ਫੌਜਾ ਸਿੰਘ, ਜੋ ਕਿ 'ਟਰਬਨਡ ਟੋਰਨਾਡੋ' (Turbaned Tornado) ਦੇ ਨਾਂ ਨਾਲ ਮਸ਼ਹੂਰ ਸੌ ਸਾਲਾ ਮੈਰਾਥਨ ਦੌੜਾਕ ਸੀ, ਦੀ 14 ਜੁਲਾਈ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਬਿਆਸ ਪਿੰਡ ਵਿੱਚ ਇਕ ਕਾਰ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਉਹਨਾਂ ਦੀ ਉਮਰ 114 ਸਾਲਾਂ ਦੱਸੀ ਜਾ ਰਹੀ ਹੈ।
ਆਜ਼ਾਦੀ ਤੋਂ ਪਹਿਲਾਂ ਦੇ ਬ੍ਰਿਟਿਸ਼ ਭਾਰਤ ਵਿੱਚ 1 ਅਪ੍ਰੈਲ, 1911 ਨੂੰ ਜਨਮੇ, ਸਿੰਘ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਰੀਰਕ ਚੁਣੌਤੀਆਂ ਨੂੰ ਪਾਰ ਕੀਤਾ। ਉਹ ਪੰਜ ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਸੀ ਅਤੇ ਆਖਰਕਾਰ ਉਹ ਸਹਿਣਸ਼ੀਲਤਾ ਦੇ ਇੱਕ ਵਿਸ਼ਵਵਿਆਪੀ ਪ੍ਰਤੀਕ ਬਣ ਗਏ। ਪੇਸ਼ੇ ਤੋਂ ਕਿਸਾਨ ਫੌਜਾ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ 1992 ਵਿੱਚ ਈਸਟ ਲੰਡਨ ਚਲੇ ਗਏ ਸਨ। 1994 ਵਿੱਚ ਆਪਣੇ ਪੁੱਤਰ ਕੁਲਦੀਪ ਦੀ ਮੌਤ ਤੋਂ ਬਾਅਦ ਸਿੰਘ ਨੇ ਆਪਣੇ ਦੁੱਖ ਨੂੰ ਸੰਭਾਲਣ ਦੇ ਇੱਕ ਤਰੀਕੇ ਵਜੋਂ ਦੌੜਨਾ ਸ਼ੁਰੂ ਕੀਤਾ।
ਉਨ੍ਹਾਂ ਨੇ 2000 ਵਿੱਚ, 89 ਸਾਲ ਦੀ ਉਮਰ ਵਿੱਚ ਸਖ਼ਤ ਤਰੀਕੇ ਨਾਲ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਉਸੇ ਸਾਲ ਲੰਡਨ ਮੈਰਾਥਨ ਵਿੱਚ ਆਪਣੀ ਪਹਿਲੀ ਪੂਰੀ ਮੈਰਾਥਨ 6 ਘੰਟੇ 54 ਮਿੰਟ ਵਿੱਚ ਪੂਰੀ ਕੀਤੀ। ਉਸ ਤੋਂ ਬਾਅਦ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਉਹ ਦੌੜਾਂ ਵਿੱਚ ਹਿੱਸਾ ਲੈਂਦੇ ਰਹੇ, ਜਿਨ੍ਹਾਂ ਵਿੱਚ ਨਿਊਯਾਰਕ, ਟੋਰਾਂਟੋ, ਮੁੰਬਈ ਅਤੇ ਹਾਂਗਕਾਂਗ ਦੀਆਂ ਮੈਰਾਥਨ ਸ਼ਾਮਲ ਸੀ। 2003 ਵਿੱਚ, ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ, ਜੋ 5 ਘੰਟੇ 40 ਮਿੰਟ ਵਿੱਚ ਪੂਰਾ ਹੋਇਆ।
ਫੌਜਾ ਸਿੰਘ ਨੇ ਅੰਤਰਰਾਸ਼ਟਰੀ ਪਛਾਣ ਉਸ ਸਮੇਂ ਹਾਸਲ ਕੀਤੀ ਜਦੋਂ 16 ਅਕਤੂਬਰ 2011 ਨੂੰ, 100 ਸਾਲ ਦੀ ਉਮਰ ਵਿੱਚ, ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ 8 ਘੰਟੇ, 11 ਮਿੰਟ ਅਤੇ 6 ਸਕਿੰਟ ਵਿੱਚ ਪੂਰੀ ਕੀਤੀ। ਹਾਲਾਂਕਿ ਇਸ ਨਾਲ ਉਹ ਮੈਰਾਥਨ ਪੂਰਾ ਕਰਨ ਵਾਲੇ ਪਹਿਲੇ ਸੈਂਚੂਰੀਅਨ ਬਣ ਗਏ, ਪਰ ਗਿਨੀਜ਼ ਵਰਲਡ ਰਿਕਾਰਡਜ਼ ਨੇ 1911 ਦੇ ਭਾਰਤ ਦੀ ਅਧਿਕਾਰਕ ਜਨਮ ਰਿਕਾਰਡ ਨਾ ਹੋਣ ਕਰਕੇ ਇਹ ਰਿਕਾਰਡ ਦਰਜ ਨਹੀਂ ਕੀਤਾ। ਫੌਜਾ ਸਿੰਘ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਵਿੱਚ 1 ਅਪ੍ਰੈਲ, 1911, ਉਨ੍ਹਾਂ ਦੀ ਜਨਮ ਮਿਤੀ ਵਜੋਂ ਦਰਜ ਸੀ। ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਉਨ੍ਹਾਂ ਦੇ ਸੌਵੇਂ ਜਨਮਦਿਨ ਮੌਕੇ ਨਿੱਜੀ ਪੱਤਰ ਰਾਹੀਂ ਉਹਨਾਂ ਨੂੰ ਸਨਮਾਨਿਤ ਕੀਤਾ।
ਆਪਣੇ 100ਵੇਂ ਮੈਰਾਥਨ ਤੋਂ ਤਿੰਨ ਦਿਨ ਪਹਿਲਾਂ, ਫੌਜਾ ਸਿੰਘ ਨੇ ਇੱਕ ਹੀ ਦਿਨ ਵਿੱਚ ਓਂਟਾਰੀਓ ਮਾਸਟਰਜ਼ ਐਸੋਸੀਏਸ਼ਨ ਦੇ ‘ਫੌਜਾ ਸਿੰਘ ਇਨਵਾਈਟੇਸ਼ਨਲ ਮੀਟ’ (Ontario Masters Association’s Fauja Singh Invitational Meet) ਵਿੱਚ ਅੱਠ ਵਿਸ਼ਵ ਰਿਕਾਰਡ ਕਾਇਮ ਕੀਤੇ ਸਨ। ਉਹਨਾਂ ਨੇ 100 ਮੀਟਰ ਤੋਂ 5,000 ਮੀਟਰ ਤੱਕ ਦੇ ਦੌੜਾਂ ਦੇ ਫਾਸਲੇ ਪੂਰੇ ਕੀਤੇ ਜਿਸ ਨਾਲ ਉਹਨਾਂ ਨੇ ਨੌਜਵਾਨ ਉਮਰ ਦੇ ਦੌੜਾਕਾਂ ਦੇ ਰਿਕਾਰਡ ਵੀ ਪਿੱਛੇ ਛੱਡ ਦਿੱਤੇ।
ਆਤਮਅਨੁਸ਼ਾਸਨ ਅਤੇ ਸਾਦੀ ਜ਼ਿੰਦਗੀ ਲਈ ਮਸ਼ਹੂਰ, ਫੌਜਾ ਸਿੰਘ ਸ਼ਾਕਾਹਾਰੀ ਸਨ ਅਤੇ ਆਪਣੀ ਦੂਜੀ ਸਦੀ ਵਿੱਚ ਵੀ ਸਰਗਰਮ ਰਹੇ। ਉਹਨਾਂ ਨੇ 2013 ਵਿੱਚ 101 ਸਾਲ ਦੀ ਉਮਰ ਵਿੱਚ ਹਾਂਗਕਾਂਗ ਵਿੱਚ 10 ਕਿਲੋਮੀਟਰ ਦੀ ਦੌੜ ਪੂਰੀ ਕਰਨ ਤੋਂ ਬਾਅਦ ਮੁਕਾਬਲੇਦਾਰ ਦੌੜਾਂ ਤੋਂ ਸਨਿਆਸ ਲੈ ਲਿਆ।
ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਖੁਸ਼ਵੰਤ ਸਿੰਘ ਦੀ ਲਿਖੀ ਜੀਵਨੀ 'ਟਰਬਨਡ ਟੋਰਨਾਡੋ' ਵਿੱਚ ਦਰਜ ਕੀਤੀ ਗਈ ਸੀ ਅਤੇ 'ਫੌਜਾ' ਨਾਮ ਦੀ ਇੱਕ ਬਾਇਓਪਿਕ, ਜਿਸਦਾ ਨਿਰਦੇਸ਼ਨ ਓਮੰਗ ਕੁਮਾਰ ਬੀ ਕਰ ਰਹੇ ਹਨ, ਦਾ ਐਲਾਨ 2021 ਵਿੱਚ ਕੀਤਾ ਗਿਆ ਸੀ। ਉਹ ਇੱਕ ਪ੍ਰਸਿੱਧ ਖੇਡ ਬ੍ਰਾਂਡ ਦੇ ਵਿ ਗਿਆਪਨ ਵਿੱਚ ਡੇਵਿਡ ਬੈਕਹਮ ਅਤੇ ਮੁਹੰਮਦ ਅਲੀ ਦੇ ਨਾਲ ਵੀ ਨਜ਼ਰ ਆਏ ਸਨ ਅਤੇ PETA (ਪੀਪਲ ਫਾਰ ਦਾ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ) ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਬਣੇ।
ਉਹਨਾਂ ਨੂੰ 2003 ਵਿੱਚ ਐਲਿਸ ਆਈਲੈਂਡ ਮੈਡਲ ਆਫ਼ ਆਨਰ (Ellis Island Medal of Honor) ਮਿਲਿਆ ਅਤੇ 2011 ਵਿੱਚ ਪ੍ਰਾਈਡ ਆਫ ਇੰਡੀਆ ਖ਼ਿਤਾਬ ਨਾਲ ਨਵਾਜਿਆ ਗਿਆ। ਉਹ ਲੰਡਨ 2012 ਓਲੰਪਿਕਸ ਦੇ ਦੌਰਾਨ torchbearer ਵੀ ਬਣੇ।
