ADVERTISEMENT

ADVERTISEMENT

ਟੇਲਰ ਸਵਿਫਟ ਨੇ ਆਪਣੇ ਵਿਆਹ ਦੇ ਸੱਦਾ-ਪੱਤਰ ਨੂੰ ਗੁਪਤ ਰੱਖਣ ਲਈ ਸੋਚੇ ਕਈ ਤਰੀਕੇ

ਜੋੜੇ ਨੇ 2023 ਵਿੱਚ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ ਅਤੇ 26 ਅਗਸਤ ਨੂੰ ਇੰਸਟਾਗ੍ਰਾਮ 'ਤੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ

ਟੇਲਰ ਸਵਿਫਟ / Taylor Swift via Instagram

ਪੌਪ ਆਈਕਨ ਟੇਲਰ ਸਵਿਫਟ ਨੇ ਆਪਣੇ ਅਤੇ ਮੰਗੇਤਰ ਟ੍ਰੈਵਿਸ ਕੈਲਸੇ ਦੇ ਵਿਆਹ ਦੇ ਸੱਦਾ-ਪੱਤਰ ਨੂੰ ਗੁਪਤ ਰੱਖਣ ਲਈ ਕੁਝ ਸ਼ਾਨਦਾਰ ਵਿਚਾਰ ਸੋਚੇ ਹਨ। ‘ਪੀਪਲ’ ਮੈਗਜ਼ੀਨ ਦੀ ਰਿਪੋਰਟ ਅਨੁਸਾਰ 36 ਸਾਲਾ ਗਾਇਕਾ ‘ਲੇਟ ਨਾਈਟ ਵਿਦ ਸੇਥ ਮਾਯਰਜ਼’ ਸ਼ੋਅ ਵਿੱਚ ਨਜ਼ਰ ਆਈ, ਜਿੱਥੇ ਉਸਨੇ ਆਪਣੇ ਆਉਣ ਵਾਲੇ ਵਿਆਹ ਬਾਰੇ ਗੱਲ ਕੀਤੀ। ਉਸਨੇ ਇਸ ਗੱਲ ‘ਤੇ ਚੱਲ ਰਹੀ ਚਰਚਾ ਬਾਰੇ ਵੀ ਗੱਲ ਕੀਤੀ ਕਿ ਜੋੜੇ ਦੀ ਮਹਿਮਾਨ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ।

ਸ਼ੋਅ ਹੋਸਟ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਤੁਹਾਡੇ ਤੋਂ ਇਹ ਉਮੀਦ ਹੈ ਕਿ ਤੁਸੀਂ ਇਸ ਬਾਰੇ ਬਹੁਤ ਸੋਚ-ਵਿਚਾਰ ਕਰੋਗੇ,” ਜਿਸ ‘ਤੇ ਗਾਇਕਾ ਨੇ ਆਪਣੇ ਵਿਆਹ ਦੇ ਸੱਦਾ-ਪੱਤਰ ਲਈ ਕੁਝ ਅਜੀਬੋ-ਗਰੀਬ ਵਿਚਾਰ ਸਾਂਝੇ ਕੀਤੇ। ਉਸਨੇ ਕਿਹਾ, “ਤੁਸੀਂ ਕਈ ਤਰੀਕੇ ਅਪਣਾ ਸਕਦੇ ਹੋ, ਹੈ ਨਾ? ਅਸੀਂ ਕੁਝ ਪ੍ਰੋਡਕਸ਼ਨ ਵੈਲਯੂ ਜੋੜ ਸਕਦੇ ਹਾਂ ਜਾਂ ਫਿਰ ਇਸ ਵਿੱਚ ਕੁਝ ਕਮਾਲ ਕਰ ਸਕਦੇ ਹਾਂ ਕਿ ਜਿਵੇਂ ਹੀ ਇਹ ਫਿੰਗਰਪ੍ਰਿੰਟ ਨੂੰ ਸੈਂਸ ਕਰੇਗਾ, ਤਿੰਨ ਮਿੰਟਾਂ ਬਾਅਦ ਇਹ ਧੂੜ ਵਿੱਚ ਬਦਲ ਜਾਵੇ।” ‘ਪੀਪਲ’ ਦੇ ਮੁਤਾਬਕ, ਇਸ ਮਜ਼ੇ ਵਿੱਚ ਸ਼ਾਮਲ ਹੁੰਦੇ ਹੋਏ ਮਾਯਰਜ਼ ਨੇ ਵੀ ਇੱਕ ਹੋਰ ਸੁਝਾਅ ਦਿੱਤਾ।

