ADVERTISEMENTs

ਇੰਡੀਆ-ਡੇ-ਪਰੇਡ ਦੀ ਅਗਵਾਈ ਕਰਨਗੇ ਮਸ਼ਹੂਰ ਕਲਾਕਾਰ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ

43ਵੀਂ ਸਾਲਾਨਾ ਪਰੇਡ 17 ਅਗਸਤ ਨੂੰ ਆਯੋਜਿਤ ਕੀਤੀ ਜਾਵੇਗੀ

ਰਸ਼ਮਿਕਾ ਮੰਦਾਨਾ ਅਤੇ ਵਿਜਯ ਦੇਵਰਕੋਂਡਾ / ਵਿਕੀਪੀਡੀਆ

ਫੈਡਰੇਸ਼ਨ ਆਫ਼ ਇੰਡੀਆਨ ਅਸੋਸੀਏਸ਼ਨ (FIA) ਨੇ ਐਲਾਨ ਕੀਤਾ ਹੈ ਕਿ ਭਾਰਤੀ ਅਭਿਨੇਤਰੀ ਰਸ਼ਮਿਕਾ ਮੰਦਾਨਾ ਅਤੇ ਅਭਿਨੇਤਾ ਵਿਜੇ ਦੇਵਰਕੋਂਡਾ ਨਿਊਯਾਰਕ ਸਿਟੀ ਵਿੱਚ ਹੋਣ ਵਾਲੀ 43ਵੀਂ ਸਾਲਾਨਾ ਭਾਰਤ ਦਿਵਸ ਪਰੇਡ ਵਿੱਚ ਗ੍ਰੈਂਡ ਮਾਰਸ਼ਲ ਦੇ ਤੌਰ 'ਤੇ ਭਾਗ ਲੈਣਗੇ, ਯਾਨੀ ਕਿ ਪਰੇਡ ਦੀ ਅਗਵਾਈ ਕਰਨਗੇ। ਇਹ ਐਲਾਨ 27 ਜੂਨ ਨੂੰ ਨਿਊਯਾਰਕ ਸਥਿਤ ਭਾਰਤ ਦੇ ਦੂਤਾਵਾਸ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਕੀਤਾ ਗਿਆ।

ਭਾਰਤੀ ਸਿਨੇਮਾ ਦੇ ਦੋਵੇਂ ਪ੍ਰਸਿੱਧ ਕਲਾਕਾਰਾਂ ਨੇ ਸਮਾਰੋਹ ਦੌਰਾਨ ਛੇ ਭਾਸ਼ਾਵਾਂ (ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ਅਤੇ ਅੰਗਰੇਜ਼ੀ) ਵਿੱਚ ਆਪਣੇ ਵੀਡੀਓ ਸੰਦੇਸ਼ ਜਾਰੀ ਕੀਤੇ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਸੱਦੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ 17 ਅਗਸਤ, 2025 ਨੂੰ ਹੋਣ ਵਾਲੀ ਪਰੇਡ ਵਿੱਚ ਭਾਗ ਲੈਣ ਲਈ ਉਤਸੁਕ ਹਨ।

ਇਸ ਸਾਲ ਦੀ ਪਰੇਡ ਦੀ ਥੀਮ "ਸਰਵੇ ਭਵੰਤੂ ਸੁਖਿਨਹ" -‘ਸਭ ਦੇ ਭਲੇ ਲਈ ਇੱਕ ਗਲੋਬਲ ਪਹਿਲ’ ਨੂੰ ਵੀ ਸਮਾਰੋਹ ਦੌਰਾਨ ਪੇਸ਼ ਕੀਤਾ ਗਿਆ। ਪਰੇਡ 15 ਅਗਸਤ ਨੂੰ ਪਰੰਪਰਾਗਤ ਝੰਡਾ ਲਹਿਰਾਉਣ ਦੇ ਸਮਾਰੋਹ ਨਾਲ ਸ਼ੁਰੂ ਹੋਵੇਗੀ ਅਤੇ 17 ਅਗਸਤ ਨੂੰ ਮੈਡਿਸਨ ਐਵਿਨਿਊ 'ਤੇ ਮਾਰਚ ਦੇ ਨਾਲ ਜਾਰੀ ਰਹੇਗੀ।

FIA ਨੇ ਘੋਸ਼ਣਾ ਸਮਾਰੋਹ ਦੌਰਾਨ ਪਹਿਲਗਾਮ ਅਤੇ ਅਹਿਮਦਾਬਾਦ ਵਿੱਚ ਹਾਲ ਹੀ ਵਿੱਚ ਹੋਈਆਂ ਦੁਖਦਾਈ ਘਟਨਾਵਾਂ ਨੂੰ ਵੀ ਯਾਦ ਕੀਤਾ। ਇੰਡੀਆ-ਡੇ-ਪਰੇਡ ਭਾਰਤ ਦੇ ਬਾਹਰ ਮਨਾਇਆ ਜਾਣ ਵਾਲਾ ਭਾਰਤੀ ਆਜ਼ਾਦੀ ਦਾ ਸਭ ਤੋਂ ਵੱਡਾ ਸਮਾਰੋਹ ਮੰਨਿਆ ਜਾਂਦਾ ਹੈ ਅਤੇ ਇਸ ਸਾਲ ਦੇ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।



Comments

Related

ADVERTISEMENT

 

 

 

ADVERTISEMENT

 

 

E Paper

 

 

 

Video