ਰੋਲਿੰਸ ਫੋਰਡ ਪਾਰਕ ਪੰਪ ਟ੍ਰੈਕ ਦਾ ਹੋਇਆ ਸ਼ਾਨਦਾਰ ਉਦਘਾਟਨ, ਸੈਂਕੜੇ ਲੋਕ ਹੋਏ ਸਮਾਰੋਹ ਵਿੱਚ ਸ਼ਾਮਲ / Image courtesy
ਅਮਰੀਕਾ ਦੇ ਵਰਜੀਨੀਆ ਵਿੱਚ ਰੋਲਿੰਨਸ ਫੋਰਡ ਪਾਰਕ ਵਿਖੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੰਪ ਟ੍ਰੈਕ ਦਾ ਬੜੇ ਸ਼ਾਨਦਾਰ ਢੰਗ ਨਾਲ ਪਾਰਕ ਪ੍ਰੇਮੀਆਂ ਦੀ ਵੱਡੀ ਹਾਜ਼ਰੀ ਵਿੱਚ ਉਦਘਾਟਨ ਕੀਤਾ ਗਿਆ। ਕੁਦਰਤ ਦੇ ਨਜ਼ਾਰਿਆਂ ਨਾਲ ਭਰੇ ਪਾਰਕ ਦੇ ਇਸ ਸਮਾਗਮ ਲਈ ਨੌਕਸਵਿਲ ਖੇਤਰ ਦੇ 200 ਤੋਂ ਵੀ ਵੱਧ ਲੋਕ ਇਕੱਠੇ ਹੋਏ। ਪਰਿਵਾਰ, ਬੱਚੇ, ਸਾਈਕਲਿੰਗ ਪ੍ਰੇਮੀ ਅਤੇ ਸਥਾਨਕ ਆਗੂ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣੇ।
ਪ੍ਰਿੰਸ ਵਿਲੀਅਮ ਕਾਉਂਟੀ ਦੇ ਕਾਰਜਕਾਰੀ ਕ੍ਰਿਸਟੋਫਰ ਸ਼ਾਰਟਰ, ਬੋਰਡ ਆਫ਼ ਕਾਉਂਟੀ ਸੁਪਰਵਾਈਜ਼ਰਜ਼, ਚੇਅਰ ਦ੍ਹੇਸ਼ੁੰਦਰਾ ਜੇਫਰਸਨ, ਬ੍ਰੈਸਟਵਿਲ ਦੇ ਸੁਪਰਵਾਈਜ਼ਰ ਟੌਮ ਗੋਰਡੀ ਅਤੇ ਪਾਰਕਸ ਐਂਡ ਰੀਕ੍ਰੀਏਸ਼ਨ ਦੇ ਨਿਰਦੇਸ਼ਕ ਅਮਰਜੀਤ ਸਿੰਘ ਰਿਆਤ ਮੌਜੂਦ ਸਨ।
ਉਨ੍ਹਾਂ ਨਾਲ ਅੰਡਰ-23 ਨੈਸ਼ਨਲ ਚੈਂਪੀਅਨ ਅਤੇ ਪੇਸ਼ੇਵਰ BMX ਰੇਸਰ ਕਟਰ ਵਿਲੀਅਮਜ਼ ਵੀ ਸ਼ਾਮਲ ਹੋਏ। ਕਈ ਪ੍ਰਮੁੱਖ ਸਪਾਂਸਰ, ਪਾਰਕਸ ਫਾਊਂਡੇਸ਼ਨ, ਅਤੇ ਪਾਰਕਸ ਅਤੇ ਮਨੋਰੰਜਨ ਵਿਭਾਗ ਦੇ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਪੀਡਬਲਯੂਸੀ ਪਾਰਕਸ ਫਾਊਂਡੇਸ਼ਨ ਦੀ ਚੇਅਰਪਰਸਨ, ਰੂਥ ਐਂਡਰਸਨ ਨੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਵਿੱਚ ਮਦਦ ਕਰਨ ਵਾਲੇ ਸਾਰੇ ਸਪਾਂਸਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਟੀਚਾ ਕਾਉਂਟੀ ਦੇ ਪਾਰਕਾਂ ਨੂੰ ਸਾਫ਼ ਸੁਥਰਾ ਅਤੇ ਹਰ ਪੱਖੋਂ ਬਿਹਤਰ ਬਣਾਉਣ ਲਈ ਸਮਰਥਨ ਦੇਣਾ ਹੈ, ਅਤੇ ਇਹ ਨਵਾਂ ਪੰਪ ਟਰੈਕ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਬ੍ਰੈਂਟਸਵਿਲ ਸੁਪਰਵਾਈਜ਼ਰ ਟੌਮ ਗੋਰਡੀ ਨੇ ਕਿਹਾ ਕਿ ਪੰਪ ਟ੍ਰੈਕ ਸਮੂਹਿਕ ਯਤਨਾਂ ਦਾ ਨਤੀਜਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਲੋਕ ਕਿਵੇਂ ਇਕੱਠੇ ਹੋ ਕੇ ਫਰਕ ਲਿਆ ਸਕਦੇ ਹਨ। ਕਾਉਂਟੀ ਦੇ ਕਾਰਜਕਾਰੀ ਕ੍ਰਿਸਟੋਫਰ ਸ਼ਾਰਟਰ ਨੇ ਇਸਨੂੰ ਇਲਾਕੇ ਦੀ ਭਲਾਈ ਅਤੇ ਪਰਿਵਾਰਾਂ ਦੇ ਸਿਹਤਮੰਦ ਭਵਿੱਖ ਲਈ ਇੱਕ ਵੱਡੀ ਪ੍ਰਾਪਤੀ ਕਿਹਾ।
ਰੋਲਿੰਨਸ ਫੋਰਡ ਪਾਰਕ ਇਸ ਨਵੇਂ ਪੰਪ ਟਰੈਕ ਦੇ ਨਾਲ ਕਈ ਹੋਰ ਭਾਈਚਾਰਿਆਂ ਲਈ ਕਈ ਹੋਰ ਸਹੂਲਤਾਂ ਨਾਲ ਲੈਸ ਹੈ। ਵਿੰਟ ਹਿੱਲ ਰੋਡ 'ਤੇ ਸਥਿਤ, ਪਾਰਕ ਵਿੱਚ ਬਾਸਕਟਬਾਲ ਕੋਰਟ, ਤਿੰਨ ਕੁੱਤਿਆਂ ਦੇ ਪਾਰਕ, ਇੱਕ ਵੱਡਾ ਫਾਰਮ-ਥੀਮ ਵਾਲਾ ਖੇਡ ਦਾ ਮੈਦਾਨ, ਦੋ ਪਿਕਨਿਕ ਪੈਵੇਲੀਅਨ, ਫੁੱਟਬਾਲ ਅਤੇ ਬਾਸਕਟਬਾਲ ਮੈਦਾਨ, ਪੈਦਲ ਚੱਲਣ ਦੇ ਰਸਤੇ ਅਤੇ ਇੱਕ ਆਰਾਮ ਸਟੇਸ਼ਨ ਵੀ ਹਨ। ਇੱਥੇ ਪਾਣੀ ਦੇ ਫੁਹਾਰੇ, ਪਾਣੀ ਦੀਆਂ ਬੋਤਲਾਂ ਭਰਨ ਵਾਲੇ ਸਟੇਸ਼ਨ ਅਤੇ ਪਾਲਤੂ ਜਾਨਵਰਾਂ ਲਈ ਵੱਖਰੇ ਫੁਹਾਰੇ ਵੀ ਹਨ।
ਨਵਾਂ ਪੰਪ ਟ੍ਰੈਕ ਨਾ ਸਿਰਫ਼ ਬੱਚਿਆਂ ਅਤੇ ਨੌਜਵਾਨਾਂ ਵਿੱਚ ਉਤਸ਼ਾਹ ਲਿਆਉਂਦਾ ਹੈ, ਸਗੋਂ ਪੂਰੇ ਭਾਈਚਾਰੇ ਲਈ ਇੱਕ ਦਿਲਚਸਪ ਅਤੇ ਸੁਰੱਖਿਅਤ ਗਤੀਵਿਧੀਆਂ ਦਾ ਕੇਂਦਰ ਵੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login