ADVERTISEMENT

ADVERTISEMENT

ਅਮਰੀਕਾ ਦੇ ਉੱਤਰੀ ਕੈਰੋਲੀਨਾ ਹਵਾਈ ਅੱਡੇ 'ਤੇ ਛੋਟਾ ਜਹਾਜ਼ ਹਾਦਸਾਗ੍ਰਸਤ, ਸੱਤ ਲੋਕਾਂ ਦੀ ਮੌਤ

ਜਹਾਜ਼ ਨੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਪਰ ਫਿਰ ਉੱਥੇ ਹੀ ਵਾਪਸ ਉਤਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ

ਅਮਰੀਕਾ ਦੇ ਉੱਤਰੀ ਕੈਰੋਲੀਨਾ ਹਵਾਈ ਅੱਡੇ 'ਤੇ ਛੋਟਾ ਜਹਾਜ਼ ਹਾਦਸਾਗ੍ਰਸਤ / File Photo: Xinhua

ਅਮਰੀਕਾ ਦੇ ਨਾਰਥ ਕੈਰੋਲੀਨਾ ਸੂਬੇ ਦੇ ਸਟੇਟਸਵਿਲੇ ਸ਼ਹਿਰ ਦੇ ਇੱਕ ਖੇਤਰੀ ਹਵਾਈ ਅੱਡੇ ‘ਤੇ ਇੱਕ ਛੋਟਾ ਜੈੱਟ ਹਾਦਸਾਗ੍ਰਸਤ ਹੋਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਸਾਬਕਾ ਨਾਸਕਾਰ (ਨੈਸ਼ਨਲ ਅਸੋਸੀਏਸ਼ਨ ਫ਼ੋਰ ਸਟਾਕ ਕਾਰ ਆਟੋ ਰੇਸਿੰਗ) ਡਰਾਈਵਰ ਗ੍ਰੈਗ ਬਿਫਲ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਸ਼ਾਮਲ ਸਨ। ਇਹ ਜਾਣਕਾਰੀ ਸ਼ਿਨਹੂਆ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਹੈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਨੁਸਾਰ, ਸੈਸਨਾ C550 ਜੈੱਟ ਵੀਰਵਾਰ ਸਵੇਰੇ ਲਗਭਗ 10:20 ਮਿੰਟ ‘ਤੇ (ਪੂਰਬੀ ਸਮਾਂ) ਹਵਾਈ ਅੱਡੇ ‘ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ।

ਫਲਾਈਟ-ਟ੍ਰੈਕਿੰਗ ਵੈੱਬਸਾਈਟ ‘ਫਲਾਈਟ ਅਵੇਅਰ’ ਦੇ ਅਨੁਸਾਰ, ਜਹਾਜ਼ ਨੇ ਸਵੇਰੇ 10 ਵਜੇ ਤੋਂ ਕੁਝ ਦੇਰ ਬਾਅਦ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਪਰ ਫਿਰ ਵਾਪਸ ਆ ਕੇ ਉੱਥੇ ਹੀ ਲੈਂਡ ਕਰਨ ਦੀ ਕੋਸ਼ਿਸ਼ ਕੀਤੀ। ਸਟੇਟਸਵਿਲੇ ਦੇ ਸਿਟੀ ਮੈਨੇਜਰ ਰੌਨ ਸਮਿਥ ਨੇ 18 ਦਸੰਬਰ ਨੂੰ ਇਕ ਛੋਟੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਈ ਏਜੰਸੀਆਂ ਵੱਲੋਂ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਫੁਟੇਜ ਵਿੱਚ ਵੇਖਿਆ ਗਿਆ ਕਿ ਐਮਰਜੈਂਸੀ ਕਰਮਚਾਰੀ ਰਨਵੇ ਵੱਲ ਦੌੜ ਰਹੇ ਸਨ, ਜਿੱਥੇ ਜਹਾਜ਼ ਦਾ ਮਲਬਾ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ।

ਸਟੇਟਸਵਿਲੇ ਰੀਜਨਲ ਏਅਰਪੋਰਟ ਦੇ ਮੈਨੇਜਰ ਜੌਨ ਫਰਗੂਸਨ ਨੇ ਪੱਤਰਕਾਰਾਂ ਨੂੰ ਕਿਹਾ, “ਹਵਾਈ ਅੱਡਾ ਅਗਲੇ ਹੁਕਮ ਤੱਕ ਬੰਦ ਰਹੇਗਾ। ਰਨਵੇ ਤੋਂ ਮਲਬਾ ਹਟਾਉਣ ਅਤੇ ਉਸਨੂੰ ਮੁੜ ਸੁਰੱਖਿਅਤ ਬਣਾਉਣ ਵਿੱਚ ਕੁਝ ਸਮਾਂ ਲੱਗੇਗਾ।”

FAA ਨੇ ਕਿਹਾ ਹੈ ਕਿ ਏਜੰਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (NTSB) ਇਸ ਹਾਦਸੇ ਦੀ ਜਾਂਚ ਕਰ ਰਹੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video