ਭਾਵੇਂ ਮੈਦਾਨ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੀ ਤਿੱਖੀ ਮੁਕਾਬਲੇਬਾਜ਼ੀ ਰਹੀ ਹੋਵੇ, ਪਰ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਏਸ਼ੀਆ ਕੱਪ 2025 ਦੇ ਸੁਪਰ-4 ਪੜਾਅ ‘ਤੇ ਗਹਿਰਾਈ ਨਾਲ ਨਿਗਾਹ ਰੱਖ ਰਹੇ ਹਨ ਕਿ ਕਿਤੇ ਇਹ ਦੋਵੇਂ ਪੁਰਾਣੇ ਮੁਕਾਬਲੇਬਾਜ਼ ਫਾਈਨਲ ਵਿੱਚ ਨਾ ਟਕਰਾ ਜਾਣ। ਮੰਗਲਵਾਰ (23 ਸਤੰਬਰ) ਨੂੰ ਸ਼੍ਰੀਲੰਕਾ 'ਤੇ ਪਾਕਿਸਤਾਨ ਦੀ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ, ਟੂਰਨਾਮੈਂਟ ਵਿੱਚ ਕਈ ਸੰਭਾਵਿਤ ਨਤੀਜੇ ਸਾਹਮਣੇ ਆਏ ਹਨ, ਜਿਸ ਕਾਰਨ ਪ੍ਰਸ਼ੰਸਕ ਅਤੇ ਵਿਸ਼ਲੇਸ਼ਕ ਅੰਕੜਿਆਂ ਦੇ ਹਿਸਾਬ-ਕਿਤਾਬ ‘ਚ ਲੱਗੇ ਹੋਏ ਹਨ।
ਉਸ ਨਤੀਜੇ ਨਾਲ, ਪਾਕਿਸਤਾਨ ਕੋਲ ਸੁਪਰ-4 ਦੇ 2 ਮੈਚਾਂ ‘ਚੋਂ 2 ਅੰਕ ਹਨ, ਜੋ ਭਾਰਤ ਅਤੇ ਬੰਗਲਾਦੇਸ਼ ਦੇ ਬਰਾਬਰ ਹਨ। ਸ਼੍ਰੀਲੰਕਾ, ਲਗਾਤਾਰ ਦੋ ਹਾਰਾਂ ਤੋਂ ਬਾਅਦ, ਪਹਿਲਾਂ ਹੀ ਦੌੜ ਤੋਂ ਬਾਹਰ ਹੋ ਚੁੱਕਾ ਹੈ। ਇਸ ਵੇਲੇ, ਭਾਰਤ +0.689 ਦੇ ਬਿਹਤਰ ਨੈੱਟ ਰਨ ਰੇਟ ਨਾਲ ਟੇਬਲ ਵਿਚ ਸਭ ਤੋਂ ਅਗੇ ਹੈ, ਫਿਰ ਪਾਕਿਸਤਾਨ (+0.226) ਅਤੇ ਅੰਤ ਵਿਚ ਬੰਗਲਾਦੇਸ਼ (+0.121) ਹੈ।
ਮੌਜੂਦਾ ਸੁਪਰ-4 ਟੇਬਲ (23 ਸਤੰਬਰ, ਪਾਕਿਸਤਾਨ ਦੀ ਸ਼੍ਰੀਲੰਕਾ 'ਤੇ ਜਿੱਤ ਤੋਂ ਬਾਅਦ)
ਭਾਰਤ – 2 ਅੰਕ, NRR +0.689 (2 ਮੈਚ ਬਾਕੀ)
ਪਾਕਿਸਤਾਨ – 2 ਅੰਕ, NRR +0.226 (1 ਮੈਚ ਬਾਕੀ)
ਬੰਗਲਾਦੇਸ਼ – 2 ਅੰਕ, NRR +0.121 (2 ਮੈਚ ਬਾਕੀ)
ਸ਼੍ਰੀਲੰਕਾ – 0 ਅੰਕ, ਬਾਹਰ
ਕਵਾਲੀਫਿਕੇਸ਼ਨ ਸਥਿਤੀਆਂ
ਭਾਰਤ ਨੂੰ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਸਿਰਫ਼ 1 ਜਿੱਤ ਦੀ ਲੋੜ ਹੈ। ਬੰਗਲਾਦੇਸ਼ ਵਿਰੁੱਧ 24 ਸਤੰਬਰ ਨੂੰ ਜਾਂ ਸ਼੍ਰੀਲੰਕਾ ਵਿਰੁੱਧ 26 ਸਤੰਬਰ ਨੂੰ ਇਸਦਾ ਫੈਸਲਾ ਹੋਵੇਗਾ।
ਇੱਥੋਂ ਤੱਕ ਕਿ 1 ਹਾਰ ਨਾਲ ਵੀ, ਉਹਨਾਂ ਦਾ ਵਧੀਆ NRR ਉਹਨਾਂ ਨੂੰ ਇੱਕ ਮਜ਼ਬੂਤ ਫਾਇਦਾ ਦਿੰਦਾ ਹੈ।
