ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਜੁਲਾਈ ਨੂੰ 'ਟਰੰਪ ਅਕਾਊਂਟਸ' ਨਾਂ ਦੀ ਇੱਕ ਨਵੀਂ ਨਿਵੇਸ਼ ਯੋਜਨਾ ਦੀ ਕੀਤੀ ਸ਼ੁਰੂਆਤ / File Photo
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਜੁਲਾਈ ਨੂੰ 'ਟਰੰਪ ਅਕਾਊਂਟਸ' ਨਾਂ ਦੀ ਇੱਕ ਨਵੀਂ ਨਿਵੇਸ਼ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਮਕਸਦ ਅਮਰੀਕੀ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੇਸ਼ ਦੀ ਅਰਥਵਿਵਸਥਾ ਅਤੇ ਸ਼ੇਅਰ ਬਾਜ਼ਾਰ ਨਾਲ ਜੋੜ ਕੇ ਵਿੱਤੀ ਭਵਿੱਖ ਲਈ ਮਜ਼ਬੂਤ ਬੁਨਿਆਦ ਪ੍ਰਦਾਨ ਕਰਨਾ ਹੈ।
ਵ੍ਹਾਈਟ ਹਾਊਸ ਵਿੱਚ ਨਿਊਯਾਰਕ ਸਟਾਕ ਐਕਸਚੇਂਜ ਅਤੇ ਨੈਸਡੈਕ ਦੇ ਪਹਿਲੇ ਸਾਂਝੇ ਉਦਘਾਟਨੀ ਸਮਾਰੋਹ ਦੌਰਾਨ ਟਰੰਪ ਨੇ ਕਿਹਾ ਕਿ ਇਹ ਯੋਜਨਾ ਹਰ ਅਮਰੀਕੀ ਬੱਚੇ ਨੂੰ ਦੇਸ਼ ਦੀ ਆਰਥਿਕ ਤਰੱਕੀ ਵਿੱਚ ਹਿੱਸੇਦਾਰ ਬਣਾਏਗੀ। ਉਨ੍ਹਾਂ ਕਿਹਾ, "ਟਰੰਪ ਅਕਾਊਂਟਸ ਹਰ ਅਮਰੀਕੀ ਬੱਚੇ ਨੂੰ ਅਮਰੀਕਾ ਦੇ ਭਵਿੱਖ ਵਿੱਚ ਹਿੱਸੇਦਾਰੀ ਦੇਣ ਲਈ ਹਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।"
.@POTUS rings the NYSE and NASDAQ opening bell from the Oval Office — for the first time ever — to celebrate the official kickoff of @TrumpAccounts https://t.co/FKL1oV36R4 pic.twitter.com/1r0HYuU2ky
— Rapid Response 47 (@RapidResponse47) July 6, 2026
ਟਰੰਪ ਨੇ ਦੱਸਿਆ ਕਿ ਸਰਕਾਰ ਪਹਿਲਾਂ ਹੀ 5 ਲੱਖ ਤੋਂ ਵੱਧ ਬੱਚਿਆਂ ਦੇ ਖਾਤਿਆਂ ਵਿੱਚ 1,000 ਡਾਲਰ ਦੀ ਇੱਕ ਵਾਰ ਦੀ ਸ਼ੁਰੂਆਤੀ ਰਕਮ ਜਮ੍ਹਾਂ ਕਰਵਾ ਚੁੱਕੀ ਹੈ। ਉਨ੍ਹਾਂ ਮਾਪਿਆਂ ਨੂੰ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਪਣੇ ਬੱਚਿਆਂ ਦਾ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਅਤੇ ਦਾਨੀ ਸੰਸਥਾਵਾਂ ਵੀ ਲੱਖਾਂ ਹੋਰ ਬੱਚਿਆਂ ਦੇ ਖਾਤਿਆਂ ਵਿੱਚ ਯੋਗਦਾਨ ਦੇਣਗੀਆਂ। ਟਰੰਪ ਨੇ ਕਿਹਾ ਕਿ ਇਹ ਯੋਜਨਾ ਹਾਲ ਹੀ ਵਿੱਚ ਪਾਸ ਹੋਏ 'ਵਨ ਬਿਗ ਬਿਊਟੀਫੁਲ ਬਿੱਲ' ਕਰਕੇ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਨਾਮ ਉਨ੍ਹਾਂ ਨੇ ਨਹੀਂ ਰੱਖਿਆ, ਸਗੋਂ ਕਾਨੂੰਨ ਦੇ ਸਮਰਥਕਾਂ ਨੇ ਇਹ ਸੋਚ ਕੇ ਇਸ ਨੂੰ 'ਟਰੰਪ ਅਕਾਊਂਟਸ' ਨਾਮ ਦਿੱਤਾ ਕਿ ਇਸ ਨਾਲ ਲੋਕਾਂ ਵਿੱਚ ਵਧੇਰੇ ਪਛਾਣ ਬਣੇਗੀ।
ਸਮਾਗਮ ਵਿੱਚ ਉਦਯੋਗਪਤੀ ਮਾਈਕਲ ਡੈੱਲ ਅਤੇ ਸੂਜ਼ਨ ਡੈੱਲ ਨੇ ਐਲਾਨ ਕੀਤਾ ਕਿ ਉਹ 2016 ਤੋਂ 2024 ਦਰਮਿਆਨ ਜਨਮੇ ਯੋਗ ਅਮਰੀਕੀ ਬੱਚਿਆਂ ਲਈ 6.25 ਅਰਬ ਡਾਲਰ ਦਾ ਯੋਗਦਾਨ ਦੇਣਗੇ। ਮਾਈਕਲ ਡੈੱਲ ਨੇ ਕਿਹਾ ਕਿ ਹਰ ਬੱਚਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਨਿਵੇਸ਼ ਨਾਲ ਕਰੇਗਾ ਅਤੇ ਹੋਰ ਉਦਯੋਗਪਤੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।
ਨਿਊਯਾਰਕ ਸਟਾਕ ਐਕਸਚੇਂਜ ਅਤੇ ਨੈਸਡੈਕ ਦੇ ਅਧਿਕਾਰੀਆਂ ਨੇ ਵੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਪਰਿਵਾਰ ਅਮਰੀਕੀ ਪੂੰਜੀ ਬਾਜ਼ਾਰ ਨਾਲ ਜੁੜਣਗੇ ਅਤੇ ਆਰਥਿਕ ਵਿਕਾਸ ਦਾ ਲਾਭ ਲੈ ਸਕਣਗੇ। ਟਰੰਪ ਨੇ ਕਿਹਾ ਕਿ ਇਹ ਯੋਜਨਾ ਬੱਚਿਆਂ ਵਿੱਚ ਵਿੱਤੀ ਸਾਖਰਤਾ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਇਹ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਸਾਬਤ ਹੋਵੇਗੀ ਅਤੇ ਅਮਰੀਕੀ ਸੁਪਨੇ ਨੂੰ ਨਵੀਂ ਦਿਸ਼ਾ ਦੇਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login