ADVERTISEMENT

ADVERTISEMENT

ਯੂਐਸ ਪੋਲਸਟਰ ਨੇ ਅਮਰੀਕੀ ਤਕਨੀਕੀ ਕੰਪਨੀਆਂ ਦੇ 'ਡੀ-ਇੰਡੀਅਨਾਈਜ਼ੇਸ਼ਨ' ਦੀ ਕੀਤੀ ਮੰਗ

ਮਿਸ਼ੇਲ ਨੇ ਦੋਸ਼ ਲਾਇਆ ਕਿ ਪ੍ਰਵਾਸ ਕਾਰਨ 1.2 ਕਰੋੜ ਅਮਰੀਕੀ ਤਕਨੀਕੀ ਕਰਮਚਾਰੀ ਬੇਰੁਜ਼ਗਾਰ ਹਨ

ਯੂਐਸ ਪੋਲਸਟਰ ਅਤੇ ਰਾਜਨੀਤਿਕ ਟਿੱਪਣੀਕਾਰ ਮਾਰਕ ਮਿਸ਼ੇਲ / Mark Mitchell via X

ਯੂਐਸ ਪੋਲਸਟਰ ਅਤੇ ਰਾਜਨੀਤਿਕ ਟਿੱਪਣੀਕਾਰ ਮਾਰਕ ਮਿਸ਼ੇਲ, ਜੋ ਰੈਸਮੁਸੇਨ ਰਿਪੋਰਟਸ ਵਿੱਚ ਮੁੱਖ ਪੋਲਸਟਰ ਹਨ, ਨੇ ਹਾਲ ਹੀ ਵਿੱਚ ਅਮਰੀਕੀ ਤਕਨੀਕੀ ਕੰਪਨੀਆਂ ਦੇ 'ਡੀ-ਇੰਡੀਅਨਾਈਜ਼ੇਸ਼ਨ' ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਸੀਨੀਅਰ H-1B ਡਿਵੈਲਪਰ ਨੂੰ ਡਿਪੋਰਟ ਕਰਨਾ ਆਰਥਿਕ ਤੌਰ ‘ਤੇ 10 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਬਰਾਬਰ ਹੋਵੇਗਾ। ਮਿਸ਼ੇਲ ਨੇ ਇਹ ਚਿੰਤਾਜਨਕ ਟਿੱਪਣੀਆਂ ਸਾਬਕਾ ਟਰੰਪ ਸਲਾਹਕਾਰ ਅਤੇ ਪ੍ਰਮੁੱਖ MAGA ਆਵਾਜ਼ ਸਟੀਫਨ ਕੇ. ਬੈਨਨ ਦੇ ਪੌਡਕਾਸਟ “ਦ ਵਾਰ ਰੂਮ” ‘ਚ ਗੱਲਬਾਤ ਕਰਦਿਆਂ ਕੀਤੀਆਂ।

ਮਿਸ਼ੇਲ ਨੇ ਕਿਹਾ, “ਹਰ ਇੱਕ H-1B ਵੀਜ਼ਾ ਧਾਰਕ ਜਿਵੇਂ ਕਿ ਐਪਲ ਵਿਚ ਕੰਮ ਕਰਨ ਵਾਲੇ ਸੀਨੀਅਰ ਡਿਵੈਲਪਰ, ਜਿਨ੍ਹਾਂ ਨੂੰ ਅਸੀਂ ਵਾਪਸ ਭੇਜਦੇ ਹਾਂ ਤਾਂ ਉਹ ਆਰਥਿਕ ਤੌਰ ‘ਤੇ ਸ਼ਾਇਦ ਦਸ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਬਰਾਬਰ ਹੈ।” ਉਨ੍ਹਾਂ ਅੱਗੇ ਕਿਹਾ, “ਮੈਨੂੰ ਨਹੀਂ ਪਤਾ ਕਿ ਅਸੀਂ ਇਹ ਕੱਲ੍ਹ ਕਿਉਂ ਨਹੀਂ ਕੀਤਾ ਅਤੇ ਇਹ ਵਿਚਾਰ ਸਹੀ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਐਂਟਰੀ-ਲੈਵਲ ਦੇ ਹਨ, ਪਰ ਬਹੁਤ ਸਾਰੇ ਬਹੁਤ ਪੈਸਾ ਵੀ ਕਮਾ ਰਹੇ ਹਨ।” ਅਮਰੀਕੀ ਟੈਕ ਕੰਪਨੀਆਂ ਦੇ “ਇੰਡੀਫਿਕੇਸ਼ਨ” ਦਾ ਦੋਸ਼ ਲਗਾਉਂਦੇ ਹੋਏ, ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਕਾਰਨ 1.2 ਕਰੋੜ ਅਮਰੀਕੀ ਟੈਕ ਕਰਮਚਾਰੀ ਬੇਰੁਜ਼ਗਾਰ ਹਨ।

ਮਿਸ਼ੇਲ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕੀ ਟੈਕ ਕੰਪਨੀਆਂ ਖਰਚੇ ਘਟਾਉਣ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰ ਰਹੀਆਂ ਹਨ। ਉਸ ਨੇ ਕਿਹਾ, “ਅਸੀਂ 60,000–70,000 ਡਾਲਰ ਸਾਲਾਨਾ ਤਨਖਾਹ ਵਾਲੀਆਂ ਨੌਕਰੀਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਲਈ ਅਮਰੀਕੀ ਇੰਜੀਨੀਅਰਾਂ ਨੂੰ 150,000 ਜਾਂ ਇਸ ਤੋਂ ਵੱਧ ਦਿੱਤਾ ਜਾਂਦਾ ਹੈ।”

ਵਿਵਾਦ ਦੇ ਬਾਵਜੂਦ ਮਿਸ਼ੇਲ ਆਪਣੇ ਬਿਆਨਾਂ ‘ਤੇ ਕਾਇਮ ਰਿਹਾ ਅਤੇ ਐਕਸ ‘ਤੇ ਲਿਖਿਆ, “ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹਿਆ: ਪ੍ਰਮੁੱਖ ਫਰਮਾਂ ਨੂੰ ਡੀ-ਇੰਡੀਅਨਾਈਜ਼ ਕਰਨ ਵਿੱਚ ਮਦਦ ਕਰਨ ਲਈ ਇੱਕ ਨਵੀਂ ਕਾਰਪੋਰੇਟ ਸਲਾਹਕਾਰ ਕੰਪਨੀ ਬਣਾਉਣਾ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video