ADVERTISEMENTs

ਕੀ ਐਲਨ ਮਸਕ ਬਣਾਉਣਗੇ ਨਵੀਂ ਪਾਰਟੀ?

ਮਸਕ ਨੇ ਟਰੰਪ ਨਾਲ “ਵਨ ਬਿਗ ਬਿਊਟੀਫੁਲ ਬਿਲ” 'ਤੇ ਟਕਰਾਅ ਤੋਂ ਬਾਅਦ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ

ਐਲਨ ਮਸਕ / Wikipedia

ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਸੰਕੇਤ ਦਿੱਤਾ ਕਿ ਉਹ ਦੋ ਮੁੱਖ ਧਿਰਾਂ ਨੂੰ ਟੱਕਰ ਦੇਣ ਲਈ ਇੱਕ ਤੀਜੀ ਧਿਰ ਬਣਾਉਣ ਦੀ ਸੰਭਾਵਨਾ ਬਾਰੇ ਸੋਚ ਰਹੇ ਹਨ। ਅਰਬਪਤੀ ਉਦਮੀ ਐਲਨ ਮਸਕ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਤੀਜੀ ਰਾਜਨੀਤਿਕ ਧਿਰ ਦੀ ਸੰਭਾਵਨਾ ਬਾਰੇ ਖੁਲ੍ਹ ਕੇ ਗੱਲ ਕੀਤੀ ਹੈ।

ਟੇਸਲਾ ਸੀਈਓ ਵੱਲੋਂ ਤੀਜੀ ਪਾਰਟੀ ਬਣਾਉਣ ਦੇ ਵਿਚਾਰ ਦੀ ਤੁਲਨਾ ਉਸਦੇ ਹਾਈ-ਰਿਸਕ, ਹਾਈ-ਰੀਵਾਰਡ ਪ੍ਰੋਜੈਕਟਾਂ ਜਿਵੇਂ ਕਿ ਟੇਸਲਾ ਅਤੇ ਸਪੇਸਐਕਸ ਨਾਲ ਕੀਤੀ ਜਾ ਰਹੀ ਹੈ। "ਐਲਨ ਵੱਲੋਂ ਤੀਜੀ ਪਾਰਟੀ ਦੀ ਸ਼ੁਰੂਆਤ ਕਰਨਾ ਟੇਸਲਾ ਅਤੇ ਸਪੇਸਐਕਸ ਵਰਗਾ ਹੀ ਹੈ। ਸਫਲਤਾ ਦੀ ਸੰਭਾਵਨਾ ਘੱਟ ਹੈ, ਪਰ ਜੇਕਰ ਸਫਲ ਹੋ ਗਿਆ ਤਾਂ ਇਹ ਖੇਡ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ," ਇੱਕ ਐਕਸ ਪੋਸਟ ਵਿੱਚ ਕਿਹਾ ਗਿਆ।

ਇਸ ਤੋਂ ਪਹਿਲਾਂ, ਮਸਕ ਨੇ ਆਪਣੇ ਪਲੇਟਫ਼ਾਰਮ ਐਕਸ 'ਤੇ ਦੋ ਮੁੱਖ ਧਿਰਾਂ- ਡੈਮੋਕ੍ਰੈਟਸ ਅਤੇ ਰਿਪਬਲਿਕਨਜ਼ ਨੂੰ ਟੱਕਰ ਦੇਣ ਲਈ ਇੱਕ ਤੀਜੀ ਪਾਰਟੀ ਬਣਾਉਣ ਦੀ ਸੰਭਾਵਨਾ ਬਾਰੇ ਆਪਣੇ ਫਾਲੋਅਰਾਂ ਨਾਲ ਗੱਲ ਕੀਤੀ ਸੀ।

"ਇੰਡੀਪੈਂਡੈਂਸ ਡੇਅ ਇਹ ਪੁੱਛਣ ਦਾ ਸਹੀ ਸਮਾਂ ਹੈ ਕਿ ਕੀ ਤੁਸੀਂ ਦੋ ਧਿਰਾਂ ਦੀ ਇਸ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹੋ? ਕੀ ਅਸੀਂ ਅਮਰੀਕਾ ਪਾਰਟੀ ਬਣਾਈਏ?" ਮਸਕ ਨੇ ਇੱਕ ਇੰਟਰਐਕਟਿਵ ਪੋਲ ਵਿੱਚ ਪੁੱਛਿਆ।

ਮਸਕ ਵੱਲੋਂ ਨਵੀਂ ਪਾਰਟੀ ਬਣਾਉਣ ਦੀ ਸੰਭਾਵਨਾ ਦੀ ਗੱਲ ਉਸ ਵੇਲੇ ਕੀਤੀ ਗਈ ਹੈ, ਜਦੋਂ ਉਸਦਾ ਆਪਣੇ ਪੁਰਾਣੇ ਦੋਸਤ, ਰਾਸ਼ਟਰਪਤੀ ਡੋਨਾਲਡ ਟਰੰਪ ਨਾਲ “ਵਨ ਬਿਗ ਬਿਊਟੀਫੁਲ ਬਿਲ” ਨੂੰ ਲੈ ਕੇ ਖੁੱਲ੍ਹਾ ਟਕਰਾਅ ਹੋ ਗਿਆ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇਸ ਬਿੱਲ 'ਤੇ ਦਸਤਖਤ ਕਰਕੇ ਇਸਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video