ਉਸਨੇ ਕਿਹਾ, “ਇਸ ‘ਚ ਕੋਈ ਸ਼ਬਦ ਨਾ ਹੋਣ, ਸਿਰਫ਼ ਅੰਕਾਂ ਦੀ ਇੱਕ ਲੜੀ ਹੋਵੇ, ਤੇ ਲੋਕ ਕਹਿਣ, ‘ਓਹ ਹੋ! ਹੁਣ ਤਾਂ ਇਹ ਸਾਨੂੰ ਆਪ ਹੀ ਸੁਲਝਾਉਣਾ ਪਵੇਗਾ।’” ਇਸ ‘ਤੇ ਸਵਿਫਟ ਨੇ ਜਵਾਬ ਦਿੱਤਾ, “ਬਿਲਕੁਲ ਇਹੀ ਕਰਾਂਗੇ। ਜੇ ਤੁਸੀਂ ਇਹ ਸਮਝ ਸਕੋ ਕਿ ਇਹ ਸਭ ਕੀ ਹੈ, ਤਾਂ ਤੁਹਾਨੂੰ ਇਹ ਪਤਾ ਲਗਾਉਣ ਲਈ ਟ੍ਰਿਗਨੋਮੈਟਰੀ ਦਾ ਇਸਤੇਮਾਲ ਕਰਨਾ ਪਵੇਗਾ ਕਿ ਅੱਜ ਕੀ ਤਾਰੀਖ ਹੈ।”

10 ਦਸੰਬਰ ਨੂੰ, 14 ਵਾਰ ਗ੍ਰੈਮੀ ਐਵਾਰਡ ਜਿੱਤਣ ਵਾਲੀ ਸਵਿਫਟ ‘ਦ ਲੇਟ ਸ਼ੋਅ ਵਿਦ ਸਟੀਫਨ ਕੋਲਬਰਟ’ ਵਿੱਚ ਨਜ਼ਰ ਆਈ ਅਤੇ 36 ਸਾਲਾ ਕੇਲਸੀ ਨੂੰ “ਮੇਰੀ ਜ਼ਿੰਦਗੀ ਦਾ ਪਿਆਰ” ਕਿਹਾ। ਹਾਲ ਹੀ ਵਿੱਚ ਉਸਦੀ ਜ਼ਿੰਦਗੀ ਵਿੱਚ ਹੋਈਆਂ ਘਟਨਾਵਾਂ ਬਾਰੇ ਗੱਲ ਕਰਦਿਆਂ, ਸਵਿਫਟ ਨੇ ਕਿਹਾ, “ਆਪਣੀ ਜ਼ਿੰਦਗੀ ਦੇ ਪਿਆਰ ਨਾਲ ਮੰਗਣੀ ਹੋਣਾ, ਆਪਣਾ ਸਾਰਾ ਸੰਗੀਤ ਵਾਪਸ ਮਿਲਣਾ, ਇਹ ਦੋਵੇਂ ਗੱਲਾਂ ਅਜਿਹੀਆਂ ਸਨ ਜੋ ਸ਼ਾਇਦ ਕਦੇ ਨਾ ਵੀ ਹੁੰਦੀਆਂ। ਇਹ ਤਾਂ ਬਸ ਸਮੇਂ ਦੀ ਗੱਲ ਹੈ।”

ਅਗਸਤ ਵਿੱਚ ਹੋਈ ਮੰਗਣੀ ਤੋਂ ਕੁਝ ਮਹੀਨੇ ਬਾਅਦ, ਸਵਿਫਟ ਨੇ ਦੱਸਿਆ ਕਿ ਕੇਲਸੀ ਨਾਲ ਮਿਲਣ ਤੋਂ ਪਹਿਲਾਂ ਉਸਨੇ ਕਦੇ ਵੀ ਵਿਆਹ ਦੀ ਯੋਜਨਾ ਬਣਾਉਣ ਬਾਰੇ ਸੋਚਿਆ ਹੀ ਨਹੀਂ ਸੀ।

ਜੋੜੇ ਨੇ 2023 ਵਿੱਚ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਲਿਆਂਦਾ ਸੀ, ਹੁਣ 26 ਅਗਸਤ ਨੂੰ ਇੰਸਟਾਗ੍ਰਾਮ ‘ਤੇ ਆਪਣੀ ਮੰਗਣੀ ਦਾ ਐਲਾਨ ਕੀਤਾ। ਇਸ ਸਾਂਝੀ ਪੋਸਟ ਨੂੰ ਹੁਣ ਤੱਕ 37 ਮਿਲੀਅਨ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਇਸ ਵਿੱਚ ਬਾਗ਼ ਵਿੱਚ ਕੀਤੇ ਰੋਮਾਂਟਿਕ ਪ੍ਰਪੋਜ਼ਲ ਦੀਆਂ ਤਸਵੀਰਾਂ ਸਨ। ਸਵਿਫਟ ਨੇ ਕੈਪਸ਼ਨ ਵਿੱਚ ਲਿਖਿਆ, “ਤੁਹਾਡੀ ਅੰਗਰੇਜ਼ੀ ਦੀ ਅਧਿਆਪਕਾ ਅਤੇ ਤੁਹਾਡਾ ਜਿਮ ਟੀਚਰ ਵਿਆਹ ਕਰਨ ਜਾ ਰਹੇ ਹਨ।”

Comments

Related