ADVERTISEMENTs

ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਅਰੀਜ਼ੋਨਾ ਮੈਡੀਕਲ ਸਕੂਲ ਫਾਸਟ-ਟਰੈਕ ਪ੍ਰੋਗਰਾਮ ਲਈ ਚੋਣ

APME ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਦਾ ਹੈ, ਜੋ ਅੰਡਰਗ੍ਰੈਜੂਏਟ ਅਤੇ ਮੈਡੀਕਲ ਡਿਗਰੀ ਸੱਤ ਸਾਲਾਂ 'ਚ ਪੂਰੀ ਕਰ ਸਕਦੇ ਹਨ

ਯੂਨੀਵਰਸਿਟੀ ਆਫ਼ ਅਰੀਜ਼ੋਨਾ ਕਾਲਜ ਆਫ਼ ਮੈਡੀਸਨ–ਟਕਸਨ ਦਾ ਲੋਗੋ / Courtesy photo

ਅਰੀਜ਼ੋਨਾ ਦੇ ਬੇਸਿਸ ਚਾਰਟਰ ਸਕੂਲਾਂ ਦੇ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਫ਼ ਅਰੀਜ਼ੋਨਾ ਕਾਲਜ ਆਫ਼ ਮੈਡੀਸਨ–ਟਕਸਨ ਦੇ ਐਕਸੇਲਰੇਟਿਡ ਪਾਥਵੇ ਟੂ ਮੈਡੀਕਲ ਐਜੂਕੇਸ਼ਨ (APME) ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਇਹ ਐਲਾਨ 5 ਅਗਸਤ ਨੂੰ ਕੀਤਾ ਗਿਆ ਸੀ।

APME ਪ੍ਰੋਗਰਾਮ ਸਾਲਾਨਾ ਸਿਰਫ਼ 10 ਹਾਈ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੂੰ ਚੁਣਦਾ ਹੈ, ਜੋ MCAT  ਨੂੰ ਬਾਈਪਾਸ ਕਰਦੇ ਹੋਏ ਅੰਡਰਗ੍ਰੈਜੂਏਟ ਅਤੇ ਮੈਡੀਕਲ ਡਿਗਰੀ ਸੱਤ ਸਾਲਾਂ ਵਿੱਚ ਪੂਰੀ ਕਰ ਸਕਦੇ ਹਨ।

ਇਸ ਸਾਲ ਚਾਰ ਵਿਦਿਆਰਥੀਆਂ ਨੂੰ APME ਪ੍ਰੋਗਰਾਮ ਵਿੱਚ ਚੁਣਿਆ ਗਿਆ:

ਨਿਸ਼ਿਤਾ ਕਰੀਕੱਟੀ – ਓਰੋ ਵੈਲੀ 
ਸੁਦੀਪ ਵਟੀਕੁਟੀ – ਪੀਓਰੀਆ 
ਕਾਰਤਿਕ ਐਨਾਪੁਰਾਪੂ – ਟਕਸਨ ਨੌਰਥ
ਅਤੇ ਇੱਕ ਹੋਰ ਵਿਦਿਆਰਥੀ  – ਫੌਨਿਕਸ  ਤੋਂ

ਯੂਨੀਵਰਸਿਟੀ ਆਫ਼ ਅਰੀਜ਼ੋਨਾ ਨੇ ਰਾਜ ਭਰ 'ਚ ਪ੍ਰਾਇਮਰੀ ਕੇਅਰ ਡਾਕਟਰਾਂ ਦੀ ਇੱਕ ਜ਼ਰੂਰੀ ਲੋੜ ਦਾ ਹਵਾਲਾ ਦਿੱਤਾ ਹੈ, ਜਿਸ 'ਚ 2030 ਤੱਕ 2,000 ਡਾਕਟਰਾਂ ਦੀ ਕਮੀ ਦਾ ਅੰਦਾਜ਼ਾ ਲਗਾਇਆ ਗਿਆ ਹੈ। APME ਪ੍ਰੋਗਰਾਮ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।

ਨਿਸ਼ਿਤਾ ਕਰੀਕੱਟੀ ਨੇ ਕਿਹਾ, “ਇਹ ਮੌਕਾ ਮੈਨੂੰ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਅਤੇ ਮਾਨਸਿਕ ਸਿਹਤ ਵਿੱਚ ਪੈ ਰਹੀਆਂ ਖਾਮੀਆਂ ਪੂਰੀਆਂ ਕਰਨ ਦੇ ਇਕ ਕਦਮ ਨੇੜੇ ਲੈ ਜਾਂਦਾ ਹੈ।" 

