ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ ਰੋਡ ਰੇਜ ਦੀ ਘਟਨਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਗੋਲੀਬਾਰੀ ਇੱਕ ਗਵਾਹ ਦੇ ਮੋਬਾਈਲ ਫੋਨ 'ਤੇ ਰਿਕਾਰਡ ਕੀਤੀ ਗਈ ਸੀ।
16 ਜੁਲਾਈ ਦੀ ਰਾਤ ਨੂੰ, ਥਾਮਸਨ ਅਤੇ ਸਾਊਥ ਐਮਰਸਨ ਦੀਆਂ ਸੜਕਾਂ ਦੇ ਕਿਨਾਰੇ 'ਤੇ, ਬੰਦੂਕਾਂ ਨਾਲ ਲੈਸ ਦੋ ਡਰਾਈਵਰਾਂ ਵਿੱਚ ਬਹਿਸ ਹੋ ਗਈ। ਝਗੜਾ ਹਿੰਸਕ ਹੋ ਗਿਆ, ਅਤੇ ਇੱਕ ਡਰਾਈਵਰ ਨੇ ਦੂਜੇ ਨੂੰ ਗੋਲੀ ਮਾਰ ਦਿੱਤੀ। ਜਦੋਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ 29 ਸਾਲਾਂ ਗੈਵਿਨ ਦਸੌਰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਸੀ। ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਪਰ ਬਦਕਿਸਮਤੀ ਨਾਲ ਬਾਅਦ ਵਿਚ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇੱਕ ਚਿੱਟੇ ਰੰਗ ਦੇ ਚੇਵੀ ਪਿਕਅਪ ਦੇ ਡਰਾਈਵਰ, ਜਿਸ ਨੇ ਗੋਲੀ ਚਲਾਈ ਸੀ , ਉਹ ਮੌਕੇ ਤੋਂ ਨਹੀਂ ਭੱਜਿਆ ਅਤੇ ਉਸ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ ਗਈ ਅਤੇ ਇਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਡਰਾਈਵਰ ਨੂੰ ਛੱਡ ਦਿੱਤਾ ਗਿਆ। ਫੌਕਸ 59 ਦੇ ਅਨੁਸਾਰ, ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਨੇ ਸਵੈ-ਰੱਖਿਆ ਵਿੱਚ ਗੋਲੀ ਮਾਰੀ ਹੋ ਸਕਦੀ ਹੈ।
ਇੱਕ ਹੋਰ ਡਰਾਈਵਰ ਦੇ ਸੈੱਲ ਫ਼ੋਨ ਵਿੱਚ ਰਿਕਾਰਡ ਹੋਈ ਘਟਨਾ ਦੀ ਫੁਟੇਜ਼ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੈਵਿਨ ਦਸੌਰ ਚੌਰਾਹੇ 'ਤੇ ਆਪਣੀ ਕਾਰ ਤੋਂ ਬਾਹਰ ਨਿਕਲਦਾ ਹੈ ਅਤੇ ਗੁੱਸੇ ਵਿੱਚ ਇੱਕ ਪਿਕਅੱਪ ਟਰੱਕ ਦੇ ਡਰਾਈਵਰ 'ਤੇ ਹੱਲਾ ਬੋਲ ਦਿੰਦਾ ਹੈ। ਵੀਡੀਓ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਉਸਨੇ ਆਪਣੇ ਸੱਜੇ ਹੱਥ 'ਚ ਹੈਂਡਗੰਨ ਫੜੀ ਹੋਈ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਹ ਪਿਕਅੱਪ ਦੇ ਡਰਾਈਵਰ ਵਾਲੇ ਪਾਸੇ ਜਾਂਦਾ ਹੈ ਤਾਂ ਉਹ ਆਪਣੇ ਹੱਥ ਵਿੱਚ ਬੰਦੂਕ ਨਾਲ ਟਰੱਕ ਦੇ ਦਰਵਾਜ਼ੇ ਨੂੰ ਮੁੱਕਾ ਮਾਰਦਾ ਹੈ। ਦਸੌਰ ਫਿਰ ਆਪਣੇ ਸੱਜੇ ਹੱਥ ਨੂੰ ਟਰੱਕ ਦੀ ਖਿੜਕੀ ਵੱਲ ਵਧਾਉਂਦੇ ਹੋਏ ਬੰਦੂਕ ਨੂੰ ਆਪਣੇ ਖੱਬੇ ਹੱਥ ਵੱਲ ਬਦਲਦਾ ਹੈ।ਪਿਕਅੱਪ ਡਰਾਈਵਰ ਨੇ ਜਵਾਬੀ ਕਾਰਵਾਈ ਕਰਦਿਆਂ ਤਿੰਨ ਗੋਲੀਆਂ ਚਲਾਈਆਂ, ਜਿਸ ਕਾਰਨ ਦਸੌਰ ਤੁਰੰਤ ਜ਼ਮੀਨ 'ਤੇ ਡਿੱਗ ਗਿਆ। ਸ਼ੂਟਰ ਸੱਤ ਸਕਿੰਟ ਦੇ ਮੁਕਾਬਲੇ ਦੌਰਾਨ ਆਪਣੀ ਗੱਡੀ ਵਿੱਚ ਹੀ ਰਿਹਾ।
ਹਾਲਾਂਕਿ ਸ਼ੂਟਰ ਨੂੰ ਛੱਡਣ ਦਾ ਫੈਸਲਾ ਸਰਕਾਰੀ ਵਕੀਲ ਦੇ ਦਫਤਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਸੀ, ਪਰ ਇਹ ਕੇਸ ਅਧਿਕਾਰਤ ਤੌਰ 'ਤੇ ਬੰਦ ਨਹੀਂ ਹੋਇਆ ਹੈ। ਆਖਰਕਾਰ, ਇਹ ਨਿਰਧਾਰਿਤ ਕਰਨਾ ਸਰਕਾਰੀ ਵਕੀਲ ਦੇ ਦਫਤਰ 'ਤੇ ਨਿਰਭਰ ਕਰੇਗਾ ਕਿ ਕੀ ਕੇਸ ਵਿੱਚ ਕੋਈ ਦੋਸ਼ ਦਾਇਰ ਕੀਤੇ ਜਾਣੇ ਚਾਹੀਦੇ ਹਨ ਜਾਂ ਨਹੀਂ।
ਯੂਐਸਏ ਟੂਡੇ ਦੀ ਰਿਪੋਰਟ ਅਨੁਸਾਰ, ਦਾਸੌਰ ਦੇ ਤਰੀਕੇ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੈਰੀਅਨ ਕਾਉਂਟੀ ਕੋਰੋਨਰ ਦਫਤਰ ਦੁਆਰਾ ਪੋਸਟਮਾਰਟਮ ਕਰਵਾਇਆ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login