ADVERTISEMENTs

ਐੱਲ.ਏ. ‘ਚ AAPI ਨੇਤਾਵਾਂ ਦਾ ਪ੍ਰਦਰਸ਼ਨ, ICE ਦੀਆਂ ਛਾਪੇਮਾਰੀਆਂ ਦੀ ਕੀਤੀ ਨਿੰਦਾ

ਲਗਭਗ 16 ਲੱਖ AAPI ਲੋਕ ਲਾਸ ਏਂਜਲਸ ਕਾਊਂਟੀ ਵਿੱਚ ਰਹਿੰਦੇ ਹਨ

ICE ਖ਼ਿਲਾਫ਼ AAPI ਨੇਤਾਵਾਂ ਦਾ ਵਿਰੋਧ ਪ੍ਰਦਰਸ਼ਨ / courtesy photo

ਏਸ਼ੀਅਨ ਅਮਰੀਕੀ ਅਤੇ ਪ੍ਰਸ਼ਾਂਤ ਟਾਪੂਵਾਸੀ (Asian American and Pacific Islander) ਨੇਤਾਵਾਂ ਨੇ 26 ਜੂਨ ਨੂੰ ਲਾਸ ਏਂਜਲਸ ਦੇ ਲਿਟਲ ਟੋਕੀਓ ਵਿੱਚ ਚੱਲ ਰਹੀਆਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੀਆਂ ਛਾਪੇਮਾਰੀਆਂ ਦੇ ਖ਼ਿਲਾਫ਼ ਵਿਰੋਧ ਪ੍ਰਗਟਾਇਆ।

AAPI Equity Alliance ਦੀ ਏਗਜ਼ਿਕਟਿਵ ਡਾਇਰੈਕਟਰ ਮੰਜੁਸ਼ਾ ਕੁਲਕਰਨੀ ਦੇ ਅਨੁਸਾਰ, AAPI ਨੇਤਾਵਾਂ ਨੇ ਐਲਾਨ ਕੀਤਾ ਕਿ ਉਹ “ਲਾਤੀਨੀ ਭਾਈਚਾਰੇ ਨਾਲ ਡੱਟਕੇ ਖੜੇ ਹਨ, ਜਿਹੜੇ ਇਹਨਾਂ ਛਾਪੇਮਾਰੀਆਂ ਦੇ ਸਭ ਤੋਂ ਵੱਡੇ ਸ਼ਿਕਾਰ ਬਣੇ ਹਨ।” ਕਮਿਊਨਟੀ ਨੇਤਾਵਾਂ ਨੇ ਲਿਟਲ ਟੋਕੀਓ ਵਿੱਚ ਇਕੱਠੇ ਹੋ ਕੇ ਫੈਡਰਲ ਇਮੀਗ੍ਰੇਸ਼ਨ ਕਾਰਵਾਈਆਂ ਦੀ ਨਿੰਦਾ ਕੀਤੀ।

ਇਸ ਤੋਂ ਇਲਾਵਾ, ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨੇਤਾਵਾਂ ਨੇ ਲਾਸ ਏਂਜਲਸ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਚੌਕੱਸ ਰਹਿਣ ਅਤੇ ਆਪਣੇ ਇਲਾਕਿਆਂ, ਕੰਮਕਾਜ ਦੀਆਂ ਥਾਵਾਂ ਅਤੇ ਭਾਈਚਾਰੇ 'ਚ ICE ਦੀ ਕੋਈ ਵੀ ਗਤਿਵਿਧੀ ਵੇਖਣ 'ਤੇ ਤੁਰੰਤ ਰੈਪਿਡ ਰਿਸਪੌਂਸ ਹੌਟਲਾਈਨ 888-624-4752 'ਤੇ ਰਿਪੋਰਟ ਕਰਨ।”

