ADVERTISEMENT

ADVERTISEMENT

ਟੇਲਰ ਸਵਿਫਟ ਨੇ "Swift Home" ਟ੍ਰੇਡਮਾਰਕ ਵਿਰੁੱਧ ਦਰਜ ਕਰਵਾਇਆ ਇਤਰਾਜ਼

14 ਵਾਰ ਗ੍ਰੈਮੀ ਜੇਤੂ ਟੇਲਰ ਸਵਿਫ਼ਟ ਦਾ ਹਾਲੀਆ “Eras” ਦੌਰਾ ਇਤਿਹਾਸ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਨਸਰਟ ਦੌਰਾ ਰਿਹਾ ਹੈ

ਟੇਲਰ ਸਵਿਫਟ / REUTERS/Daniel Cole/File Photo

ਪੌਪ ਸੁਪਰਸਟਾਰ ਟੇਲਰ ਸਵਿਫਟ ਨੇ ਅਮਰੀਕੀ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਬੈਡਿੰਗ ਕੰਪਨੀ ਨੂੰ “Swift Home” ਨਾਮ ਨਾਲ ਫੈਡਰਲ ਟ੍ਰੇਡਮਾਰਕ ਦਰਜ ਕਰਨ ਤੋਂ ਰੋਕਣ, ਕਿਉਂਕਿ ਇਸ ਨਾਲ ਗਾਹਕਾਂ ਵਿੱਚ ਉਲਝਣ ਪੈਦਾ ਹੋ ਸਕਦੀ ਹੈ।

ਸਵਿਫ਼ਟ ਦੀ ਕੰਪਨੀ TAS Rights Management LLC ਨੇ 11 ਫ਼ਰਵਰੀ ਨੂੰ ਦਾਖ਼ਲ ਕੀਤੀ ਗਈ ਅਰਜ਼ੀ ਵਿੱਚ ਕਿਹਾ ਕਿ 'ਕੈਥੇ ਹੋਮ ਇੰਕ' ਦੇ ਲੋਗੋ ਵਿੱਚ ਕਰਸੀਵ ਅੰਦਾਜ਼ ਵਿੱਚ ਲਿਖਿਆ “Swift” ਗਾਇਕਾ ਦੇ ਟ੍ਰੇਡਮਾਰਕ ਕੀਤੇ ਦਸਤਖਤ ਨਾਲ ਬਹੁਤ ਮਿਲਦਾ-ਜੁਲਦਾ ਹੈ ਅਤੇ ਇਸ ਨਾਲ ਖਪਤਕਾਰਾਂ ਨੂੰ ਇਹ ਭਰਮ ਹੋ ਸਕਦਾ ਹੈ ਕਿ ਉਹ ਕੈਥੇ ਦੇ ਉਤਪਾਦਾਂ ਦੀ ਸਮਰਥਕ ਹੈ।

ਕੈਥੇ ਦੀ ਵੈੱਬਸਾਈਟ ਅਨੁਸਾਰ, ਉਹ ਬੈੱਡ ਬਾਥ ਐਂਡ ਬਿਓਂਡ, ਟਾਰਗੇਟ ਅਤੇ ਨੋਰਡਸਟ੍ਰੋਮ ਵਰਗੇ ਵੱਡੇ ਸਟੋਰਾਂ ਰਾਹੀਂ ਸਿਰਹਾਣੇ, ਗੱਦੇ ਅਤੇ ਚਾਦਰਾਂ ਵੇਚਦੀ ਹੈ। ਉਨ੍ਹਾਂ ਨੇ ਪਿਛਲੇ ਸਾਲ "Swift Home" ਟ੍ਰੇਡਮਾਰਕ ਲਈ ਅਰਜ਼ੀ ਦਿੱਤੀ ਸੀ। 

14 ਵਾਰ ਗ੍ਰੈਮੀ ਜੇਤੂ ਟੇਲਰ ਸਵਿਫ਼ਟ ਦਾ ਹਾਲੀਆ “Eras” ਦੌਰਾ ਇਤਿਹਾਸ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਨਸਰਟ ਦੌਰਾ ਰਿਹਾ ਹੈ। ਉਸ ਦੀ ਕੰਪਨੀ ਨੇ ਅਰਜ਼ੀ ਵਿੱਚ ਕਿਹਾ ਕਿ ਉਸਦੇ ਨਾਮ ਦੇ ਇਸਤੇਮਾਲ ਨਾਲ ਬੈੱਡ ਲਿਨਨ (ਚਾਦਰਾਂ), ਕੱਪੜੇ ਅਤੇ ਹੋਰ ਉਤਪਾਦਾਂ ਲਈ ਫੈਡਰਲ ਟ੍ਰੇਡਮਾਰਕ ਪਹਿਲਾਂ ਹੀ ਦਰਜ ਹਨ ਅਤੇ ਕੈਥੇ ਵੱਲੋਂ ਸੁਝਾਇਆ ਗਿਆ ਟ੍ਰੇਡਮਾਰਕ ਖਪਤਕਾਰਾਂ ਵਿੱਚ ਗਲਤਫ਼ਹਮੀ ਪੈਦਾ ਕਰੇਗਾ। 

ਟ੍ਰੇਡਮਾਰਕ ਅਟਾਰਨੀ ਜੋਸ਼ ਗਰਬੇਨ ਅਨੁਸਾਰ, ਟੇਲਰ ਸਵਿਫਟ ਵਲੋਂ ਟ੍ਰੇਡਮਾਰਕ ਵਿਰੋਧ ਮਾਮਲੇ ਕਾਫ਼ੀ ਘੱਟ ਦਰਜ ਕਰਵਾਏ ਗਏ ਹਨ। ਪਰ ਇਸ ਮਾਮਲੇ ਵਿੱਚ ਲੋਗੋ ਦੀ ਉਸਦੇ ਦਸਤਖਤਾਂ ਨਾਲ ਸਮਾਨਤਾ ਸ਼ਾਇਦ ਇਸ ਕਾਰਵਾਈ ਦਾ ਮੁੱਖ ਕਾਰਨ ਬਣੀ ਹੈ। 

Comments

Related