ਅਮਰੀਕਾ ਅਤੇ ਭਾਰਤ ਪਿਛਲੇ ਡੇਢ ਦਹਾਕੇ ਵਿੱਚ ਹਰ ਪੱਧਰ 'ਤੇ ਇੱਕ ਦੂਜੇ ਦੇ ਨੇੜੇ ਆਏ ਹਨ। ਇਸੇ ਦੌਰਾਨ ਅਮਰੀਕਾ ਦੇ ਸਮਾਜਿਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਭਾਰਤੀਆਂ ਦਾ ਦਬਦਬਾ ਵੀ ਕਾਫ਼ੀ ਵਧਿਆ ਹੈ। ਜੇ ਅਸੀਂ ਰਾਜਨੀਤੀ ਦੇ ਪੱਧਰ 'ਤੇ ਗੱਲ ਕਰੀਏ ਤਾਂ ਪਿਛਲੇ 10 ਸਾਲਾਂ ਤੋਂ ਭਾਰਤ ਵਿੱਚ ਨਰਿੰਦਰ ਮੋਦੀ (ਭਾਜਪਾ) ਦੀ ਸਰਕਾਰ ਹੈ, ਜਦੋਂ ਕਿ ਅਮਰੀਕਾ ਵਿੱਚ ਇਸ ਦੌਰਾਨ ਤਿੰਨ ਰਾਸ਼ਟਰਪਤੀਆਂ ਦਾ ਸ਼ਾਸਨ ਰਿਹਾ। ਬਰਾਕ ਓਬਾਮਾ ਤੋਂ ਲੈ ਕੇ ਟਰੰਪ ਅਤੇ ਫਿਰ ਜੋਅ ਬਾਇਡਨ ਤੋਂ ਹੁੰਦੇ ਹੋਏ ਦੁਬਾਰਾ ਟਰੰਪ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਹੈ। ਪਾਰਟੀ ਦੇ ਹਿਸਾਬ ਨਾਲ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ ਵਾਰੀ-ਵਾਰੀ ਇਸ ਇੱਕ ਦਹਾਕੇ ਨੂੰ ਸਾਂਝਾ ਕੀਤਾ ਹੈ। ਦੋਹਾਂ ਪਾਰਟੀਆਂ ਦੀਆਂ ਨੀਤੀਆਂ ਜੋ ਵੀ ਰਹੀਆਂ ਪਰ ਦੋਵੇਂ ਦੇਸ਼ ਸਮਾਜਿਕ, ਸੈਨਿਕ ਜਾਂ ਯੁੱਧ ਸਬੰਧੀ, ਸਹਿਯੋਗ, ਆਪਸੀ ਮੇਲਜੋਲ ਦੇ ਲਿਹਾਜ਼ ਨਾਲ ਵੀ ਕਰੀਬ ਆਉਂਦੇ ਰਹੇ ਹਨ।
ਇੱਕ-ਦੂਜੇ ਦੇ ਨੇੜੇ ਆਉਣ ਦੀ ਇਸ ਪ੍ਰਕਿਰਿਆ ਵਿੱਚ ਕਈ ਵਾਰ ਕੁਝ ਅਜਿਹੇ ਪਲ ਜਾਂ ਹਾਲਾਤ ਵੀ ਰਹੇ ਜਦੋਂ ਕੁਝ ਸਮੇਂ ਲਈ ਸਿਆਸੀ ਪੱਧਰ 'ਤੇ ਦੋਹਾਂ ਧਿਰਾਂ ਤੋਂ ਢਿੱਲ ਦੇਖੀ ਗਈ। ਹਾਲਾਂਕਿ, ਉਹ ਢਿੱਲ ਬਹੁਤ ਥੋੜ੍ਹੇ ਸਮੇਂ ਲਈ ਰਹੀ। ਕਈ ਵਾਰ ਅਮਰੀਕਾ-ਭਾਰਤ ਦਰਮਿਆਨ ਤਣਾਅ ਜਾਂ ਖਟਾਸ ਦਾ ਕਾਰਨ ਪਾਕਿਸਤਾਨ ਬਣਿਆ। ਭਾਰਤ ਨਾਲ ਦੋਸਤੀ ਦੇ ਦਾਅਵੇ ਦੇ ਨਾਲ ਪਾਕਿਸਤਾਨ ਨਾਲ ਅਮਰੀਕਾ ਦੇ ਰਿਸ਼ਤੇ ਵਾਰ-ਵਾਰ ਭਾਰਤ ਦੇ ਰਾਜਨੀਤਿਕ ਅਤੇ ਸਮਾਜਿਕ ਗਲਿਆਰਿਆਂ ਵਿੱਚ ਵਿਵਹਾਰਕ ਦੋਹਰੇਪਣ ਕਾਰਨ ਚਰਚਾ ਦਾ ਵਿਸ਼ਾ ਬਣੇ ਹਨ। ਅੰਸ਼ਕ ਰੂਪ ਵਿੱਚ ਕੁਝ ਅਜਿਹਾ ਹੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ 'ਤੇ ਪਿਛਲੇ ਡੇਢ-ਪੌਣੇ ਦੋ ਮਹੀਨਿਆਂ ਤੋਂ ਜਾਂ ਕਹਿ ਲਓ ਕਿ 10 ਮਈ ਤੋਂ ਬਾਅਦ।
