Priyanka Chopra Jonas and Nick Jonas; Logo of Beyond Type 1 / Courtesy: Beyond Type 1
ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੇ ਪਤੀ ਅਤੇ ਸੰਗੀਤਕਾਰ ਨਿਕ ਜੋਨਸ ਦੇ ਨਾਲ ਮਿਲ ਕੇ ਹਾਲ ਹੀ ਵਿੱਚ ਭਾਰਤ ਵਿੱਚ ਟਾਈਪ 1 ਸ਼ੂਗਰ ਬਾਰੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਗਾਇਕ ਨਿਕ ਜੋਨਸ ਦੇ ਗੈਰ-ਮੁਨਾਫ਼ਾ ਸੰਗਠਨ ‘ਬਿਯਾਂਡ ਟਾਈਪ 1’ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ਬਾਰੇ ਚੋਪੜਾ ਨੇ ਕਿਹਾ ਕਿ ਇਸਦਾ ਮਕਸਦ ਮਰੀਜ਼ਾਂ ਨੂੰ ਉੱਚ-ਗੁਣਵੱਤਾ ਪ੍ਰਬੰਧਨ, ਸਰੋਤਾਂ ਤੱਕ ਪਹੁੰਚ, ਅਤੇ ਸੁਧਾਰ ਲਈ ਮਦਦ ਪ੍ਰਦਾਨ ਕਰਨਾ ਹੈ, ਨਾਲ ਹੀ ਇਸ ਬੀਮਾਰੀ ਬਾਰੇ ਲੋਕਾਂ ਦੀ ਸਮਝ ਨੂੰ ਵਧਾਉਣਾ ਵੀ ਹੈ।
ਜੋਨਸ, ਜਿਸ ਨੂੰ 13 ਸਾਲ ਦੀ ਉਮਰ ਵਿੱਚ ਟਾਈਪ 1 ਸ਼ੂਗਰ ਦਾ ਪਤਾ ਲੱਗਿਆ ਸੀ, ਅਕਸਰ ਇੰਸੂਲਿਨ ਪੰਪ ਅਤੇ ਗਲੂਕੋਜ਼ ਮਾਨੀਟਰਿੰਗ ਦੀ ਮਦਦ ਨਾਲ ਆਪਣੀ ਸਿਹਤ ਨੂੰ ਕਿਵੇਂ ਸੰਭਾਲਦੇ ਹਨ, ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਰਹੇ ਹਨ।
ਬਿਯਾਂਡ ਟਾਈਪ 1 ਦੀ ਇਹ ਮੁਹਿੰਮ ਗਲਤ ਜਾਣਕਾਰੀ ਅਤੇ ਸਟਿੱਗਮਾ ਨੂੰ ਚੁਣੌਤੀ ਦੇਣ ਦੇ ਨਾਲ–ਨਾਲ ਵਿਸ਼ਵ ਭਰ ਦੇ ਡਾਇਬਟੀਜ਼ ਭਾਈਚਾਰਿਆਂ ਨੂੰ ਇੱਕਜੁਟ ਕਰਨ, ਪ੍ਰੋਗਰਾਮਾਂ, ਗ੍ਰਾਂਟਾਂ ਅਤੇ ਸਾਂਝੇਦਾਰੀਆਂ ਰਾਹੀਂ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹ ਭਾਰਤ ਵਿੱਚ ਮਰੀਜ਼ਾਂ ਨਾਲ ਕੰਮ ਕਰਨ ਵਾਲੇ ਛੋਟੇ, ਸਥਾਨਕ ਪੱਧਰ ਦੇ ਸੰਗਠਨਾਂ ਨੂੰ ਵੀ ਸਹਾਰਾ ਦੇਣ ਦਾ ਉਦੇਸ਼ ਰੱਖਦੀ ਹੈ।