ਉਹਨਾਂ ਦੀ ਮੌਤ ਦੀ ਖ਼ਬਰ ਮਿਲਣ 'ਤੇ ਦੁਨਿਆ ਭਰ ਤੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸਿੱਖ ਕੁਲੀਸ਼ਨ ਨੇ ਲਿਖਿਆ: “ਫੌਜਾ ਜੀ ਦੀ ਅਦਭੁਤ ਭਾਵਨਾ ਅਤੇ ਸੰਘਰਸ਼ ਨੇ ਸਿੱਖਾਂ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਫੌਜਾ ਸਿੰਘ ਇੱਕ ਵਿਸ਼ਵਵਿਆਪੀ ਪ੍ਰਤੀਕ ਸਨ। ਉਹ ਚੜ੍ਹਦੀ ਕਲਾ – 'ਰਾਇਜ਼ਿੰਗ ਸਪਿਰਿਟਸ' (Rising Spirits) ਦੇ ਪ੍ਰਤੀਕ ਸਨ।"
ਭਾਰਤ ਦੇ ਅਮਰੀਕਾ ਵਿਚ ਸਾਬਕਾ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਕਿਹਾ, "ਤੁਸੀਂ ਉਮਰ ਦੀ ਹਰ ਹੱਦ ਨੂੰ ਤੋੜ ਦਿੱਤਾ ਅਤੇ ‘ਕਦੇ ਹਾਰ ਨਾ ਮੰਨਣ’ ਦੇ ਰਾਹ ਨੂੰ ਰੋਸ਼ਨ ਕੀਤਾ। ਤੁਹਾਡਾ ਅਟੁੱਟ ਜਜ਼ਬਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।"
ਕੈਨੇਡੀਅਨ ਰਾਜਨੀਤਕ ਜਗਮੀਤ ਸਿੰਘ ਨੇ ਲਿਖਿਆ, "ਉਹ ਵਿਸ਼ਵ ਰਿਕਾਰਡ ਬਣਾਉਣ, ਐਡੀਡਾਸ ਵਰਗੇ ਗਲੋਬਲ ਬ੍ਰਾਂਡਾਂ ਨਾਲ ਸੌਦੇ ਕੀਤੇ। 'ਟਰਬਨਡ ਟੋਰਨਾਡੋ' ਨੇ ਨੌਜਵਾਨਾਂ ਅਤੇ ਬਜ਼ੁਰਗਾਂ, ਦੋਵਾਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।”
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ “ਮਹਾਨ ਮੈਰਾਥਨ ਦੌੜਾਕ” ਕਹਿ ਕੇ ਸਰਧਾਂਜਲੀ ਦਿੱਤੀ ਅਤੇ ਕਿਹਾ, “ਉਹਨਾਂ ਦੀ ਅਸਧਾਰਣ ਜ਼ਿੰਦਗੀ ਅਤੇ ਅਟੱਲ ਜਜ਼ਬਾ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾਦਾਇਕ ਰਹੇਗਾ।”
ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਉਹਨਾਂ ਦੇ ਨਾਲ ਹੋਈ ਮੁਲਾਕਾਤ ਨੂੰ ਯਾਦ ਕਰਦਿਆਂ ਲਿਖਿਆ, “ਉਹਨਾਂ ਦਾ ਦੀ ਅਨੁਸ਼ਾਸਨ, ਸਾਦੀ ਜ਼ਿੰਦਗੀ ਅਤੇ ਡੂੰਘੀ ਨਿਮਰਤਾ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਛੱਡਿਆ। ਇਹ ਯਾਦ ਦਿਲਾਉਂਦਾ ਹੈ ਕਿ ਉਮਰ ਸਿਰਫ਼ ਇਕ ਗਿਣਤੀ ਹੈ, ਪਰ ਰਵੱਈਆ ਹੀ ਸਭ ਕੁਝ ਹੁੰਦਾ ਹੈ।”
ਫੌਜਾ ਸਿੰਘ ਦਾ ਜੀਵਨ ਸੱਚਮੁੱਚ ਪ੍ਰੇਰਨਾਦਾਇਕ ਰਿਹਾ, ਜਿਸਨੇ ਦਰਸਾਇਆ ਕਿ ਦ੍ਰਿੜ ਇਰਾਦੇ ਅਤੇ ਸਾਦਗੀ ਨਾਲ ਕਿਸੇ ਵੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਵਿਰਾਸਤ ਨਿਸ਼ਚਤ ਤੌਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login