ਕਾਰਤਿਕ ਐਨਾਪੁਰਾਪੂ ਨੇ ਕਿਹਾ ਕਿ ਉਹ ਬੇਘਰ ਲੋਕਾਂ ਲਈ ਇੱਕ ਕਲੀਨਿਕ ਵਿੱਚ ਸਵੈ-ਸੇਵੀ ਕੰਮ ਕਰਨ ਅਤੇ ਹਾਈ ਸਕੂਲ ਵਿੱਚ ਇੱਕ ਏਪੀ ਸਾਈਕਾਲੋਜੀ ਕਲਾਸ ਤੋਂ ਪ੍ਰੇਰਿਤ ਹੋਇਆ ਸੀ। ਉਹਨਾਂ ਕਿਹਾ, "ਮੈਂ ਹਮੇਸ਼ਾ ਜਾਣਦਾ ਸੀ ਕਿ ਮੈਂ ਉਸ ਭਾਈਚਾਰੇ ਦੀ ਸੇਵਾ ਕਰਨਾ ਚਾਹੁੰਦਾ ਹਾਂ ਜਿਸਨੇ ਮੈਨੂੰ ਪਾਲਿਆ ਹੈ ਅਤੇ ਇਹ ਪ੍ਰੋਗਰਾਮ ਮੈਨੂੰ ਮੈਡੀਕਲ ਜਨੂੰਨ ਨੂੰ ਅਸਲ ਪ੍ਰਭਾਵ ਵਿੱਚ ਬਦਲਣ ਦਾ ਮੌਕਾ ਦਿੰਦਾ ਹੈ।"

ਸੁਦੀਪ ਵਟੀਕੁਟੀ, ਜੋ ਇੱਕ ਰਾਸ਼ਟਰੀ ਪੱਧਰ ਦੇ ਡਿਬੇਟਰ ਰਹੇ ਹਨ, ਉਹਨਾਂ ਨੇ ਕਿਹਾ  "ਮੈਡੀਸਨ ਸਿਰਫ ਮਦਦ ਕਰਨ ਬਾਰੇ ਨਹੀਂ, ਪਰ ਸੁਣਨ, ਗੱਲਬਾਤ ਅਤੇ ਸਮੱਸਿਆ ਹੱਲ ਕਰਨ ਬਾਰੇ ਵੀ ਹੈ। ਇਹ ਉਹ ਹੁਨਰ ਹੈ ਜਿਸ ਨੂੰ ਵਿਕਸਿਤ ਕਰਨ ਲਈ ਮੈਂ ਸਖ਼ਤ ਮਿਹਨਤ ਕੀਤੀ ਹੈ।"

ਕਾਲਜ ਆਫ਼ ਮੈਡੀਸਨ–ਟਕਸਨ ਵਿਖੇ ਐਸੋਸੀਏਟ ਡੀਨ ਡਾ. ਤੇਜਲ ਐਮ. ਪਾਰਿਖ ਨੇ ਕਿਹਾ ਕਿ ਚੁਣੇ ਗਏ ਵਿਦਿਆਰਥੀ ਸੰਸਥਾ ਦੇ ਮੁੱਲਾਂ ਨੂੰ ਦਰਸਾਉਂਦੇ ਹਨ। ਪਾਰਿਖ ਨੇ ਕਿਹਾ, "ਉਨ੍ਹਾਂ ਦੀ ਅਕਾਦਮਿਕ ਉੱਤਮਤਾ, ਲੀਡਰਸ਼ਿਪ ਅਤੇ ਸੇਵਾ ਪ੍ਰਤੀ ਡੂੰਘੀ ਪ੍ਰਤੀਬੱਧਤਾ ਉਨ੍ਹਾਂ ਮੁੱਲਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦਾ ਅਸੀਂ ਸਮਰਥਨ ਕਰਦੇ ਹਾਂ।"

APME ਪ੍ਰੋਗਰਾਮ ਪੂਰੇ ਅਮਰੀਕਾ ਤੋਂ ਬਿਨੈਕਾਰਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਇਸਦਾ ਟੀਚਾ ਅਰੀਜ਼ੋਨਾ ਦੇ ਘੱਟ ਗਿਣਤੀ ਭਾਈਚਾਰਿਆਂ ਲਈ ਯੋਗ ਡਾਕਟਰਾਂ ਦੀ ਇੱਕ ਪਾਈਪਲਾਈਨ ਬਣਾਉਣ 'ਤੇ ਕੇਂਦ੍ਰਿਤ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video