ਜੇ ਦੋਵੇਂ ਮੈਚ ਹਾਰਦੇ ਹਨ, ਤਾਂ ਕਵਾਲੀਫਿਕੇਸ਼ਨ NRR ‘ਤੇ ਨਿਰਭਰ ਕਰੇਗੀ।
ਪਾਕਿਸਤਾਨ ਲਈ 25 ਸਤੰਬਰ ਨੂੰ ਬੰਗਲਾਦੇਸ਼ ਵਿਰੁੱਧ ਜਿੱਤਣਾ ਲਾਜ਼ਮੀ ਹੈ। ਜੇ ਉਹ ਜਿੱਤ ਜਾਂਦੇ ਹਨ ਤਾਂ 4 ਅੰਕਾਂ ਨਾਲ ਪਾਕਿਸਤਾਨ ਫਾਈਨਲ ਵਿੱਚ ਪਹੁੰਚ ਜਾਵੇਗਾ। ਪਰ ਜੇ ਹਾਰਦੇ ਹਨ ਤਾਂ ਉਹ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਵੇਗਾ, ਕਿਉਂਕਿ ਬੰਗਲਾਦੇਸ਼ 4 ਅੰਕਾਂ ਨਾਲ ਅੱਗੇ ਨਿਕਲ ਜਾਵੇਗਾ।
ਸਾਰੇ 4 ਅੰਕਾਂ ‘ਤੇ – ਜੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਭ 4-4 ਅੰਕਾਂ ਨਾਲ ਖਤਮ ਕਰਦੇ ਹਨ ਤਾਂ ਫਾਈਨਲਿਸਟ NRR ਨਾਲ ਤੈਅ ਹੋਣਗੇ।
ਸਭ ਤੋਂ ਸੰਭਾਵੀ ਫਾਈਨਲ- ਭਾਰਤ ਵਿਰੁੱਧ ਪਾਕਿਸਤਾਨ ਦਾ ਮੰਨਿਆ ਜਾ ਰਿਹਾ ਹੈ। ਪਰ ਸ਼ਰਤਾਂ ਇਹ ਹਨ ਕਿ ਭਾਰਤ ਨੂੰ ਆਪਣੇ ਆਖ਼ਰੀ 2 ਮੈਚਾਂ ‘ਚੋਂ ਘੱਟੋ-ਘੱਟ 1 ਜਿੱਤਣਾ ਲਾਜ਼ਮੀ ਹੈ। ਜਦਕਿ ਪਾਕਿਸਤਾਨ ਨੂੰ ਬੰਗਲਾਦੇਸ਼ ਨੂੰ ਹਰਾਉਣਾ ਪਵੇਗਾ। ਜੇ ਪਾਕਿਸਤਾਨ ਬੰਗਲਾਦੇਸ਼ ਨਾਲ ਹਾਰਦਾ ਹੈ ਤਾਂ ਫਾਈਨਲ ਭਾਰਤ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ।
ਸੁਪਰ-4 ਦਾ ਅਗਲਾ ਮੈਚ ਬੁੱਧਵਾਰ (24 ਸਤੰਬਰ) ਨੂੰ ਭਾਰਤ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ। ਵੀਰਵਾਰ ਨੂੰ ਪਾਕਿਸਤਾਨ ਬੰਗਲਾਦੇਸ਼ ਨਾਲ ਟਕਰਾਏਗਾ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਦਾ ਆਖਰੀ ਮੈਚ ਸ਼੍ਰੀਲੰਕਾ ਨਾਲ ਹੋਵੇਗਾ। ਐਤਵਾਰ ਨੂੰ ਏਸ਼ੀਆ ਕੱਪ 2025 ਦਾ ਫਾਈਨਲ ਹੋਵੇਗਾ, ਜਿਸ ਵਿੱਚ ਸੁਪਰ-4 ਦੀਆਂ ਸਿਖਰਲੇ ਦੋ ਸਥਾਨਾਂ 'ਤੇ ਰਹਿਣ ਵਾਲੀਆਂ ਦੋ ਟੀਮਾਂ ਟਕਰਾਉਣਗੀਆਂ।
Comments
Start the conversation
Become a member of New India Abroad to start commenting.
Sign Up Now
Already have an account? Login