ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐਂਟੀਫਾ ਅਤੇ ਹੋਰ ਖੱਬੇ ਪੱਖੀ ਸਮੂਹਾਂ 'ਤੇ ਸਖ਼ਤ ਸੰਘੀ ਕਾਰਵਾਈ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ "ਦੇਸ਼ ਦੇ ਡੋਮੈਸਟਿਕ ਅੱਤਵਾਦੀ" ਕਿਹਾ। ਟਰੰਪ ਨੇ ਡੈਮੋਕ੍ਰੈਟਿਕ ਨੇਤਾਵਾਂ 'ਤੇ ਕਈ ਸਾਲਾਂ ਤੋਂ ਕਾਨੂੰਨ-ਤੰਤਰ ਅਤੇ ਪੱਤਰਕਾਰਾਂ ਵਿਰੁੱਧ ਹੋ ਰਹੀ ਹਿੰਸਾ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਹ "ਸਮੁੱਚੀ ਸੰਸਥਾ ਨੂੰ ਤਬਾਹ ਕਰ ਦੇਣਗੇ।"
ਅਟਾਰਨੀ ਜਨਰਲ ਪੈਮ ਬੌਂਡੀ, ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਅਤੇ ਐਫ.ਬੀ.ਆਈ. ਦੇ ਨਿਰਦੇਸ਼ਕ ਕੈਸ਼ ਪਟੇਲ ਦੇ ਨਾਲ ਖੜੇ ਹੋ ਕੇ, ਟਰੰਪ ਨੇ ਵਾਈਟ ਹਾਊਸ ਰਾਊਂਡਟੇਬਲ ਦੀ ਸ਼ੁਰੂਆਤ ਕਰਦਿਆਂ "ਸਾਡੇ ਦੇਸ਼ ਵਿੱਚ ਖੱਬੇ-ਪੱਖੀ ਦਹਿਸ਼ਤ ਦੇ ਇੱਕ ਗੰਭੀਰ ਖ਼ਤਰੇ" ਦਾ ਦਾਅਵਾ ਕੀਤਾ ਅਤੇ ਕਿਹਾ ਕਿ ਐਂਟੀਫ਼ਾ ਅਤੇ ਹੋਰ ਕੱਟੜਪੰਥੀਆਂ ਨੇ ਲਗਭਗ ਇੱਕ ਦਹਾਕੇ ਤੋਂ ICE ਏਜੰਟਾਂ ਅਤੇ ਸੰਘੀ ਜਾਇਦਾਦ ਵਿਰੁੱਧ ਹਿੰਸਾ ਦੀ ਮੁਹਿੰਮ ਚਲਾਈ ਹੈ।"
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ "ਐਂਟੀਫਾ ਦੇ ਅਪਰਾਧੀਆਂ ਅਤੇ ਉਹਨਾਂ ਦੀਆਂ ਮੁਹਿੰਮਾਂ ਨੂੰ ਫੰਡ ਦੇਣ ਵਾਲੇ ਅਤੇ ਸਮਰਥਨ ਕਰਨ ਵਾਲਿਆਂ 'ਤੇ ਕਾਰਵਾਈ ਕਰੇਗਾ।" ਟਰੰਪ ਨੇ ਕਿਹਾ, “ਉਹ ਸਾਡਾ ਦੇਸ਼ ਬਰਬਾਦ ਕਰਨਾ ਚਾਹੁੰਦੇ ਹਨ। ਅਸੀਂ ਇਹ ਹੋਣ ਨਹੀਂ ਦੇਵਾਂਗੇ। ਅਸੀਂ ਉਹਨਾਂ ਲਈ ਬਹੁਤ ਜ਼ਿਆਦਾ ਖਤਰਨਾਕ ਹੋਵਾਂਗੇ, ਉਨ੍ਹਾਂ ਨਾਲੋਂ ਕਈ ਗੁਣਾ ਅਤੇ ਇਹ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ ਜੋ ਉਹਨਾਂ ਨੂੰ ਫੰਡ ਪ੍ਰਦਾਨ ਕਰਦੇ ਹਨ।”
ਉਸ ਨੇ ਟੈਕਸਾਸ ਅਤੇ ਪੋਰਟਲੈਂਡ ਵਿੱਚ ਹਾਲੀਆ ਹਮਲਿਆਂ ਦਾ ਜ਼ਿਕਰ ਕੀਤਾ ਅਤੇ ਇਲੀਨੋਇਸ ਅਤੇ ਓਰੇਗਨ ਦੇ ਰਾਜ ਨੇਤਾਵਾਂ ਨੂੰ ਕਾਰਵਾਈ ਨਾ ਕਰਨ ਲਈ ਨਿਸ਼ਾਨਾ ਬਣਾਇਆ। ਬੌਂਡੀ, ਜੋ ਪਹਿਲਾਂ ਫਲੋਰੀਡਾ ਦੀ ਅਟਾਰਨੀ ਜਨਰਲ ਰਹਿ ਚੁੱਕੀ ਹੈ ਅਤੇ ਹੁਣ ਜਸਟਿਸ ਡਿਪਾਰਟਮੈਂਟ ਦੀ ਅਗਵਾਈ ਕਰ ਰਹੀ ਹੈ, ਨੇ ਦਾਅਵਾ ਕੀਤਾ ਕਿ ਬਾਈਡਨ ਪ੍ਰਸ਼ਾਸਨ ਨੇ “ਐਂਟੀਫ਼ਾ ਨੂੰ ਪੂਰੀ ਛੋਟ ਦੇ ਨਾਲ ਅਪਰਾਧ ਕਰਨ ਦੀ ਇਜਾਜ਼ਤ ਦਿੱਤੀ ਹੈ”। ਉਹਨਾਂ ਨੇ ਐੱਫਬੀਆਈ, ਡੀਆਈਏ, ਯੂਐਸ ਮਾਰਸ਼ਲਜ਼ ਅਤੇ ਏਟੀਐਫ ਨੂੰ ਨਿਰਦੇਸ਼ ਜਾਰੀ ਕਰਨ ਦੀ ਘੋਸ਼ਣਾ ਕੀਤੀ ਤਾਂ ਜੋ ICE ਅਧਿਕਾਰੀਆਂ ਦੀ ਰੱਖਿਆ ਕਰਨ ਅਤੇ ਇੰਨ੍ਹਾਂ ਹਮਲਿਆਂ ਖਿਲਾਫ਼ ਕੜੀ ਕਾਰਵਾਈ ਕਰਨ ਲਈ ਕਿਹਾ।
ਨੋਏਮ ਨੇ ਵੀ ਇਸ ਚੇਤਾਵਨੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਐਂਟੀਫ਼ਾ ਦੇ ਕਾਰਕੁਨ "ਸਾਡੇ ਪੂਰੇ ਦੇਸ਼ ਵਿੱਚ ਘੁਸਪੈਠ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਏਜੰਡਾ ਸਾਨੂੰ ਤਬਾਹ ਕਰਨਾ ਹੈ" ਅਤੇ ਉਹਨਾਂ ਨੇ ਸਮੂਹ ਦੇ ਢਾਂਚੇ ਦੀ ਤੁਲਨਾ ਵਿਦੇਸ਼ੀ ਅੱਤਵਾਦੀ ਨੈੱਟਵਰਕਾਂ ਨਾਲ ਕੀਤੀ।
ਐਫਬੀਆਈ ਦੇ ਮੁਖੀ ਪੇਟਲ ਨੇ ਫੰਡਿੰਗ ਨੈੱਟਵਰਕਾਂ ਦਾ ਨਕਸ਼ਾ ਬਣਾਉਣ ਅਤੇ "ਉਨ੍ਹਾਂ 'ਚੋਂ ਹਰ ਇੱਕ ਨੂੰ ਗ੍ਰਿਫਤਾਰ ਕਰਨ" ਲਈ ਇੱਕ ਬਹੁ-ਏਜੰਸੀ ਯਤਨ, "ਆਪਰੇਸ਼ਨ ਸਮਰ ਹੀਟ" ਦਾ ਐਲਾਨ ਕੀਤਾ। ਪਟੇਲ ਨੇ ਕਿਹਾ, “ਪੈਸਾ ਕਦੇ ਝੂਠ ਨਹੀਂ ਬੋਲਦਾ। ਜਦੋਂ ਤੱਕ ਅਸੀਂ ਹਰ ਪੈਸਾ ਦੇਣ ਵਾਲੇ, ਸੰਗਠਨ ਅਤੇ ਫੰਡਿੰਗ ਵਿਧੀ ਨੂੰ ਨਹੀਂ ਲੱਭ ਲੈਂਦੇ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ।”
ਬੌਂਡੀ ਨੇ ਕਿਹਾ ਕਿ ਐਪਲ ਅਤੇ ਗੂਗਲ ਨੇ ਉਹ ਐਪਸ ਹਟਾ ਦਿੱਤੀਆਂ ਹਨ ਜਿਨ੍ਹਾਂ ਨੇ “ਐਂਟੀਫਾ ਨੂੰ ICE ਅਧਿਕਾਰੀਆਂ ਨੂੰ ਟ੍ਰੈਕ ਕਰਨ ਵਿੱਚ ਮਦਦ ਕੀਤੀ,” ਅਤੇ ਨੋਏਮ ਨੇ ਟਰੰਪ ਨੂੰ ਦੱਸਿਆ ਕਿ ਪੋਰਟਲੈਂਡ ਅਤੇ ਸ਼ਿਕਾਗੋ ਵਰਗੇ ਸ਼ਹਿਰ “ਆਪਣੀਆਂ ਗਲੀਆਂ ਵਿੱਚ ਅੱਤਵਾਦ ਨੂੰ ਲੁਕਾ ਰਹੇ” ਹਨ।
ਟਰੰਪ ਨੇ ਸੈਸ਼ਨ ਨੂੰ ਬੰਦ ਕਰਦਿਆਂ ਦਲੀਲ ਦਿੱਤੀ ਕਿ ਉਸ ਦਾ ਪ੍ਰਸ਼ਾਸਨ ਪਹਿਲਾਂ ਹੀ ਵਾਸ਼ਿੰਗਟਨ ਡੀ.ਸੀ. ਵਿੱਚ ਕਾਨੂੰਨ ਅਤੇ ਵਿਵਸਥਾ ਬਹਾਲ ਕਰ ਚੁੱਕਾ ਹੈ ਅਤੇ ਮੇਮਫਿਸ ਅਤੇ ਸ਼ਿਕਾਗੋ ਵਿੱਚ ਵੀ ਤਰੱਕੀ ਹੋ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login