ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨੇ ਆਪਣਾ 28ਵਾਂ ਸਾਲਾਨਾ ਸਿੱਖ ਯੂਥ ਗੁਰਮਤਿ ਕੈਂਪ, ਜੋ 19 ਜੁਲਾਈ ਤੋਂ 27 ਜੁਲਾਈ 2025 ਤੱਕ ਰੌਕਵਿਲ, ਮੈਰੀਲੈਂਡ ਵਿਖੇ ਆਯੋਜਿਤ ਕੀਤਾ ਗਿਆ ਸੀ, ਸਫਲਤਾ ਨਾਲ ਸਮਾਪਤ ਕੀਤਾ। ਇਸ ਕੈਂਪ ‘ਚ 6 ਤੋਂ 20 ਸਾਲ ਦੇ 120 ਬੱਚਿਆਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਸਿੱਖ ਅਧਿਆਤਮਿਕ ਸਿੱਖਿਆ, ਸਿੱਖ ਵਿਰਾਸਤ ਅਤੇ ਹੋਰ ਗਤੀਵਿਧੀਆਂ ਬਾਰੇ ਗਿਆਨ ਦਿੱਤਾ ਗਿਆ। ਗੱਤਕਾ (ਸਿੱਖ ਮਾਰਸ਼ਲ ਆਰਟ), ਕਰਾਟੇ, ਤਬਲਾ, ਹਾਰਮੋਨੀਅਮ, ਸਿੱਖ ਤੰਤੀ ਸਾਜ਼ਾਂ ਦੀ ਸਿਖਲਾਈ, ਗੁਰਮੁਖੀ ਕੈਲੀਗ੍ਰਾਫੀ, ਭਾਸ਼ਣ ਅਤੇ ਬਹਿਸ ਮੁਕਾਬਲੇ ਅਤੇ ਵਾਲ਼ੀਬਾਲ/ਬਾਸਕਟਬਾਲ ਮੁਕਾਬਲੇ ਵੀ ਕਰਵਾਏ ਗਏ।
ਸ਼ਾਰਲਟ ਨਿਊਯਾਰਕ ਤੋਂ ਆਏ ਸਿਮਰਨਜੀਤ ਸਿੰਘ ਨੇ ਗੁਰਮੁਖੀ ਕੈਲੀਗ੍ਰਾਫੀ ਵਰਕਸ਼ਾਪ ਦਾ ਆਯੋਜਨ ਕੀਤਾ। ਰਣਜੋਧ ਸਿੰਘ ਤੇ ਖੁਸ਼ਪ੍ਰੀਤ ਕੌਰ, ਜੋ ਸ਼ਾਰਲਟ ਤੋਂ ਹੀ ਸਨ, ਨੇ ਸਿੱਖ ਤੰਤੀ ਸਾਜਾਂ ਅਤੇ ਕਵੀਸ਼ਰੀ ਦਾ ਗਿਆਨ ਦਿੱਤਾ। ਕੀਰਤਨ ਦੀਵਾਨਾਂ ਵਿੱਚ ਨਿਊਯਾਰਕ ਤੋਂ ਗੁਰਪ੍ਰੀਤ ਸਿੰਘ 'ਜਲੰਧਰ' ਅਤੇ ਨਿਊ ਜਰਸੀ ਤੋਂ ਹਰਕਮਲ ਸਿੰਘ ਨੇ ਰੂਹਾਨੀ ਮਾਹੌਲ ਬਣਾਇਆ।
ਮਾਰਸ਼ਲ ਆਰਟਸ ਸੈਸ਼ਨਾਂ ਦੀ ਅਗਵਾਈ ਨਿਊਯਾਰਕ ਤੋਂ ਦੀਪ ਸਿੰਘ ਦੀ ਗੱਤਕਾ ਟੀਮ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਾਟੇ ਉਸਤਾਦ ਅਤੇ ਐਨਵਾਈਪੀਡੀ ਅਧਿਕਾਰੀ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਕੀਤੀ।ਕੈਂਪ ਵਿੱਚ ਇੱਕ ਪ੍ਰੇਰਨਾਦਾਇਕ ਸਿੱਖ ਪ੍ਰੋਫੈਸ਼ਨਲ ਪੈਨਲ ਵੀ ਸੀ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਸ਼ਾਮਿਲ ਸਨ:
ਵਿਸ਼ਵਜੀਤ ਸਿੰਘ, “ਸਿੱਖ ਕੈਪਟਨ ਅਮਰੀਕਾ”
ਹਰਜੋਤ ਸਿੰਘ (ਫੈਡਰਲ ਪਾਲਿਸੀ ਮੈਨੇਜਰ, ਸਿੱਖ ਕੁਲੀਸ਼ਨ)
ਜਸਜੀਤ ਸਿੰਘ, ਸਾਬਕਾ ਓਬਾਮਾ ਅਤੇ ਬਾਈਡਨ ਅਧਿਕਾਰੀ
ਡਾ. ਕਿਰਨਪ੍ਰੀਤ ਕੌਰ, ਗੈਸਟ੍ਰੋਇੰਟਰੋਲੋਜੀ ਵਿਭਾਗ ਮੁਖੀ, ਹੈਗਰਸਟਾਊਨ, ਮੈਰੀਲੈਂਡ
ਭਾਈ ਸੁਪਰੀਤ ਸਿੰਘ, ਬੇਸਿਕ ਆਫ ਸਿੱਖੀ
ਇਸ ਪੈਨਲ ਵੱਲੋਂ ਆਪਣੇ-ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ, ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਆਗੂਆਂ ਦੀ ਦ੍ਰਿਸ਼ਟੀ, ਸਲਾਹ ਅਤੇ ਕਰੀਅਰ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਸਮਾਪਤੀ ਸਮਾਰੋਹ ਮੌਕੇ GHISS ਦੇ ਸੰਸਥਾਪਕ ਅਤੇ ਪ੍ਰਧਾਨ ਗੁਰਦੀਪ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ, ਅਵਾਰਡ ਦਿੱਤੇ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login