ਸਿੱਖਸ ਆਫ਼ ਅਮਰੀਕਾ ਵਲੋਂ ਵਾਈਟ ਹਾਊਸ ਨਜ਼ਦੀਕ ਨੈਸ਼ਨਲ ਗਾਰਡਜ਼ 'ਤੇ ਹਮਲੇ ਦੀ ਕਰੜੀ ਨਿੰਦਾ / Courtesy Photo
ਸਿੱਖਜ਼ ਆਫ ਅਮਰੀਕਾ ਨੇ ਵਾਸ਼ਿੰਗਟਨ, ਡੀਸੀ ਵਿੱਚ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਗੋਲੀ ਮਾਰਨ ਦੀ ਘਟਨਾ ਦੀ ਸਭ ਤੋਂ ਸਖ਼ਤ ਨਿਖੇਧੀ ਕਰਦਿਆਂ ਕੀਤੀ ਹੈ। ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਪ੍ਰੈਸ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ "ਸਾਡੇ ਦੇਸ਼ ਦੀ ਰੱਖਿਆ ਲਈ ਡਿਊਟੀ ਨਿਭਾਉਂਦੇ ਬਹਾਦਰ ਜਵਾਨਾਂ ’ਤੇ ਇਹ ਹਮਲਾ ਨਾ ਕੇਵਲ ਇੱਕ ਘਿਨੌਣੀ ਕਾਰਵਾਈ ਹੈ, ਬਲਕਿ ਇਹ ਰਾਜ ਦੇ ਕਾਨੂੰਨੀ ਢਾਂਚੇ, ਸੁਰੱਖਿਆ ਸੰਸਥਾਵਾਂ ਅਤੇ ਲੋਕਤੰਤਰਕ ਮੁੱਲਾਂ ’ਤੇ ਸਿੱਧਾ ਹਮਲਾ ਹੈ।
ਸਾਡੀ ਹੀ ਸੁਰੱਖਿਆ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਇਹਨਾਂ ਵਰਦੀਧਾਰੀ ਸੁਰੱਖਿਆ ਕਰਮਚਾਰੀਆਂ ਖ਼ਿਲਾਫ਼ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਰੂਪ ਵਿੱਚ ਬਰਦਾਸ਼ਤਯੋਗ ਨਹੀਂ"।
ਆਪਣੇ ਬਿਆਨ ਵਿੱਚ ੳਹਨਾਂ ਹੋਰ ਕਿਹਾ ਕਿ, "ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ—ਇਹ ਸਮਾਜ ਅਤੇ ਦੇਸ਼ ਦੋਵਾਂ ਦੀ ਸਾਂਝੀ ਮੰਗ ਹੈ"।
"ਸਿੱਖਜ਼ ਆਫ ਅਮਰੀਕਾ ਗੰਭੀਰ ਰੂਪ ਨਾਲ ਜ਼ਖ਼ਮੀ ਨੈਸ਼ਨਲ ਗਾਰਡ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਨ੍ਹਾਂ ਨੂੰ ਤਾਕਤ, ਹਿੰਮਤ ਅਤੇ ਜਲਦੀ ਤੰਦਰੁਸਤੀ ਬਖ਼ਸ਼ੇ, ਅਤੇ ਪਰਿਵਾਰਾਂ ਨੂੰ ਇਸ ਕਠਿਨ ਘੜੀ ਵਿੱਚ ਹੌਸਲਾ ਦੇਵੇ"।
"ਸਿੱਖਜ਼ ਆਫ ਅਮਰੀਕਾ ਨੈਸ਼ਨਲ ਗਾਰਡ, ਕਾਨੂੰਨ-ਵਿਵਸਥਾ ਬਲਾਂ ਅਤੇ ਉਹਨਾਂ ਸਭ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਜੋ ਅਮਰੀਕੀ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਰਾਤ-ਦਿਨ ਸਮਰਪਿਤ ਹਨ"।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login