ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਥੈਂਕਸਗਿਵਿੰਗ ਦੀ ਟਰਕੀ ਮਾਫ਼ੀ ਦੀ ਰਸਮ ਅਦਾ ਕਰਦੇ ਹੋਏ “ਗੌਬਲ” ਅਤੇ “ਵਾਡਲ” ਨਾਮਕ ਦੋ ਟਰਕੀਆਂ ਨੂੰ ਦਇਆ-ਮਾਫ਼ੀ ਦਿੱਤੀ। ਇਹ ਪੰਛੀ ਦਿਖਣ ਵਿੱਚ ਮੁਰਗਿਆਂ ਵਰਗੇ ਹੁੰਦੇ ਹਨ, ਪਰ ਆਕਾਰ ਵਿੱਚ ਉਨ੍ਹਾਂ ਤੋਂ ਵੱਡੇ ਹੁੰਦੇ ਹਨ।
ਜੇਕਰ ਟਰੰਪ ਇਨ੍ਹਾਂ ਪੰਛੀਆਂ ਨੂੰ ਮਾਫ਼ੀ ਨਾ ਦਿੰਦੇ, ਤਾਂ ਇਹ ਦੋਵੇਂ ਪੰਛੀ ਵ੍ਹਾਈਟ ਹਾਊਸ ਦੇ ਮੈਂਬਰਾਂ ਦੇ ਡਿਨਰ ਟੇਬਲ 'ਤੇ ਡਿਸ਼ ਦੇ ਰੂਪ ਵਿੱਚ ਹੁੰਦੇ। ਪਰ ਟਰੰਪ ਵੱਲੋਂ ਮਾਫ਼ੀ ਮਿਲਣ ਤੋਂ ਬਾਅਦ, ਇਨ੍ਹਾਂ ਨੂੰ ਹੁਣ ਭੋਜਨ ਵਜੋਂ ਨਹੀਂ ਪਰੋਸਿਆ ਜਾਵੇਗਾ। ਦਸ ਦਈਏ ਕਿ ਟਰੰਪ ਵ੍ਹਾਈਟ ਹਾਊਸ ਵਿੱਚ ਇਹ ਸਾਲਾਨਾ ਸਮਾਗਮ, ਜਿਸਨੂੰ ਥੈਂਕਸਗਿਵਿੰਗ ਡੇਅ (Thanksgiving Day) ਕਿਹਾ ਜਾਂਦਾ ਹੈ, ਵਿੱਚ ਸ਼ਿਰਕਤ ਕਰ ਰਹੇ ਸਨ। ਇਹ ਪਰੰਪਰਾ 1989 ਵਿੱਚ ਤਤਕਾਲੀ ਰਾਸ਼ਟਰਪਤੀ ਐੱਚ. ਡਬਲਯੂ. ਬੁਸ਼ ਦੁਆਰਾ ਅਧਿਕਾਰਤ ਤੌਰ 'ਤੇ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਦੋ ਟਰਕੀਆਂ ਨੂੰ ਰਸਮੀ ਤੌਰ 'ਤੇ "ਮਾਫ਼" ਕੀਤਾ ਜਾਂਦਾ ਹੈ।
ਇਸ ਸਮਾਗਮ ਵਿੱਚ ਟਰੰਪ ਮਜ਼ਾਕੀਆ ਮੂਡ ਵਿੱਚ ਨਜ਼ਰ ਆਏ। ਇਹ ਤਿਉਹਾਰ ਮਜ਼ਾਕ ਲਈ ਵੀ ਜਾਣਿਆ ਜਾਂਦਾ ਹੈ। ਟਰੰਪ ਨੇ ਮਜ਼ਾਕ ਕਰਦਿਆਂ ਕਿਹਾ ਕਿ ਸ਼ੁਰੂ ਵਿੱਚ ਉਹ ਇਨ੍ਹਾਂ ਪੰਛੀਆਂ ਦਾ ਨਾਮ ਬਦਲ ਕੇ "ਚੱਕ ਅਤੇ ਨੈਂਸੀ" ਰੱਖਣਾ ਚਾਹੁੰਦੇ ਸਨ। ਫਿਰ ਉਨ੍ਹਾਂ ਨੂੰ ਯਾਦ ਆਇਆ ਕਿ ਉਹ ਉਨ੍ਹਾਂ ਨੂੰ ਮਾਫ ਨਹੀਂ ਕਰਨਗੇ। ਟਰੰਪ ਦਾ ਇਹ ਇਸ਼ਾਰਾ ਉਨ੍ਹਾਂ ਦੇ ਸਿਆਸੀ ਵਿਰੋਧੀਆਂ, ਡੈਮੋਕ੍ਰੇਟਸ ਨੇਤਾਵਾਂ ਸੀਨੇਟ ਮਾਈਨੋਰਿਟੀ ਲੀਡਰ ਚੱਕ ਸ਼ੂਮਰ ਅਤੇ ਸਾਬਕਾ ਹਾਊਸ ਸਪੀਕਰ ਨੈਂਸੀ ਪੇਲੋਸੀ, ਵੱਲ ਸੀ।
