ਡੈਮੋਕ੍ਰੈਟਿਕ ਨੇਤਾ ਪ੍ਰਮਿਲਾ ਜੈਪਾਲ ਨੇ 1 ਜੁਲਾਈ ਨੂੰ ਰਿਪਬਲਿਕਨ ਨੇਤਾ ਬ੍ਰੈਂਡਨ ਗਿੱਲ ਵੱਲੋਂ ਜ਼ੋਹਰਾਨ ਮਮਦਾਨੀ ਖ਼ਿਲਾਫ਼ ਕੀਤੀਆਂ ਗਈਆਂ ਨਸਲੀ ਟਿੱਪਣੀਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇਨ੍ਹਾਂ ਟਿੱਪਣੀਆਂ ਨੂੰ “ਸ਼ਰਮਨਾਕ” ਅਤੇ “ਘਿਨੌਣੀਆਂ” ਕਿਹਾ।
ਹਾਲ ਹੀ ਵਿੱਚ ਕਾਂਗਰਸਮੈਨ ਗਿੱਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੀ ਇਕ ਪੋਸਟ ਰਾਹੀਂ ਵਿਵਾਦ ਖੜਾ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਮਮਦਾਨੀ ਦੀ ਨੰਗੇ ਹੱਥਾਂ ਨਾਲ ਖਾਣ ਦੀ ਆਦਤ ਦੀ ਨਿੰਦਾ ਕੀਤੀ ਸੀ।
ਜ਼ੋਹਰਾਨ ਮਮਦਾਨੀ, ਜੋ ਡੈਮੋਕ੍ਰੈਟਿਕ ਸੋਸ਼ਲਿਸਟ ਅਤੇ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਨਿਊਯਾਰਕ ਸਿਟੀ ਦੇ ਮੇਅਰ ਲਈ ਡੈਮੋਕ੍ਰੈਟਿਕ ਪ੍ਰਾਈਮਰੀ ਜਿੱਤੀ ਹੈ। ਭਾਰਤੀ ਮੂਲ ਦੀ ਫਿਲਮ ਨਿਰਦੇਸ਼ਿਕਾ ਮੀਰਾ ਨਾਇਰ ਦੇ ਪੁੱਤਰ ਮਮਦਾਨੀ ਨੇ ਕਿਫਾਇਤੀ ਅਤੇ ਪ੍ਰਗਤੀਸ਼ੀਲ ਨੀਤੀਆਂ 'ਤੇ ਕੇਂਦਰਿਤ ਮੁਹਿੰਮ ਨਾਲ ਜਿੱਤ ਪ੍ਰਾਪਤ ਕੀਤੀ। ਪਰ ਉਨ੍ਹਾਂ ਦੀ ਜਿੱਤ ਤੋਂ ਬਾਅਦ ਰਿਪਬਲਿਕਨ ਨੇਤਾ ਉਨ੍ਹਾਂ ਦੀਆਂ ਨੀਤੀਆਂ ਦੇ ਖ਼ਿਲਾਫ਼ ਇਕੱਠੇ ਹੋ ਰਹੇ ਹਨ।
ਸੰਸਦ ਮੈਂਬਰ ਗਿੱਲ ਨੇ ਆਪਣੀ ਟਿੱਪਣੀ ਇੱਕ ਰਾਈਟ-ਵਿੰਗ ਅਡਵੋਕੇਸੀ ਪੇਜ ‘ਐਂਡ ਵੋਕੇਨੈੱਸ’ ਵੱਲੋਂ ਕੀਤੀ ਗਈ ਪੋਸਟ ਨੂੰ ਰੀਸ਼ੇਅਰ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਲਿਖਿਆ: “ਅਮਰੀਕਾ ਵਿੱਚ ਸੱਭਿਆਚਾਰਕ ਲੋਕ ਇੰਝ ਨਹੀਂ ਖਾਂਦੇ।”
ਮਮਦਾਨੀ ਤੋਂ ਜਾਂ ਤਾਂ ਨਿਯਮਾਂ ਦੀ ਪਾਲਣਾ ਕਰਨ ਜਾਂ ਦੇਸ਼ ਛੱਡਣ ਦੀ ਮੰਗ ਕਰਦੇ ਹੋਏ, ਗਿੱਲ ਨੇ ਅੱਗੇ ਕਿਹਾ, "ਜੇ ਤੁਸੀਂ ਪੱਛਮੀ ਰੀਤੀ-ਰਿਵਾਜਾਂ ਨੂੰ ਅਪਣਾਉਣ ਤੋਂ ਇਨਕਾਰ ਕਰਦੇ ਹੋ, ਤਾਂ ਤੀਜੀ ਦੁਨੀਆ ਵਿੱਚ ਵਾਪਸ ਚਲੇ ਜਾਓ।" ਗਿੱਲ ਦੀਆਂ ਟਿੱਪਣੀਆਂ ਨੇ ਤੁਰੰਤ ਦੋਵਾਂ ਧਿਰਾਂ ਤੋਂ ਪ੍ਰਤੀਕਿਰਿਆਵਾਂ ਦੀ ਇੱਕ ਲੜੀ ਨੂੰ ਭੜਕਾ ਦਿੱਤਾ।
ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਨੇ ਗਿੱਲ ਦੀ ਪੋਸਟ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਕਿਹਾ, “ਇਹ ਇਕ ਹੋਰ GOP ਮੈਂਬਰ ਵੱਲੋਂ ਨਸਲੀ ਬਕਵਾਸ ਕਰਨਾ ਹੈ। ਇਹ ਸ਼ਰਮਨਾਕ ਅਤੇ ਘਿਨੌਣਾ ਹੈ ਕਿ ਕਾਂਗਰਸ ਦਾ ਇੱਕ ਮੈਂਬਰ ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ।”
ਇਸ ਤੋਂ ਇਲਾਵਾ ਕਈ ਹੋਰ ਸ਼ੋਸ਼ਲ ਮੀਡੀਆ ਹੈਂਡਲਰਜ਼ ਨੇ ਇਸ ਮਾਮਲੇ 'ਚ ਆਪਣੇ ਪ੍ਰਤੀਕਰਮ ਸਾਂਝੇ ਕੀਤੇ ਹਨ।
Civilized people in America don’t eat like this.
