Representative Image / Pexels
ਭਾਰਤ ਨੇ ਵੀਜ਼ਾ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ ਤਾਂ ਜੋ ਘਰੇਲੂ ਕੰਪਨੀਆਂ ਲਈ ਉਤਪਾਦਨ ਨਾਲ ਸਬੰਧਤ ਗਤੀਵਿਧੀਆਂ ਲਈ ਲੋੜੀਂਦੇ ਵਿਦੇਸ਼ੀ ਮਾਹਿਰਾਂ ਨੂੰ ਲਿਆਉਣਾ ਸੌਖਾ ਹੋ ਸਕੇ। ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ (DPIIT) ਨੇ 17 ਦਸੰਬਰ ਨੂੰ ਦੱਸਿਆ ਕਿ ਉਸਨੇ ਨੈਸ਼ਨਲ ਸਿੰਗਲ ਵਿੰਡੋ ਸਿਸਟਮ (NSWS) 'ਤੇ ਇੱਕ ਆਨਲਾਈਨ ਮੋਡੀਊਲ ਲਾਂਚ ਕੀਤਾ ਹੈ। ਜੋ ਭਾਰਤੀ ਕੰਪਨੀਆਂ ਨੂੰ ਈ-ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ ਵੀਜ਼ਾ (e-B-4 ਵੀਜ਼ਾ) ਦੇ ਤਹਿਤ ਵਿਦੇਸ਼ੀ ਪੇਸ਼ੇਵਰਾਂ ਲਈ ਡਿਜੀਟਲ ਤੌਰ 'ਤੇ ਸਪਾਂਸਰਸ਼ਿਪ ਪੱਤਰ ਤਿਆਰ ਕਰਨ ਦੀ ਇਜਾਜ਼ਤ ਦਿੰਦਾ ਹੈ।
DPIIT ਮੁਤਾਬਕ, ਇਹ ਪਹਿਲਕਦਮੀ ਭਾਰਤ ਵਿੱਚ ਵਪਾਰ ਕਰਨਾ ਆਸਾਨ ਬਣਾਉਣ ਲਈ ਬਿਜ਼ਨਸ ਵੀਜ਼ਾ ਵਿਵਸਥਾ ਤਹਿਤ ਕੀਤੇ ਜਾ ਰਹੇ ਸੁਧਾਰਾਂ ਦਾ ਇੱਕ ਹਿੱਸਾ ਹੈ। ਇਹ ਡਿਜੀਟਲ ਮੋਡੀਊਲ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਅਤੇ ਗੈਰ-PLI ਦੋਵਾਂ ਕਿਸਮਾਂ ਦੀਆਂ ਕੰਪਨੀਆਂ ਵੱਲੋਂ ਵਰਤਿਆ ਜਾ ਸਕਦਾ ਹੈ। ਇਹ ਸੁਧਾਰ ਗ੍ਰਹਿ ਮੰਤਰਾਲੇ (MHA) ਵੱਲੋਂ ਅਗਸਤ 2025 ਵਿੱਚ ਰੁਜ਼ਗਾਰ ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਪੁਰਾਣੇ ਈ-ਪੀਐੱਲਆਈ ਬਿਜ਼ਨਸ ਵੀਜ਼ਾ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਾਰੀ ਕੀਤੇ ਗਏ ਸਰਕੂਲਰ ਤੋਂ ਬਾਅਦ ਕੀਤੇ ਗਏ।
