ADVERTISEMENT

ADVERTISEMENT

ਟਰੰਪ ਦਾ BRICS ਦੇਸ਼ਾਂ 'ਤੇ ਹਮਲਾ: ਭਾਰਤ ਅਤੇ ਬ੍ਰਾਜ਼ੀਲ 'ਤੇ ਭਾਰੀ ਟੈਰਿਫ

ਇਹ ਟਰੰਪ ਦੀ "ਅਮਰੀਕਾ ਫਸਟ" ਨੀਤੀ ਨੂੰ ਦਰਸਾਉਂਦਾ, ਇੱਕ ਹੋਰ ਕਦਮ ਹੈ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਅਰਥਵਿਵਸਥਾ ਨੂੰ ਅਮਰੀਕੀ ਪ੍ਰਭੂਸੱਤਾ ਲਈ ਜੰਗ ਦਾ ਮੈਦਾਨ ਦੱਸ ਕੇ BRICS ਦੇਸ਼ਾਂ 'ਤੇ ਸਿੱਧਾ ਹਮਲਾ ਕੀਤਾ ਹੈ। ਟਰੰਪ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ 'ਤੇ 25% ਅਤੇ ਬ੍ਰਾਜ਼ੀਲ ਤੋਂ ਆਉਣ ਵਾਲੀਆਂ ਵਸਤਾਂ 'ਤੇ 50% ਟੈਰਿਫ ਲਗਾਉਣ ਦਾ ਹੁਕਮ ਦਿੱਤਾ ਹੈ।

ਟਰੰਪ ਨੇ BRICS (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਨੂੰ "ਅਮਰੀਕਾ ਵਿਰੋਧੀ ਸਮੂਹ" ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਈ ਵੀ ਦੇਸ਼ ਜੋ BRICS ਦੀਆਂ ਨੀਤੀਆਂ ਦੇ ਨਾਲ ਚੱਲੇਗਾ, ਉਸਨੂੰ ਆਰਥਿਕ ਨੁਕਸਾਨ ਭੁਗਤਣਾ ਪਵੇਗਾ।

ਟਰੰਪ ਨੇ ਕਿਹਾ ਕਿ ਜੇਕਰ ਕੋਈ ਦੇਸ਼ BRICS ਦਾ ਮੈਂਬਰ ਹੈ, ਤਾਂ ਉਸਦੇ ਨਿਰਯਾਤ 'ਤੇ 10% ਵਾਧੂ ਟੈਰਿਫ ਲੱਗੇਗਾ। ਉਹਨਾਂ ਨੇ ਕਿਹਾ ,"ਜੇਕਰ ਕੋਈ BRICS ਵਿੱਚ ਹੈ, ਤਾਂ ਉਸਨੂੰ ਸਿਰਫ਼ ਇਸ ਕਰਕੇ 10% ਟੈਰਿਫ ਦੇਣਾ ਪਵੇਗਾ।"

ਭਾਰਤ ਬਾਰੇ ਟਰੰਪ ਨੇ ਕਿਹਾ ਕਿ ਭਾਵੇਂ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਦੋਸਤ ਮੰਨਦੇ ਹਨ, ਪਰ ਭਾਰਤ ਦੀਆਂ ਵਪਾਰ ਨੀਤੀਆਂ ਬਹੁਤ ਸਖ਼ਤ ਹਨ। ਉਨ੍ਹਾਂ ਕਿਹਾ, "ਭਾਰਤ ਸਾਨੂੰ ਬਹੁਤ ਕੁਝ ਵੇਚਦਾ ਹੈ, ਪਰ ਅਸੀਂ ਉਨ੍ਹਾਂ ਤੋਂ ਘੱਟ ਖਰੀਦਦੇ ਹਾਂ ਕਿਉਂਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ।"

ਟਰੰਪ ਨੇ ਬ੍ਰਾਜ਼ੀਲ ਨੂੰ ਸਭ ਤੋਂ ਵੱਡਾ ਝਟਕਾ ਦਿੰਦੇ ਹੋਏ ਕਿਹਾ ਕਿ ਉੱਥੋਂ ਦੀ ਸਰਕਾਰ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਰੂਸ ਵਿਰੁੱਧ ਵੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਹੁਣ ਪੁਤਿਨ ਨੂੰ ਦਿੱਤੇ ਗਏ 50 ਦਿਨਾਂ ਨੂੰ ਘਟਾ ਕੇ 10-12 ਦਿਨ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਟਰੰਪ ਚੀਨ ਪ੍ਰਤੀ ਥੋੜ੍ਹਾ ਨਰਮ ਦਿਖਾਈ ਦਿੱਤੇ ਅਤੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਗੱਲਬਾਤ ਵਧੀਆ ਚੱਲ ਰਹੀ ਹੈ।

ਇਹ ਟਰੰਪ ਦੀ "ਅਮਰੀਕਾ ਫ਼ਸਟ" ਨੀਤੀ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਸਖ਼ਤ ਰੁਖ਼ ਦਾ ਵੀ ਪ੍ਰਗਟਾਵਾ ਹੈ।

Comments

Related