ADVERTISEMENT

ADVERTISEMENT

ਡਾ. ਰਵਨੀਤ ਕੌਰ ਸਿੱਧੂ ਨੇ ਪਲੇਗ ਬੈਕਟੀਰੀਆ ਦੀ ਘਾਤਕਤਾ ਦਾ ਲੱਭਿਆ ਤੋੜ

ਡਾ. ਸਿੱਧੂ ਦੀ ਖੋਜ Journal Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ

ਰਵਨੀਤ ਕੌਰ ਪੰਜਾਬ ਦੇ ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ ਹੈ / Courtesy Photo

ਟੋਰਾਂਟੋ ਰਹਿ ਰਹੀ ਡਾ. ਰਵਨੀਤ ਕੌਰ ਸਿੱਧੂ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਇਕ ਅਧਿਐਨ ਕਰ ਕੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਰਵਨੀਤ ਕੌਰ ਪੰਜਾਬ ਦੇ ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ ਹੈ।ਪਲੇਗ ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲੁਕੇ ਜੀਨ-ਵਿਕਾਸ ਦੀ ਗੁੱਥੀ ਨੂੰ ਸੁਲਝਾਉਣ ਵਾਲੀ ਟੀਮ ਵਿੱਚ ਉਹ ਸਾਂਝੀ ਲੇਖਕਾ ਵਜੋਂ ਸ਼ਾਮਲ ਹੈ।

 
ਅਧਿਐਨ ਦੌਰਾਨ ਰਵਨੀਤ ਸਿਧੂ ਨੇ ਡੈਨਮਾਰਕ ਤੋਂ ਮਿਲੇ ਪੁਰਾਤਨ ਡੀ.ਐਨ.ਏ ਸੈਂਪਲਜ਼ ਵਿੱਚ ਪਾਇਆ ਕਿ ਮਹਾਂਮਾਰੀ ਦੇ ਸੌ ਸਾਲ ਬਾਅਦ, Y. pesits ਵਿੱਚੋਂ pla ਨਾਂ ਦਾ ਇੱਕ ਜੀਨ ਅਚਾਨਕ ਗਾਇਬ ਹੋ ਗਿਆ। ਇਹ ਖੋਜ ਇੱਕ ਲੰਬੇ ਅਧਿਐਨ ਦੀ ਸ਼ੁਰੂਆਤ ਸੀ। ਉਹਨਾਂ ਨੇ ਹਜ਼ਾਰਾਂ ਸਾਲ ਪੁਰਾਣੀ ਡੀ.ਐਨ.ਏ ਦੀ ਕੜੀ-ਕੜੀ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਜੀਨ ਕਿਵੇਂ ਅਤੇ ਕਿਉਂ ਗਾਇਬ ਹੋਇਆ। ਇਹ ਖੋਜ Journal Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਅਤੇ ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ।

Comments

Related