ADVERTISEMENTs

ਓਟਾਗੋ ਵੱਲੋਂ ਅੰਤਰਰਾਸ਼ਟਰੀ ਅੰਡਰਗ੍ਰੈਜੁਏਟ ਵਿਦਿਆਰਥੀਆਂ ਲਈ ਨਵੀਂ ਸਕਾਲਰਸ਼ਿਪ ਦਾ ਐਲਾਨ

ਸਕਾਲਰਸ਼ਿਪ ਪ੍ਰਾਪਤ ਕਰਨ ਵਾਲਿਆਂ 'ਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਇੰਡੋਨੇਸ਼ੀਆ, ਵਿਅੱਤਨਾਮ, ਥਾਈਲੈਂਡ, ਚੀਨ ਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵੀ ਵਿਦਿਆਰਥੀ ਸ਼ਾਮਲ ਹਨ।

ਸਮਾਗਮ ਦੌਰਾਨ ਸਕਾਲਰਸ਼ਿਪ ਪ੍ਰਾਪਤਕਰਤਾ ਵਾਈਸ ਤੇ ਡਿਪਟੀ ਵਾਈਸ-ਚਾਂਸਲਰ ਨਾਲ ਦਿੱਖ ਰਹੇ ਹਨ / courtesy photo

ਨਿਊਜ਼ੀਲੈਂਡ ਦੀ ਓਟਾਗੋ ਯੂਨੀਵਰਸਿਟੀ ਨੇ 2025 'ਚ ਅੰਡਰਗ੍ਰੈਜੁਏਟ ਪੜ੍ਹਾਈ ਸ਼ੁਰੂ ਕਰਨ ਵਾਲੇ ਉੱਚ-ਪ੍ਰਦਰਸ਼ਨ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀਆਂ ਪਹਿਲੀਆਂ ਅੰਤਰਰਾਸ਼ਟਰੀ ਅਕਾਦਮਿਕ ਐਕਸੀਲੈਂਸ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਹਨ। ਪਿਛਲੇ ਹਫ਼ਤੇ ਡੁਨੇਡਿਨ ਵਿੱਚ ਸਟਾਫ ਕਲੱਬ ਵਿੱਚ ਹੋਏ ਇੱਕ ਰਸਮੀ ਸਮਾਰੋਹ ਦੌਰਾਨ ਇਨ੍ਹਾਂ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਇੰਡੋਨੇਸ਼ੀਆ, ਵਿਅੱਤਨਾਮ, ਥਾਈਲੈਂਡ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਤੋਂ ਵੀ ਵਿਦਿਆਰਥੀ ਸ਼ਾਮਲ ਸਨ।

ਇਸ ਸਕਾਲਰਸ਼ਿਪ ਦਾ ਮੁੱਲ ਲਗਭਗ NZ $35,000 (US $21,044.29) ਹੈ ਅਤੇ ਇਹ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਹੈ ਜੋ ਆਪਣੇ ਦੇਸ਼ ਦੀ ਸਕੂਲ ਵਿੱਚ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰ ਚੁੱਕੇ ਹਨ।

ਅੰਡਰਗ੍ਰੈਜੁਏਟ ਐਂਟ੍ਰੀ ਸਕਾਲਰਸ਼ਿਪ ਮੈਨੇਜਰ, ਬੈਨ ਰਿੱਕਰਬੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਸਿਰਫ਼ ਗ੍ਰੇਡਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਖਿਆ ਗਿਆ। ਉਨ੍ਹਾਂ ਕਿਹਾ, “ਅਕਾਦਮਿਕ ਸਫਲਤਾ ਦੇ ਨਾਲ-ਨਾਲ, ਅਸੀਂ ਲੀਡਰਸ਼ਿਪ ਦੀ ਸੰਭਾਵਨਾ ਅਤੇ ਸਮਾਜਿਕ ਸ਼ਮੂਲੀਅਤ ਵਰਗੇ ਗੁਣਾਂ ਨੂੰ ਵੀ ਦੇਖਿਆ।” ਉਹਨਾਂ ਕਿਹਾ “ਇਨ੍ਹਾਂ ਵਿਦਿਆਰਥੀਆਂ ਨੇ ਵਿਭਿੰਨ ਕਿਸਮ ਦੀ ਸ਼ਮੂਲੀਅਤ ਅਤੇ ਕਾਬਲੀਅਤਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਆਪਣੇ ਭਾਈਚਾਰਿਆਂ ਵਿੱਚ ਲੋੜਵੰਦਾਂ ਦੀ ਮਦਦ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਮੂਲੀਅਤ ਤੋਂ ਲੈ ਕੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸਫਲਤਾ ਸ਼ਾਮਲ ਹੈ।”

ਮੇਗਨ ਸਮਿਥ, ਜੋ ਕਿ ਅੰਤਰਰਾਸ਼ਟਰੀ ਮਾਰਕੇਟਿੰਗ ਅਤੇ ਭਰਤੀ ਮੈਨੇਜਰ ਹਨ, ਨੇ ਕਿਹਾ ਕਿ ਇਹ ਸਕਾਲਰਸ਼ਿਪ ਯੂਨੀਵਰਸਿਟੀ ਵੱਲੋਂ ਵਿਦੇਸ਼ੀ ਅਕਾਦਮਿਕ ਟੈਲੰਟ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ, “ਅਸੀਂ ਖੁਸ਼ ਹਾਂ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਇੱਛਾ ਸ਼ਕਤੀ ਨੂੰ ਮਾਨਤਾ ਦੇ ਰਹੇ ਹਾਂ, ਜਿਸਦਾ ਜ਼ਿਕਰ ਅਸੀਂ ਇਸ ਨਵੀਂ ਅੰਤਰਰਾਸ਼ਟਰੀ ਅਕਾਦਮਿਕ ਐਕਸੀਲੈਂਸ ਸਕਾਲਰਸ਼ਿਪ ਰਾਹੀਂ ਕਰ ਰਹੇ ਹਾਂ।”

ਸਮਿਥ ਨੇ ਅੱਗੇ ਕਿਹਾ ਕਿ ਦੁਨੀਆ ਦੀ ਟੌਪ 200 ਯੂਨੀਵਰਸਿਟੀਆਂ ਵਿੱਚੋਂ ਇੱਕ ਹੋਣ ਦੇ ਨਾਤੇ, ਅਕਾਦਮਿਕ ਤੌਰ 'ਤੇ ਯੋਗ ਵਿਦਿਆਰਥੀ ਯੂਨੀਵਰਸਿਟੀ ਆਫ ਓਟਾਗੋ ਵੱਲ ਆਕਰਸ਼ਿਤ ਹੁੰਦੇ ਹਨ। ਸਾਡੇ ਕਾਰੋਬਾਰ, ਹੈਲਥ ਸਾਇੰਸ, ਹਿਊਮੈਨੀਟੀਜ਼ ਅਤੇ ਨੈਚਰਲ ਸਾਇੰਸਜ਼ ਵਰਗੀਆਂ ਵਿਭਿੰਨ ਪਾਠਕ੍ਰਮ ਸ਼੍ਰੇਣੀਆਂ ਇਸ ਦਾ ਸਬੂਤ ਹਨ।”

ਮਾਨਤਾ ਸਮਾਰੋਹ 'ਤੇ ਟਿੱਪਣੀ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਸੀ। ਉਨ੍ਹਾਂ ਕਿਹਾ, “ਇਹਨਾਂ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਇਹ ਇੱਕ ਸ਼ਾਨਦਾਰ ਸਮਾਗਮ ਸੀ ਕਿਉਂਕਿ ਉਹ ਬੈਚਲਰ ਦੀ ਪੜ੍ਹਾਈ ਦੇ ਆਪਣੇ ਪਹਿਲੇ ਸਾਲ ਦੀ ਸ਼ੁਰੂਆਤ ਕਰ ਰਹੇ ਹਨ।” 

Comments

Related

ADVERTISEMENT

 

 

 

ADVERTISEMENT

 

 

E Paper

 

 

 

Video