ਚੰਡੀਗੜ੍ਹ ਵਿੱਚ ਮੀਡੀਆ ਫੈਡਰੇਸ਼ਨ ਆਫ ਇੰਡੀਆ ਅਤੇ ਪਬਲਿਕ ਰਿਲੇਸ਼ਨਜ਼ ਕੌਂਸਲ ਆਫ ਇੰਡੀਆ ਵੱਲੋਂ ਐਂਟਰਪ੍ਰਨਿਊਅਰ ਐਂਡ ਅਚੀਵਰ ਐਵਾਰਡਜ਼-2025 ਸਮਾਰੋਹ ਕਰਵਾਇਆ ਗਿਆ।ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ 31 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ, ਅਮਰੀਕਾ ਦੇ ਓਰੇਗਨ ਸੂਬੇ ਦੇ ਸੈਲਮ ਸ਼ਹਿਰ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਬਹਾਦਰ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੇਖਦਿਆਂ ਅਚੀਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਹਾਦਰ ਸਿੰਘ ਵਨ-ਬੀਟ ਹਸਪਤਾਲ, ਭੀਰਾ ਖੇੜੀ (ਯੂ.ਪੀ.) ਦੇ ਸੰਸਥਾਪਕ ਹਨ ਅਤੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਫਲ ਯਤਨਾਂ ਲਈ ਪ੍ਰਸਿੱਧ ਹਨ।
ਉਨ੍ਹਾਂ ਨੂੰ ਇਹ ਐਵਾਰਡ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪ੍ਰਦਾਨ ਕੀਤਾ ਗਿਆ।
ਬਹਾਦਰ ਸਿੰਘ ਦਾ ਜਨਮ ਪੰਜਾਬ ਦੇ ਫਗਵਾੜਾ ਵਿੱਚ ਹੋਇਆ ਸੀ ਅਤੇ ਉਹ ਛੋਟੀ ਉਮਰ ਵਿੱਚ ਆਪਣੇ ਪਰਿਵਾਰ ਸਮੇਤ ਯੂ.ਪੀ. ਵਿੱਚ ਜਾ ਵੱਸੇ।ਪੰਜਾਬ ਦੇ ਫਗਵਾੜਾ 'ਚ ਜਨਮੇ ਬਹਾਦਰ ਸਿੰਘ ਕਈ ਸਾਲ ਪਹਿਲਾਂ ਅਮਰੀਕਾ ਵੱਸ ਗਏ ਸਨ। ਇਸ ਸਮਾਜਸੇਵੀ ਨੇ ਮਿਹਨਤ ਕਰਕੇ ਉਤਰ ਪ੍ਰਦੇਸ਼ ਦੇ ਲਖੀਮਪੁਰ ਜਿਲ੍ਹੇ ਦੇ ਭੀਰਾ ਖੇੜੀ ਵਿੱਚ ਵੰਨ-ਬੀਟ ਮੈਡੀਕਲ ਗਰੁੱਪ ਨਾਂ ਦੀ ਸੰਸਥਾ ਸਥਾਪਿਤ ਕੀਤੀ, ਜਿਸ ਦੇ ਉਹ ਖ਼ੁਦ ਚੇਅਰਮੈਨ ਹਨ, ਉਨ੍ਹਾਂ ਵਲੋਂ ਨਰਸਿੰਗ ਕਾਲਜ, ਹਸਪਤਾਲ ਉਸਾਰ ਕੇ ਰੋਜ਼ਾਨਾ ਹਜਾਰਾਂ ਮਰੀਜ਼ਾਂ ਦੀ ਦੇਖਭਾਲ ਤੇ ਸਿਹਤ ਸਿੱਖਿਆ ਦੇਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਵੀ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਹ ਵੀ ਦੱਸਣਯੋਗ ਹੈ ਕਿ ਸ: ਬਹਾਦਰ ਸਿੰਘ ਨੇ ਅਮਰੀਕਾ 'ਚ ਰਹਿੰਦਿਆਂ ਸਿੱਖ ਸੇਵਾ ਫਾਉਂਡੇਸ਼ਨ ਸੰਸਥਾ ਰਾਹੀਂ ਸਿੱਖਾਂ ਦੀ ਦਸਤਾਰ ਨੂੰ ਉਤਾਰ ਕੇ ਤਲਾਸ਼ੀ ਲੈਣ ਦੀ ਕਾਰਵਾਈ ਨੂੰ ਰੁਕਵਾਇਆ। ਇਸ ਕਾਰਜ ਲਈ ਸਕੈਨਿੰਗ ਮਸ਼ੀਨਾਂ ਵੀ ਲਗਵਾਈਆਂ ਗਈਆਂ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login