ਕਿ ਭਾਰਤ ਹੁਣ ਨਵੀਨਤਾ ਅਤੇ ਗੁੰਝਲਦਾਰ ਇੰਜੀਨੀਅਰਿੰਗ ਪ੍ਰਤਿਭਾ ਦਾ ਕੇਂਦਰ ਬਣ ਗਿਆ ਹੈ"।

ਪੁਰਾਣੇ ਦ੍ਰਿਸ਼ਟੀਕੋਣ ਦੀ ਤੁਲਨਾ ਮੌਜੂਦਾ ਭਾਰਤ ਨਾਲ ਕਰਦੇ ਹੋਏ, ਉਨ੍ਹਾਂ ਕਿਹਾ ਕਿ "ਪਹਿਲਾਂ ਭਾਰਤ ਸਿਰਫ ਕਾਲ ਸੈਂਟਰਾਂ ਅਤੇ ਆਈਟੀ ਬੈਕ ਆਫਿਸਾਂ ਲਈ ਜਾਣਿਆ ਜਾਂਦਾ ਸੀ, ਪਰ ਹੁਣ ਇੱਥੇ ਕਰੋੜਾਂ ਲੋਕ ਹਨ ਜੋ ਅੰਗਰੇਜ਼ੀ ਬੋਲਦੇ ਹਨ ਅਤੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਇੰਜੀਨੀਅਰ ਹਨ"।


ਉਨ੍ਹਾਂ ਹੋਰ ਕਿਹਾ ਕਿ "ਹੁਣ ਭਾਰਤ ਵਿੱਚ ਅਰਬਾਂ ਡਾਲਰ ਦੇ ਸਵਦੇਸ਼ੀ ਸਟਾਰਟਅੱਪ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਲੋਕਤੰਤਰੀ ਪ੍ਰਣਾਲੀ, ਕਾਨੂੰਨੀ ਢਾਂਚਾ, ਬੌਧਿਕ ਸੰਪਤੀ ਸੁਰੱਖਿਆ ਅਤੇ ਉੱਦਮੀ ਭਾਵਨਾ ਇੱਕ ਸਟਾਰਟਅੱਪ ਇਨੋਵੇਸ਼ਨ ਹੱਬ ਲਈ ਜ਼ਰੂਰੀ ਹਨ"।


ਕੋਡੀ ਸਾਂਚੇਜ਼ ਨੇ ਜਾਰਜਟਾਊਨ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ ਅਤੇ ਉਹ ਪਹਿਲਾਂ ਗੋਲਡਮੈਨ ਸੈਕਸ ਅਤੇ ਵੈਨਗਾਰਡ ਵਰਗੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕੀ ਹੈ।

Comments

Leave A Comment

Required fields are marked (*).

Related

Talk to us?