ਚੋਪੜਾ ਨੇ ਲਿਖਿਆ ਕਿ ਇਸ ਬੀਮਾਰੀ ਬਾਰੇ ਉਸਦੀ ਅਸਲ ਸਮਝ ਜੋਨਸ ਦੇ ਅਨੁਭਵ ਤੋਂ ਸ਼ੁਰੂ ਹੋਈ। ਉਨ੍ਹਾਂ ਕਿਹਾ, “ਉਸਦੀ ਬੀਮਾਰੀ ਦੇ ਪਤਾ ਲੱਗਣ ਤੋਂ ਬਾਅਦ, ਉਹ ਹਿੰਮਤ ਅਤੇ ਹੌਸਲੇ ਦਾ ਜੀਉਂਦਾ ਉਦਾਹਰਨ ਹੈ ਅਤੇ ਹਰ ਰੋਜ਼ ਉਹ ਸਾਨੂੰ ਦਿਖਾਉਂਦਾ ਹੈ ਕਿ ਸੀਮਾਵਾਂ ਤੋਂ ਪਰੇ ਜੀਉਣਾ ਕੀ ਹੁੰਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਜੋਨਸ ਨੇ ਬਿਯਾਂਡ ਟਾਈਪ 1 ਦੀ ਸਥਾਪਨਾ ਇਸ ਲਈ ਕੀਤੀ ਤਾਂ ਜੋ ਮਰੀਜ਼ਾਂ ਨੂੰ “ਉਹ ਜਾਣਕਾਰੀ, ਸਹਿਯੋਗ ਅਤੇ ਇੱਜ਼ਤ ਮਿਲ ਸਕੇ ਜਿਸਦੇ ਉਹ ਹੱਕਦਾਰ ਹਨ।”
ਵਿਸ਼ਵ ਸਿਹਤ ਸੰਸਥਾ ਦੇ ਮੁਤਾਬਕ, ਭਾਰਤ ਵਿੱਚ ਡਾਇਬਟੀਜ਼ ਨਾਲ ਜੀਉਣ ਵਾਲੇ ਬਾਲਗਾਂ ਦੀ ਗਿਣਤੀ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ, ਜਦਕਿ ਨੌਜਵਾਨਾਂ ਵਿੱਚ ਟਾਈਪ 1 ਸ਼ੂਗਰ ਦੇ ਮਾਮਲੇ ਵਿਸ਼ਵ ਦੇ ਸਭ ਤੋਂ ਵੱਧ ਦਰਜ ਕੀਤੇ ਗਏ ਹਨ। ਚੋਪੜਾ ਨੇ ਇਸ ਗੱਲ ‘ਤੇ ਚਿੰਤਾ ਜਤਾਈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਬਾਰੇ ਦੇਰ ਨਾਲ ਪਤਾ ਲੱਗਦਾ ਹੈ ਅਤੇ ਢੁਕਵੀਂ ਸਹਾਇਤਾ ਨਾ ਮਿਲਣ ਕਾਰਨ ਸਟਿੱਗਮਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਹਿੰਮ ਦੇ ਪਹਿਲੇ ਚਰਨ ਵਿੱਚ ਟਾਈਪ 1 ਸ਼ੂਗਰ ਨਾਲ ਜੀਉਣ ਵਾਲੇ ਲੋਕਾਂ ਦੀਆਂ ਕਹਾਣੀਆਂ ਸ਼ਾਮਲ ਹਨ, ਜਿੰਨ੍ਹਾਂ ਵਿਚ ਲੈਫਟੀਨੈਂਟ ਕਰਨਲ ਕੁਮਾਰ ਗੌਰਵ, 13 ਸਾਲਾ ਕਰਾਟੇ ਐਥਲੀਟ ਮੇਹਰੀਨ ਰਾਣਾ, ਪੇਸਟ੍ਰੀ ਸ਼ੈੱਫ ਨਿਸ਼ਾਂਤ ਅਮੀਨ, ਉੱਦਮੀ ਅਤੇ ਡਿਜ਼ਾਈਨਰ ਸ਼੍ਰੇਆ ਜੈਨ, ਡਾਂਸਰ ਅਤੇ ਅਦਾਕਾਰ ਇੰਦੂ ਥੰਪੀ, ਅਤੇ ਮੈਰਾਥਨ ਦੌੜਾਕ ਹਰੀਚੰਦਰਨ ਪੋਨੂਸਾਮੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਟਾਈਪ 1 ਸ਼ੂਗਰ ਇੱਕ ਆਟੋਇਮਿਊਨ ਬੀਮਾਰੀ ਹੈ, ਜਿਸਦਾ ਜੀਵਨ–ਸ਼ੈਲੀ ਜਾਂ ਉਮਰ ਨਾਲ ਕੋਈ ਸਬੰਧ ਨਹੀਂ। ਸ਼ੁਰੂਆਤੀ ਲੱਛਣ—ਲਗਾਤਾਰ ਪਿਆਸ, ਵਾਰ-ਵਾਰ ਪਿਸ਼ਾਬ ਆਉਣਾ, ਥਕਾਵਟ, ਅਤੇ ਵਜ਼ਨ ਘਟਣਾ—ਅਕਸਰ ਨਜ਼ਰਅੰਦਾਜ਼ ਹੋ ਜਾਂਦੇ ਹਨ, ਜਿਸ ਕਾਰਨ ਬੀਮਾਰੀ ਦਾ ਪਤਾ ਲੱਗਣ ਵਿਚ ਦੇਰੀ ਹੋ ਜਾਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login