ਦਰਅਸਲ, ਭਾਰਤ ਦੀ ਕਸ਼ਮੀਰ ਘਾਟੀ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਅਤੇ ਉਸ ਵਿੱਚ ਮਾਰੇ ਗਏ 26 ਲੋਕਾਂ ਦੀ ਪ੍ਰਤੀਕਿਰਿਆ ਵਜੋਂ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਅੱਤਵਾਦੀਆਂ ਖਿਲਾਫ ਪਾਕਿਸਤਾਨ ਵਿੱਚ ਜੋ ਕਾਰਵਾਈ ਕੀਤੀ, ਉਸ ਕਾਰਨ ਦੋਹਾਂ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਇਕ ਤਰੀਕੇ ਨਾਲ ਜੰਗ ਸ਼ੁਰੂ ਹੋ ਗਈ ਸੀ। ਲਗਭਗ ਚਾਰ-ਪੰਜ ਦਿਨ ਚੱਲੇ ਇਸ ਲੜਾਈ ਵਿੱਚ (6 ਮਈ ਦੀ ਰਾਤ ਤੋਂ) ਦੋਹਾਂ ਦੇਸ਼ਾਂ ਦੇ ਸਰਹੱਦੀ ਇਲਾਕੇ ਵਿੱਚ ਕਾਫੀ ਨੁਕਸਾਨ ਹੋਇਆ ਅਤੇ ਸੈਂਕੜੇ ਲੋਕ ਵੀ ਮਾਰੇ ਗਏ। ਇਸੇ ਦੌਰਾਨ ਦੁਨੀਆ ਨੂੰ ਭਾਰਤ-ਪਾਕਿਸਤਾਨ ਵਿੱਚ ਪ੍ਰਮਾਣੂ ਜੰਗ ਦੀਆਂ ਸੰਭਾਵਨਾਵਾਂ ਦਿਖਾਈ ਦਿੱਤੀਆਂ, ਖਾਸ ਤੌਰ 'ਤੇ ਪਾਕਿਸਤਾਨ ਵੱਲੋਂ। ਪਰ 10 ਮਈ ਨੂੰ ਅਚਾਨਕ ਭਾਰਤ-ਪਾਕਿਸਤਾਨ ਵਿੱਚ ਜੰਗਬੰਦੀ ਹੋ ਗਈ। ਜਿਸ ਕਰਕੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਨਾਲ ਹੀ ਦੁਨੀਆ ਨੇ ਵੀ ਸੁੱਖ ਦਾ ਸਾਹ ਲਿਆ, ਪਰ ਸਿਆਸਤ ਇੱਥੋਂ ਹੀ ਸ਼ੁਰੂ ਹੋ ਗਈ।
ਜੰਗਬੰਦੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਅਤੇ ਇਸਦਾ ਐਲਾਨ ਅਮਰੀਕਾ ਨੇ ਕਰ ਦਿੱਤਾ। ਨਾਲ ਹੀ, ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਯਤਨਾਂ ਕਾਰਨ ਇਹ ਜੰਗਬੰਦੀ ਹੋਈ। ਉੱਥੇ ਹੀ, ਭਾਰਤ ਨੇ ਕਿਹਾ ਕਿ ਜੰਗਬੰਦੀ ਦੋਹਾਂ ਗੁਆਂਢੀਆਂ ਦੀ ਸਹਿਮਤੀ ਨਾਲ ਹੋਈ, ਇਸ ਵਿੱਚ ਅਮਰੀਕਾ ਜਾਂ ਰਾਸ਼ਟਰਪਤੀ ਟਰੰਪ ਦੀ ਕੋਈ ਭੂਮਿਕਾ ਨਹੀਂ ਰਹੀ। ਜਦੋਂ ਕਿ ਰਾਸ਼ਟਰਪਤੀ ਟਰੰਪ ਲਗਾਤਾਰ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲੈਂਦੇ ਰਹੇ। ਹਾਂ, ਪਾਕਿਸਤਾਨ ਨੇ ਇਸਦਾ ਸਿਹਰਾ ਰਾਸ਼ਟਰਪਤੀ ਟਰੰਪ ਨੂੰ ਜ਼ਰੂਰ ਦਿੱਤਾ। ਇਹ ਇੱਕ ਮੁੱਦਾ ਰਿਹਾ। ਤਲਖੀ ਦਾ ਦੂਜਾ ਕਾਰਨ ਭਾਰਤ-ਪਾਕਿਸਤਾਨ ਨੂੰ ਇੱਕ ਮੇਜ਼ 'ਤੇ ਲਿਆ ਕੇ ਵਿਚੋਲਗੀ ਕਰਨ ਦੀ ਟਰੰਪ ਦੀ ਜ਼ਿੱਦ ਵੀ ਰਹੀ। ਪਰ ਦੁਵੱਲੇ ਮਾਮਲੇ ਵਿੱਚ ਵਿਚੋਲਗੀ ਨੂੰ ਲੈ ਕੇ ਭਾਰਤ ਦਾ ਹਮੇਸ਼ਾ ਤੋਂ ਇਨਕਾਰ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਅਮਰੀਕਾ ਭਾਰਤ ਦੇ ਇਸ ਰੁਖ ਤੋਂ ਲੰਬੇ ਸਮੇਂ ਤੋਂ ਜਾਣੂ ਰਿਹਾ ਹੈ। ਪਰ ਫਿਰ ਵੀ...
ਇਸ ਤੋਂ ਬਾਅਦ 14 ਜੂਨ ਨੂੰ ਅਮਰੀਕਾ ਵਿੱਚ ਹੋਣ ਵਾਲੀ ਫੌਜੀ ਪਰੇਡ ਵਿੱਚ ਪਾਕਿਸਤਾਨ ਦੇ ਸੈਨਾ ਮੁਖੀ ਅਸੀਮ ਮੁਨੀਰ ਨੂੰ ਬੁਲਾਉਣ ਦੀਆਂ ਖਬਰਾਂ ਉੱਡ ਗਈਆਂ। ਖਬਰਾਂ ਤਾਂ ਗਲਤ ਸਾਬਤ ਹੋਈਆਂ ਪਰ ਮੁਨੀਰ ਦੀ ਵ੍ਹਾਈਟ ਹਾਊਸ ਵਿੱਚ ਮੇਜ਼ਬਾਨੀ ਕਰਕੇ ਰਾਸ਼ਟਰਪਤੀ ਟਰੰਪ ਨੇ ਘੱਟੋ-ਘੱਟ ਭਾਰਤ ਵਿੱਚ ਤਾਂ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ (ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ) ਦੁਨੀਆ ਵਿੱਚ ਬਹੁਤ ਕੁਝ ਵਾਪਰਿਆ ਹੈ। ਇਜ਼ਰਾਈਲ-ਈਰਾਨ ਵਿਚਾਲੇ 12 ਦਿਨ ਚੱਲੀ ਜੰਗ ਅਤੇ ਫਿਰ ਜੰਗਬੰਦੀ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ। ਇਸ ਜੰਗ ਵਿੱਚ ਵੀ ਜੰਗਬੰਦੀ ਕਰਾਉਣ ਦਾ ਦਾਅਵਾ ਟਰੰਪ ਨੇ ਕੀਤਾ ਹੈ। ਹਾਲਾਂਕਿ, ਇੱਧਰ, ਅਮਰੀਕਾ-ਭਾਰਤ ਵਿਚਾਲੇ ਦੋ ਮਹੀਨਿਆਂ ਤੋਂ ਹਾਲਾਤ ਸ਼ਾਂਤੀ ਵਾਲੇ ਹੀ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login