ਹਾਲੀਆ ਸਮੇਂ ਵਿੱਚ ICE ਨੇ ਛਾਪੇਮਾਰੀਆਂ ਨੂੰ ਤੇਜ਼ ਕਰ ਦਿੱਤਾ ਹੈ, ਜਿਸਦਾ ਨਿਸ਼ਾਨਾ ਵੱਡੇ ਸ਼ਹਿਰਾਂ ਜਿਵੇਂ ਕਿ ਲਾਸ ਏਂਜਲਸ, ਸ਼ਿਕਾਗੋ ਅਤੇ ਨਿਊਯਾਰਕ ਵਿੱਚ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀ ਹਨ, ਖਾਸ ਕਰਕੇ ਕੰਮਕਾਜ ਵਾਲੀਆਂ ਥਾਵਾਂ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਕਾਰਵਾਈਆਂ ਅਕਸਰ ਹੋਰ ਫੈਡਰਲ ਏਜੰਸੀਆਂ ਦੀ ਸ਼ਮੂਲੀਅਤ ਨਾਲ ਕੀਤੀਆਂ ਜਾਂਦੀਆਂ ਹਨ। ਹਮਲਾਵਰ ਢੰਗ ਅਤੇ ਗੈਰ-ਅਪਰਾਧੀ ਪ੍ਰਵਾਸੀਆਂ ਦੀ ਗਿਰਫ਼ਤਾਰੀ ਕਾਰਨ ਨਾਗਰਿਕ ਅਜ਼ਾਦੀ ਬਾਰੇ ਚਿੰਤਾਵਾਂ, ਪ੍ਰਦਰਸ਼ਨ ਦਾ ਕਾਰਣ ਬਣੀਆਂ ਹਨ। ਕਈ ਪ੍ਰਵਾਸੀ ਅਧਿਕਾਰ ਗਰੁੱਪਾਂ ਨੇ ਫੈਡਰਲ ਸਰਕਾਰ ਦੀਆਂ ਨੀਤੀਆਂ ਅਤੇ ਕਾਰਵਾਈਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।

ਚੱਲ ਰਹੀਆਂ ICE ਛਾਪੇਮਾਰੀਆਂ ਬਾਰੇ ਗੱਲ ਕਰਦਿਆਂ ਕੁਲਕਰਨੀ ਨੇ ਕਿਹਾ: "ਮੁਖੌਟੇ ਪਾਏ ਹੋਏ ਆਦਮੀ, ਜੋ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰਦੇ ਹਨ, ਸੜਕ ਕਿਨਾਰੇ ਦੁਕਾਨਦਾਰਾਂ ਨੂੰ ਫੜਦੇ ਹਨ, ਬੇਗੁਨਾਹ ਲੋਕਾਂ ਦਾ ਪਿੱਛਾ ਕਰਦੇ ਹਨ, ਕਾਰੋਬਾਰਾਂ 'ਤੇ ਛਾਪੇ ਮਾਰਦੇ ਹਨ, ਗ੍ਰੈਜੂਏਸ਼ਨ ਸਨਮਾਨ ਸਮਾਰੋਹਾਂ ਵਿੱਚ ਵਿਘਨ ਪਾਉਂਦੇ ਹਨ"—ਇਹ ਸਭ ਕੁਝ ਸਾਡੀ ਸੁਰੱਖਿਆ ਦੇ ਨਾਅਰੇ ਹੇਠ ਕੀਤਾ ਜਾ ਰਿਹਾ ਹੈ।”

ਉਸ ਨੇ ਅੱਗੇ ਕਿਹਾ, “ਮੇਰਾ ਸਵਾਲ ਇਹ ਹੈ, ਕੀ ਹੁਣ ਤੁਹਾਨੂੰ ਲਾਸ ਏਂਜਲਸ ਜ਼ਿਆਦਾ ਸੁਰੱਖਿਅਤ ਮਹਿਸੂਸ ਹੁੰਦਾ ਹੈ? ਜਵਾਬ ਹੈ-ਨਹੀਂ। ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ ਕਿਉਂਕਿ ਲੋਕ ਡਰ ਹੇਠ ਜੀਅ ਰਹੇ ਹਨ। ਲੋਕ ਪਰੇਸ਼ਾਨ ਹਨ, ਕੰਮ 'ਤੇ ਜਾਣ ਤੋਂ ਡਰ ਰਹੇ ਹਨ, ਇੱਥੋਂ ਤੱਕ ਕਿ ਕਿਰਾਨੇ ਦੀ ਦੁਕਾਨ ਜਾਂ ਆਪਣੇ ਧਾਰਮਿਕ ਇਬਾਦਤ-ਸਥਾਨ ‘ਤੇ ਵੀ ਡਰ ਕਾਰਨ ਨਹੀਂ ਜਾ ਰਹੇ, ਕਿਉਂਕਿ ਉਨ੍ਹਾਂ ਨੂੰ ICE ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ।”

ਜ਼ਿਕਰਯੋਗ ਹੈ ਕਿ AAPI Equity Alliance ਅਨੁਸਾਰ, ਲਾਸ ਏਂਜਲਸ ਕਾਊਂਟੀ ਵਿੱਚ ਲਗਭਗ 16 ਲੱਖ AAPI ਲੋਕ ਵੱਸਦੇ ਹਨ, ਜੋ ਕਿ ਕੁੱਲ ਆਬਾਦੀ ਦਾ ਤਕਰੀਬਨ 16% ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video