ਕੈਨੇਸਾਅ ਸਟੇਟ ਯੂਨੀਵਰਸਿਟੀ (Kennesaw State University) ਨੇ ਮਾਧੁਰੀ ਅਤੇ ਜਗਦੀਸ਼ ਐਨ. ਸ਼ੇਠ ਮਾਰਕੀਟਿੰਗ ਸਕਾਲਰਸ਼ਿਪ ਦੀ ਸਥਾਪਨਾ ਦਾ ਐਲਾਨ ਕੀਤਾ ਹੈ, ਜੋ ਭਾਰਤੀ-ਅਮਰੀਕੀ ਜੋੜੇ ਵਲੋਂ ਦਿੱਤੇ ਗਏ $100,000 ਦੇ ਦਾਨ ਰਾਹੀਂ ਸੰਭਵ ਹੋ ਸਕਿਆ ਹੈ। ਯੂਨੀਵਰਸਿਟੀ ਦੇ ਬਿਆਨ ਅਨੁਸਾਰ, ਇਹ ਸਕਾਲਰਸ਼ਿਪ ਮਾਈਕਲ ਜੇ. ਕੋਲਸ ਕਾਲਜ ਆਫ਼ ਬਿਜ਼ਨਸ (Michael J. Coles College of Business) ਦੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ, ਜਿਸ ਵਿੱਚ ਖ਼ਾਸ ਤੌਰ ‘ਤੇ ਫਸਟ ਜੈਨਰੇਸ਼ਨ ਦੇ ਕਾਲਜ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਜਗਦੀਸ਼ ਸ਼ੇਠ, ਇੱਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਵਿਦਵਾਨ ਹਨ, ਜੋ ਰਿਲੇਸ਼ਨਸ਼ਿਪ ਮਾਰਕੀਟਿੰਗ ਅਤੇ ਗਾਹਕ ਕੇਂਦਰਤਤਾ ਵਿੱਚ ਆਪਣੇ ਮੋਹਰੀ ਕੰਮ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ 300 ਤੋਂ ਵੱਧ ਲੇਖ ਅਤੇ ਕਿਤਾਬਾਂ ਲਿਖੀਆਂ ਹਨ ਅਤੇ ਭਾਰਤ ਦੇ ਪਦਮ ਭੂਸ਼ਣ ਸਨਮਾਨ ਸਮੇਤ ਹੋਰਨਾਂ ਅਵਾਰਡ ਹਾਸਲ ਕੀਤੇ ਹਨ। ਉਨ੍ਹਾਂ ਦਾ ਅਕਾਦਮਿਕ ਸਫ਼ਰ ਯੂਨੀਵਰਸਿਟੀ ਆਫ਼ ਪਿਟਸਬਰਗ ਤੋਂ ਕੋਲੰਬੀਆ ਯੂਨੀਵਰਸਿਟੀ ਅਤੇ ਐਮੋਰੀ ਯੂਨੀਵਰਸਿਟੀ ਤੱਕ ਫੈਲਿਆ ਹੋਇਆ ਹੈ, ਜਿੱਥੇ ਉਹ 1991 ਤੋਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਮਾਰਕੀਟਿੰਗ ਅਤੇ ਪ੍ਰੋਫੈਸ਼ਨਲ ਸੇਲਜ਼ ਵਿਭਾਗ ਦੀ ਚੇਅਰ ਮੋਨਾ ਸਿਨਹਾ ਨੇ ਡਾ. ਸ਼ੇਠ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਡਾ. ਸ਼ੇਠ ਦਾ ਅਸਲੀ ਪ੍ਰਭਾਵ ਨਾ ਸਿਰਫ਼ ਉਹਨਾਂ ਦੇ ਲੇਖਾਂ ਅਤੇ ਕਿਤਾਬਾਂ ਵਿੱਚ ਜਾਂ ਪੜ੍ਹਾਏ ਵਿਦਿਆਰਥੀਆਂ ਵਿੱਚ ਮਾਪੀ ਜਾ ਸਕਦੀ ਹੈ, ਸਗੋਂ ਉਨ੍ਹਾਂ ਦੇ ਇੱਕ ਸਲਾਹਕਾਰ ਵਜੋਂ ਸੈਂਕੜੇ ਵਿਦਿਆਰਥੀਆਂ, ਫੈਕਲਟੀ ਅਤੇ ਵਪਾਰਕ ਨੇਤਾਵਾਂ ਦੇ ਜੀਵਨ 'ਤੇ ਪਏ ਬੇਮਿਸਾਲ ਪ੍ਰਭਾਵ ਦੇ ਰੂਪ ਵਿੱਚ ਗਿਣਿਆ ਜਾਣਾ ਚਾਹੀਦਾ ਹੈ।"
ਮਾਧੁਰੀ ਸ਼ੇਠ, ਜੋ ਭਾਰਤ ਵਿੱਚ ਇੱਕ ਸਾਬਕਾ ਅਧਿਆਪਕ ਰਹਿ ਚੁੱਕੇ ਹਨ, ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਸਰਗਰਮ ਹਨ। ਉਹ JAINA (Federation of Jain Associations in North America) ਦੀ ਮਹਿਲਾ ਕਮੇਟੀ ਦੀ ਮੈਂਬਰ ਹਨ ਅਤੇ ਸਥਾਨਕ ਜੈਨ ਸੈਂਟਰ ਵਿੱਚ ਨਿਰਮਾਣ ਕਮੇਟੀ ਦੀ ਪ੍ਰਧਾਨਗੀ ਵੀ ਕਰ ਰਹੇ ਹਨ।
ਸ਼ੇਠ ਜੋੜਾ ਇਸ ਤੋਂ ਪਹਿਲਾਂ ਵੀ ਕੇ.ਐਸ.ਯੂ. ਵਿੱਚ ਕਈ ਹੋਰ ਯੋਜਨਾਵਾਂ ਲਈ ਦਾਨ ਦੇ ਚੁੱਕੇ ਹਨ ਜਿਸ ਵਿਚ ਵਿਸ਼ਿਸ਼ਟ ਅੰਤਰਰਾਸ਼ਟਰੀ ਅਲੂਮਨੀ ਅਤੇ ਫੈਕਲਟੀ ਲਈ ਪੁਰਸਕਾਰ ਸ਼ਾਮਲ ਹਨ। ਉਨ੍ਹਾਂ ਦਾ ਇਹ ਤਾਜ਼ਾ ਯੋਗਦਾਨ ਕੈਨੇਸਾਅ ਯੂਨੀਵਰਸਿਟੀ ਦੇ ਗਲੋਬਲ-ਦ੍ਰਿਸ਼ਟੀ ਵਾਲੇ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨੇਤਾਵਾਂ ਨੂੰ ਤਿਆਰ ਕਰਨ ਦੇ ਮਿਸ਼ਨ ਨੂੰ ਹੋਰ ਮਜ਼ਬੂਤ ਕਰਦਾ ਹੈ।
ਵਾਈਸ ਪ੍ਰੋਵੋਸਟ ਸ਼ੈਬ ਟਰੂ ਨੇ ਕਿਹਾ, "ਮੈਨੂੰ ਡਾ. ਸ਼ੇਠ ਦੇ ਕੈਨੇਸਾਅ ਸਟੇਟ ਯੂਨੀਵਰਸਿਟੀ ਅਤੇ ਕੋਲਸ ਕਾਲਜ ਆਫ਼ ਬਿਜ਼ਨਸ ਨਾਲ ਯੋਗਦਾਨ ਅਤੇ ਸਹਿਯੋਗ ਲਈ ਬਹੁਤ ਮਾਣ ਹੈ।" ਇਹ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਤੇ ਸਿੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਉਤਸ਼ਾਹਿਤ ਕਰਕੇ ਡਾ. ਸ਼ੈਠ ਦੇ ਵਿਦਿਅਕ ਅਤੇ ਪਰਉਪਕਾਰੀ ਭਾਵ ਨੂੰ ਅੱਗੇ ਵਧਾਏਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login