— Congressman Brandon Gill (@RepBrandonGill) June 30, 2025
If you refuse to adopt Western customs, go back to the Third World. https://t.co/TYQkcr0nFE
ਕਾਂਗਰਸ ਮੈਂਬਰ ਗ੍ਰੇਸ ਮੈਂਗ ਨੇ ਕਿਹਾ ਕਿ “ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਇਹ ਬੰਦਾ ਬਰਗਰ, ਪੀਜ਼ਾ ਕਿਵੇਂ ਖਾਂਦਾ ਹੋਵੇਗਾ... ਤੁਸੀਂ ਜਾਣਦੇ ਹੋ ਕਿ ਇਹ ਤਾਂ ਅਮਰੀਕਾ ਦੀਆਂ ਰਵਾਇਤੀ ਮਨਪਸੰਦ ਚੀਜ਼ਾਂ ਹਨ...” ਦਸ ਦਈਏ ਕਿ ਮੈਂਗ ਕਾਂਗਰੈਸ਼ਨਲ ਏਸ਼ੀਅਨ ਪੈਸੀਫਿਕ ਅਮਰੀਕਨ ਕਾਕਸ (CAPAC) ਦੀ ਪ੍ਰਧਾਨ ਹਨ।
Can't imagine how this guy is eating ribs, burgers, pizza…you know the classic American favorites... https://t.co/0o6XEsKurg
— Grace Meng (@RepGraceMeng) June 30, 2025
ਪ੍ਰਤੀਨਿਧੀ ਬ੍ਰੈਂਡਨ ਗਿੱਲ ਦੀ ਪਤਨੀ ਡੇਨੀਅਲ ਡਿਸੂਜ਼ਾ ਗਿੱਲ ਆਪਣੇ ਪਤੀ ਦੇ ਬਚਾਅ ਵਿੱਚ ਉਦੋਂ ਆਈ ਜਦੋਂ ਸੋਸ਼ਲ ਮੀਡੀਆ 'ਤੇ ਉਸਦੇ ਵੰਸ਼ ਬਾਰੇ ਗੱਲਾਂ ਹੋਣ ਲੱਗੀਆਂ। ਡੇਨੀਅਲ ਡਿਸੂਜ਼ਾ ਗਿੱਲ, ਦੱਖਣੀ ਭਾਰਤ ਵਿੱਚ ਜਨਮੇ ਇੱਕ ਪ੍ਰਸਿੱਧ ਸੱਜੇ ਪੱਖੀ ਰਾਜਨੀਤਿਕ ਟਿੱਪਣੀਕਾਰ ਦਿਨੇਸ਼ ਜੋਸੇਫ ਡਿਸੂਜ਼ਾ ਦੀ ਧੀ ਹੈ।
ਸੋਸ਼ਲ ਮੀਡੀਆ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ "ਮੈਂ ਆਪਣੇ ਹੱਥਾਂ ਨਾਲ ਚਾਵਲ ਨਹੀਂ ਖਾਧੇ ਅਤੇ ਹਮੇਸ਼ਾ ਫੋਰਕ ਦਾ ਇਸਤੇਮਾਲ ਕੀਤਾ ਹੈ। ਮੈਂ ਅਮਰੀਕਾ ਵਿੱਚ ਪੈਦਾ ਹੋਈ ਹਾਂ। ਮੈਂ ਇੱਕ ਈਸਾਈ MAGA ਦੇਸ਼ਭਗਤ ਹਾਂ। ਮੇਰੇ ਪਿਤਾ ਦਾ ਵੱਡਾ ਪਰਿਵਾਰ ਭਾਰਤ ਵਿੱਚ ਰਹਿੰਦਾ ਹੈ ਅਤੇ ਉਹ ਵੀ ਈਸਾਈ ਹਨ ਅਤੇ ਉਹ ਵੀ ਫੋਰਕ ਦਾ ਇਸਤੇਮਾਲ ਕਰਦੇ ਹਨ।"
"ਇਸ ਮਾਮਲੇ 'ਤੇ ਤੁਹਾਡਾ ਧਿਆਨ ਦੇਣ ਲਈ ਧੰਨਵਾਦ।"
I did not grow up eating rice with my hands and have always used a fork.
— Danielle D'Souza Gill (@danielledsouzag) June 30, 2025
I was born in America. I’m a Christian MAGA patriot
My father’s extended family lives in India and they are also Christian and they use forks too.
Thank you for your attention to this matter. https://t.co/pORq7bJPgO
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login