ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ / Photo: X/@WhiteHouse
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਲਈ “ਅਮਰੀਕਾ ਫਸਟ” ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਇੱਕ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਅਧੀਨ ਅਮਰੀਕਾ ਨੇ 2028 ਤੱਕ ਮੁੜ ਚੰਦਰਮਾ ‘ਤੇ ਵਾਪਸੀ ਕਰਨ, 2030 ਤੱਕ ਉੱਥੇ ਇੱਕ ਸਥਾਈ ਰਿਹਾਇਸ਼ ਸਥਾਪਤ ਕਰਨ ਅਤੇ ਧਰਤੀ ਤੋਂ ਪਰੇ ਰਾਸ਼ਟਰੀ ਸੁਰੱਖਿਆ, ਵਪਾਰਕ ਅਤੇ ਤਕਨਾਲੋਜੀ ਸਮਰੱਥਾਵਾਂ ਦਾ ਵਿਸਤਾਰ ਕਰਨ ਦੀ ਵਚਨਬੱਧਤਾ ਜਤਾਈ ਹੈ।
"ਅਮਰੀਕੀ ਪੁਲਾੜ ਉੱਤਮਤਾ ਨੂੰ ਯਕੀਨੀ ਬਣਾਉਣਾ" (Ensuring American Space Superiority) ਨਾਮਕ ਇਸ ਕਾਰਜਕਾਰੀ ਹੁਕਮ ਵਿੱਚ ਪੁਲਾੜ ਵਿੱਚ ਅਗਵਾਈ ਨੂੰ ਰਾਸ਼ਟਰੀ ਤਾਕਤ, ਆਰਥਿਕ ਵਿਕਾਸ ਅਤੇ ਸੁਰੱਖਿਆ ਦਾ ਕੇਂਦਰੀ ਅੰਗ ਦੱਸਿਆ ਗਿਆ ਹੈ। ਇਹ ਹੁਕਮ ਫੈਡਰਲ ਏਜੰਸੀਆਂ ਨੂੰ ਨੀਤੀਆਂ, ਖਰਚਿਆਂ ਅਤੇ ਨਿਯਮਾਂ ਨੂੰ ਅਮਰੀਕਾ ਦੇ ਮਜ਼ਬੂਤ ਪੱਖ ਦੇ ਅਨੁਸਾਰ ਢਾਲਣ ਦਾ ਨਿਰਦੇਸ਼ ਹੈ।
ਹੁਕਮ ਵਿੱਚ ਕਿਹਾ ਗਿਆ ਹੈ, “ਪੁਲਾੜ ਵਿੱਚ ਪ੍ਰਧਾਨਤਾ ਰਾਸ਼ਟਰੀ ਦੂਰਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਦੀ ਪਹਿਚਾਣ ਹੈ।” ਇਹ ਅਜਿਹੀਆਂ ਨੀਤੀਆਂ ਦੀ ਮੰਗ ਕਰਦਾ ਹੈ- ਜੋ ਮਨੁੱਖੀ ਖੋਜ ਨੂੰ ਅੱਗੇ ਵਧਾਉਣ, ਅਹਿਮ ਹਿਤਾਂ ਦੀ ਰੱਖਿਆ ਕਰਨ ਅਤੇ ਵਪਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ। ਨਵੀਂ ਨੀਤੀ ਦੇ ਤਹਿਤ, ਅਮਰੀਕਾ 2028 ਤੱਕ ਨਾਸਾ ਦੇ ਆਰਟੇਮਿਸ ਪ੍ਰੋਗਰਾਮ ਰਾਹੀਂ ਚੰਦਰਮਾ ‘ਤੇ ਮਨੁੱਖੀ ਵਾਪਸੀ ਨੂੰ ਤਰਜੀਹ ਦੇ ਰਿਹਾ ਹੈ। ਇਸ ਤੋਂ ਬਾਅਦ 2030 ਤੱਕ ਉੱਥੇ ਸਥਾਈ ਰਿਹਾਇਸ਼ ਸਥਾਪਤ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਹ "ਪੁਲਾੜ ਅਰਥਵਿਵਸਥਾ" ਨੂੰ ਵਿਕਸਤ ਕਰਨ ਲਈ ਹੈ, ਜਿਸਦਾ ਟੀਚਾ 2028 ਤੱਕ ਅਮਰੀਕੀ ਪੁਲਾੜ ਬਾਜ਼ਾਰਾਂ ਵਿੱਚ ਘੱਟੋ-ਘੱਟ 50 ਅਰਬ ਡਾਲਰ ਦਾ ਵਾਧੂ ਨਿੱਜੀ ਨਿਵੇਸ਼ ਹਾਸਲ ਕਰਨਾ ਹੈ। ਯੋਜਨਾ ਵਿੱਚ ਲਾਂਚ ਅਤੇ ਮੁੜ-ਪ੍ਰਵੇਸ਼ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕਰਨਾ, ਨੀਤੀਗਤ ਸੁਧਾਰਾਂ ਰਾਹੀਂ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ 2030 ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨੂੰ ਬਦਲਣ ਲਈ ਇੱਕ ਵਪਾਰਕ ਮਾਰਗ ਤਿਆਰ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ, ਪੁਲਾੜ-ਆਧਾਰਿਤ ਮੌਸਮ ਭਵਿੱਖਬਾਣੀ ਵਿਚ ਸੁਧਾਰ, ਸਥਿਤੀ ਅਤੇ ਨੇਵੀਗੇਸ਼ਨ ਸੇਵਾਵਾਂ ਵਿੱਚ ਸੁਧਾਰ, ਬਿਹਤਰ ਪੁਲਾੜ ਟ੍ਰੈਫਿਕ ਪ੍ਰਬੰਧਨ ਅਤੇ ਪੁਲਾੜ ਦੇ ਮਲਬੇ ਨੂੰ ਘਟਾਉਣ ਲਈ ਮਜ਼ਬੂਤ ਉਪਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਅਮਰੀਕੀ ਪੁਲਾੜ ਸੰਚਾਲਨ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਹੁਕਮ ਨਾਲ ਸਾਥੀ ਦੇਸ਼ਾਂ ਅਤੇ ਭਾਗੀਦਾਰਾਂ ਨਾਲ ਸਾਂਝੀ ਪੁਲਾੜ ਸੁਰੱਖਿਆ ਵਿੱਚ ਸਹਿਯੋਗ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ ਅਤੇ ਵਿਦੇਸ਼ ਮੰਤਰਾਲੇ ਨੂੰ ਹੁਕਮ ਦਿੱਤਾ ਗਿਆ ਹੈ ਕਿ ਅੰਤਰਰਾਸ਼ਟਰੀ ਨਾਗਰਿਕ ਪੁਲਾੜ ਸਮਝੌਤੇ, ਅਮਰੀਕੀ ਨੀਤੀਗਤ ਤਰਜੀਹਾਂ ਦੇ ਅਨੁਕੂਲ ਹੋਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login