ਸੋਧੇ ਹੋਏ ਢਾਂਚੇ ਤਹਿਤ, ਕੁਝ ਅਜਿਹੀਆਂ ਗਤਿਵਿਧੀਆਂ ਜੋ ਪਹਿਲਾਂ ਰੁਜ਼ਗਾਰ ਵੀਜ਼ਾ ਸ਼੍ਰੇਣੀ ਵਿੱਚ ਆਉਂਦੀਆਂ ਸਨ, ਜਿਵੇਂ ਸਪਲਾਈ ਕਾਂਟ੍ਰੈਕਟ ਦੇ ਤਹਿਤ ਮਸ਼ੀਨਰੀ ਦੀ ਇੰਸਟਾਲੇਸ਼ਨ ਅਤੇ ਕਮਿਸ਼ਨਿੰਗ, ਜਾਂ ਜਿਨ੍ਹਾਂ ਲਈ ਭਾਰਤੀ ਕੰਪਨੀਆਂ ਫੀਸ ਜਾਂ ਰੌਯਲਟੀ ਅਦਾ ਕਰਦੀਆਂ ਹਨ, ਹੁਣ ਬਿਜ਼ਨਸ ਵੀਜ਼ਾ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਬਦਲਾਵਾਂ ਦੇ ਤਹਿਤ, ਬਿਜ਼ਨਸ ਵੀਜ਼ਾ ਦੀ “ਪ੍ਰੋਡਕਸ਼ਨ ਇਨਵੈਸਟਮੈਂਟ ਵੀਜ਼ਾ” (B-4 ਵੀਜ਼ਾ) ਨਾਂ ਦੀ ਇੱਕ ਨਵੀਂ ਉਪਸ਼੍ਰੇਣੀ ਸ਼ੁਰੂ ਕੀਤੀ ਗਈ ਹੈ। ਇਹ ਵੀਜ਼ਾ ਵਿਦੇਸ਼ੀ ਮਾਹਿਰਾਂ, ਇੰਜੀਨੀਅਰਾਂ ਅਤੇ ਤਕਨੀਕੀ ਕਰਮਚਾਰੀਆਂ ਦੀ ਭਾਰਤ ਆਮਦ ਨੂੰ ਸੌਖਾ ਬਣਾਉਣ ਲਈ ਹੈ।
DPIIT ਨੇ ਦੱਸਿਆ ਕਿ ਪ੍ਰੋਡਕਸ਼ਨ ਇਨਵੈਸਟਮੈਂਟ ਵੀਜ਼ਾ ਈ-ਵੀਜ਼ਾ ਦੇ ਰੂਪ ਵਿੱਚ ਜਾਰੀ ਕੀਤਾ ਜਾਵੇਗਾ ਅਤੇ ਇਸ ਲਈ ਆਨਲਾਈਨ ਵੀਜ਼ਾ ਪੋਰਟਲ ਰਾਹੀਂ ਅਰਜ਼ੀ ਦੇਣੀ ਹੋਵੇਗੀ। ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ, ਭਾਰਤੀ ਕੰਪਨੀਆਂ ਨੂੰ NSWS ਪਲੇਟਫਾਰਮ ਰਾਹੀਂ ਡਿਜ਼ੀਟਲ ਤੌਰ ‘ਤੇ ਸਪਾਂਸਰਸ਼ਿਪ ਪੱਤਰ ਤਿਆਰ ਕਰਨਾ ਲਾਜ਼ਮੀ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ, ਫਾਰਮ ਛੋਟੇ ਕਰ ਦਿੱਤੇ ਗਏ ਹਨ ਅਤੇ ਸੰਬੰਧਿਤ ਮੰਤਰਾਲਿਆਂ ਤੋਂ ਸਿਫਾਰਸ਼ਾਂ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ।
ਸਪਾਂਸਰਸ਼ਿਪ ਪੱਤਰ ਤਿਆਰ ਹੋਣ ਤੋਂ ਬਾਅਦ, ਉਸ ‘ਤੇ ਇੱਕ ਵਿਲੱਖਣ ਪਛਾਣ ਨੰਬਰ ਹੁੰਦਾ ਹੈ, ਜਿਸਨੂੰ ਵਿਦੇਸ਼ੀ ਪੇਸ਼ੇਵਰ ਨੂੰ ਸਰਕਾਰੀ ਈ-ਵੀਜ਼ਾ ਪੋਰਟਲ ‘ਤੇ ਵੀਜ਼ਾ ਲਈ ਅਰਜ਼ੀ ਦਿੰਦਿਆਂ ਦਰਜ ਕਰਨਾ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀਜ਼ਾ ਪ੍ਰਕਿਰਿਆ ਕਾਫ਼ੀ ਸਮਾਂ ਲੈਂਦੀ ਸੀ ਅਤੇ ਇਸ ਵਿੱਚ ਮਨਜ਼ੂਰੀਆਂ ਦੇ ਕਈ ਪੱਧਰ ਸ਼ਾਮਲ ਹੁੰਦੇ ਸਨ, ਜਿਸ ਕਾਰਨ ਲੋੜੀਂਦੇ ਵਿਦੇਸ਼ੀ ਮਾਹਿਰਾਂ ਦੀ ਆਮਦ ਵਿੱਚ ਅਕਸਰ ਦੇਰੀ ਹੋ ਜਾਂਦੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login