ADVERTISEMENTs

ਅਮਰੀਕੀ ਰਾਜਦੂਤ ਬੈਰਕ ਨੇ ਭਾਰਤ ਨੂੰ ਰੂਸੀ ਤੇਲ ਦਰਾਮਦ ਘਟਾਉਣ ਦੀ ਕੀਤੀ ਅਪੀਲ

ਰਾਸ਼ਟਰਪਤੀ ਟਰੰਪ ਨੇ ਵਾਰ-ਵਾਰ ਭਾਰਤ ਨੂੰ ਰੂਸ 'ਤੇ ਆਪਣੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ

ਅਮਰੀਕੀ ਰਾਜਦੂਤ ਬੈਰਕ ਨੇ ਭਾਰਤ ਨੂੰ ਰੂਸੀ ਤੇਲ ਦਰਾਮਦ ਘਟਾਉਣ ਦੀ ਕੀਤੀ ਅਪੀਲ / Courtesy

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਅਮਰੀਕੀ ਰਾਜਦੂਤ ਥਾਮਸ ਜੋਸਫ਼ ਬੈਰਕ ਜੂਨੀਅਰ ਨੇ ਕਿਹਾ ਹੈ ਕਿ ਭਾਰਤ ਨੂੰ ਰੂਸ 'ਤੇ ਦਬਾਅ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਭਾਰਤ ਨੂੰ "ਭਵਿੱਖ" ਅਤੇ ਅਮਰੀਕਾ ਲਈ ਇੱਕ ਮੁੱਖ ਭਾਈਵਾਲ ਦੱਸਿਆ। 

ਬੈਰਕ ਨੇ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ,"ਭਾਰਤ ਨੂੰ ਸਾਡੇ ਸਭ ਤੋਂ ਵੱਡੇ ਭਾਈਵਾਲਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ, ਅਤੇ ਇਹੀ ਭਵਿੱਖ ਹੈ। ਰਾਸ਼ਟਰਪਤੀ ਅਤੇ ਭਾਰਤ ਵਿਚਕਾਰ ਹੋ ਰਹੀ ਵਪਾਰਕ ਗੱਲਬਾਤ ਦਾ ਉਦੇਸ਼ ਭਾਰਤ ਨੂੰ ਯੂਕਰੇਨ-ਰੂਸ ਦੀ ਸਥਿਤੀ ਵਿੱਚ ਸਾਡੀ ਮਦਦ ਕਰਨਾ ਹੈ ਤਾਂ ਜੋ ਹੋਰ ਹਿੰਸਾ ਨੂੰ ਰੋਕਿਆ ਜਾ ਸਕੇ।"

ਉਨ੍ਹਾਂ ਕਿਹਾ ਕਿ ਰੂਸ ਦੀ ਤੇਲ ਅਤੇ ਗੈਸ ਦੀ ਵਿਕਰੀ ਘਟਾਉਣ ਨਾਲ ਉਸਦੀ ਜੰਗੀ ਮੁਹਿੰਮ ਕਮਜ਼ੋਰ ਹੋ ਸਕਦੀ ਹੈ। ਉਹਨਾਂ ਨੇ ਕਿਹਾ ,"ਰੂਸ ਨੂੰ ਕਮਜ਼ੋਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਇਸਦੇ ਬਾਲਣ ਨੂੰ ਰੋਕਣਾ। ਇਹ ਭਾਰਤ ਦੇ ਖਿਲਾਫ ਨਹੀਂ ਹੈ, ਪਰ ਪੂਰੀ ਦੁਨੀਆ ਨੂੰ ਰੂਸ 'ਤੇ ਦਬਾਅ ਪਾਉਣ ਲਈ ਅਜਿਹਾ ਕਰਨਾ ਪਵੇਗਾ।"

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ, ਭਾਰਤ ਨਾਲ ਸਬੰਧਾਂ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਗੱਲ ਤੋਂ ਚਿੰਤਤ ਹੈ ਕਿ ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਕੇ ਪੱਛਮੀ ਪਾਬੰਦੀਆਂ ਨੂੰ ਕਮਜ਼ੋਰ ਕਰ ਰਿਹਾ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ-ਭਾਰਤ ਗੱਲਬਾਤ ਵਿੱਚ ਪ੍ਰਗਤੀ ਦੀ ਕੋਈ ਸੰਭਾਵਨਾ ਹੈ, ਤਾਂ ਉਨ੍ਹਾਂ ਜਵਾਬ ਦਿੱਤਾ, "ਹਾਂ, ਮੈਨੂੰ ਲੱਗਦਾ ਹੈ," ਪਰ ਹੋਰ ਵਿਸਥਾਰ ਵਿੱਚ ਨਹੀਂ ਦੱਸਿਆ।

ਰਾਸ਼ਟਰਪਤੀ ਟਰੰਪ ਨੇ ਵਾਰ-ਵਾਰ ਭਾਰਤ ਨੂੰ ਰੂਸ 'ਤੇ ਆਪਣੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ। ਭਾਰਤ ਦਾ ਕਹਿਣਾ ਹੈ ਕਿ ਰੂਸੀ ਤੇਲ ਖਰੀਦਣਾ ਉਸਦੀਆਂ ਘਰੇਲੂ ਜ਼ਰੂਰਤਾਂ ਲਈ ਜ਼ਰੂਰੀ ਹੈ ਅਤੇ ਇਹ ਉਸ ਦੇ ਰਾਸ਼ਟਰੀ ਹਿੱਤ ਵਿੱਚ ਹੈ।

ਬੈਰਕ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਦਾ ਦੋਵਾਂ ਦੇਸ਼ਾਂ ਵਿਚਕਾਰ ਵੱਡੇ ਸਬੰਧਾਂ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ, "ਇਹ ਸਿਰਫ਼ ਇੱਕ ਵਪਾਰਕ ਮਾਮਲਾ ਹੈ ਜੋ ਭਵਿੱਖ ਵਿੱਚ ਲੰਘ ਜਾਵੇਗਾ। ਭਾਰਤ ਨੂੰ ਹਮੇਸ਼ਾ ਅਮਰੀਕਾ ਦਾ ਸਭ ਤੋਂ ਵੱਡਾ ਸਹਿਯੋਗੀ ਬਣਿਆ ਰਹਿਣਾ ਚਾਹੀਦਾ ਹੈ।"

Comments

Related

ADVERTISEMENT

 

 

 

ADVERTISEMENT

 

 

E Paper

 

 

 

Video