ਇਸ ਸਮਾਗਮ ਵਿੱਚ ਉੱਚ ਅਧਿਕਾਰੀ ਅਤੇ ਕਈ ਮਹਿਮਾਨ ਹਾਜ਼ਰ ਸਨ। ਜਿੰਨ੍ਹਾਂ ਵਿੱਚ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਸੈਕੰਡ ਲੇਡੀ ਉਸ਼ਾ ਵੈਂਸ ਅਤੇ ਉਹਨਾਂ ਦਾ ਬੱਚਾ, ਖ਼ਜ਼ਾਨਾ ਸਕੱਤਰ ਸਕਾਟ ਬੇਸੈਂਟ, ਵਪਾਰ ਸਕੱਤਰ ਹਾਵਰਡ ਲੁੱਟਨਿਕ, ਸਕੱਤਰ ਪੀਟ ਹੈਗਸੈਥ, HUD ਸਕੱਤਰ ਸਕਾਟ ਟਰਨਰ, EPA ਐਡਮਿਨਿਸਟ੍ਰੇਟਰ ਲੀ ਜ਼ੈਲਡਿਨ, ਅਟਾਰਨੀ ਜਨਰਲ ਪੈਮ ਬੋਂਡੀ, ਸਿੱਖਿਆ ਸਕੱਤਰ ਲਿੰਡਾ ਮੈਕਮਹੋਨ, FBI ਡਾਇਰੈਕਟਰ ਕੈਸ਼ ਪਟੇਲ ਅਤੇ ਪ੍ਰਤਿਨਿਧੀ ਜੇਸਨ ਸਮਿਥ ਸ਼ਾਮਲ ਸਨ। ਟਰੰਪ ਨੇ ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਕਿਹਾ, “ਇਹ ਵੱਡਾ ਦਿਨ ਹੈ। ਇਹ ਇੱਕ ਬਹੁਤ ਮਹੱਤਵਪੂਰਨ ਜੀਵ ਲਈ ਮਾਫ਼ੀ ਦਾ ਦਿਨ ਹੈ।” ਅਮਰੀਕੀ ਲੋਕਾਂ ਨੂੰ “ਥੈਂਕਸਗਿਵਿੰਗ” ਦੀ ਸ਼ੁਭਕਾਮਨਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ “ਆਰਥਿਕ ਤੌਰ ’ਤੇ ਪਹਿਲਾਂ ਕਦੇ ਨਾ ਦੇਖੀ ਤਰੱਕੀ ਕਰ ਰਿਹਾ ਹੈ।” ਭਾਸ਼ਣ ਦੇ ਸ਼ੁਰੂ ਵਿੱਚ ਹੀ ਇੱਕ ਟਰਕੀ ਨੇ ਉੱਚੀ ਆਵਾਜ਼ ਕੱਢੀ, ਜਿਸ ’ਤੇ ਟਰੰਪ ਨੇ ਕਿਹਾ, “ਇਹ ਤਾਂ ਬਹੁਤ ਸਿਖਿਆ ਹੋਇਆ ਟਰਕੀ ਹੈ।” ਵਿਦੇਸ਼ੀ ਨੀਤੀ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ “ਦੱਖਣੀ ਸਰਹੱਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ,” “ਨੌਂ ਮਹੀਨਿਆਂ ਵਿੱਚ ਅੱਠ ਜੰਗਾਂ ਖ਼ਤਮ ਕੀਤੀਆਂ,” ਅਤੇ ਉਹ “ਯੂਕਰੇਨ ਅਤੇ ਰੂਸ ਬਾਰੇ ਇੱਕ ਸਮਝੌਤੇ ਦੇ ਬਹੁਤ ਨੇੜੇ” ਹਨ।
ਰਾਸ਼ਟਰਪਤੀ ਤੋਂ ਮਾਫੀ ਮਿਲਣ ਤੋਂ ਬਾਅਦ ਦੋ ਦੋਵੇਂ ਪੰਛੀ ਇੱਕ ਯੂਨੀਵਰਸਿਟੀ ਸੈਂਟਰ ਵਿਚ ਆਪਣੀ ਬਚੀ ਹੋਈ ਜ਼ਿੰਦਗੀ ਜਿਉਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login