ADVERTISEMENTs

ਪੀਅਰੇ ਪੋਇਲੀਵਰ ਰਿਕਾਰਡ ਗਿਣਤੀ ਉਮੀਦਵਾਰਾਂ ਨਾਲ ਚੋਣਾਂ ਲੜਨ ਲਈ ਤਿਆਰ

ਕੈਨੇਡੀਅਨ ਰਾਜਨੀਤੀ ਵਿੱਚ ਬਣੇਗਾ ਸਭ ਤੋਂ ਲੰਬਾ ਬੈਲਟ ਪੇਪਰ

ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰ ਇੱਕ ਵਾਰ ਫਿਰ ਚੋਣਾਂ ਲੜਨ ਜਾ ਰਹੇ ਹਨ, ਪਰ ਇਸ ਵਾਰ ਉਨ੍ਹਾਂ ਨੂੰ ਉਮੀਦਵਾਰਾਂ ਦੀ ਲੰਬੀ ਕਤਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਲਬਰਟਾ ਦੇ ਬੈਟਲ ਰਿਵਰ-ਕਰਾਫੁੱਟ ਖੇਤਰ ਵਿੱਚ 18 ਅਗਸਤ ਨੂੰ ਉਪ-ਚੋਣ ਹੋਣ ਵਾਲੀ ਹੈ, ਜਿਸ ਲਈ ਹੁਣ ਤੱਕ 78 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਇਨ੍ਹਾਂ ਵਿੱਚੋਂ 74 ਉਮੀਦਵਾਰ ਇੱਕ ਅਜਿਹੇ ਸਮੂਹ ਦੇ ਨਾਲ ਸਬੰਧਿਤ ਹਨ ਜੋ ਚੋਣ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ ।

"ਲੌਂਗੇਸਟ ਬੈਲਟ ਕਮੇਟੀ" (LBC) ਨਾਮਕ ਇੱਕ ਸੰਗਠਨ ਦੁਆਰਾ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ। ਇਹ ਸੰਗਠਨ ਕੈਨੇਡਾ ਦੇ "ਫਸਟ-ਪਾਸਟ-ਦ-ਪੋਸਟ" ਸਿਸਟਮ ਦਾ ਵਿਰੋਧ ਕਰਦਾ ਹੈ। ਇਸ ਸਮੂਹ ਨੇ ਅਪ੍ਰੈਲ ਵਿੱਚ 91 ਉਮੀਦਵਾਰ ਖੜ੍ਹੇ ਕੀਤੇ ਸਨ ਜਦੋਂ ਪੀਅਰੇ ਪੋਇਲੀਵਰ ਓਟਾਵਾ ਦੇ ਕਾਰਲੇਟਨ ਖੇਤਰ ਵਿੱਚ ਚੋਣ ਹਾਰ ਗਏ ਸਨ। ਹੁਣ ਐਲਬੀਸੀ ਦਾ ਟੀਚਾ ਬੈਟਲ ਰਿਵਰ-ਕਰੋਫੁੱਟ ਵਿੱਚ 200 ਉਮੀਦਵਾਰ ਖੜ੍ਹੇ ਕਰਨਾ ਹੈ।

ਇਹ ਸੰਸਥਾ ਲੋਕਾਂ ਦਾ ਧਿਆਨ ਖਿੱਚਣ ਲਈ ਲੰਬੇ ਬੈਲਟ ਪੇਪਰਾਂ ਦੀ ਵਰਤੋਂ ਕਰ ਰਹੀ ਹੈ। ਕੈਨੇਡਾ ਵਿੱਚ ਅਜੇ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਲਈ ਇੱਕੋ ਕਾਗਜ਼ 'ਤੇ ਇੰਨੇ ਸਾਰੇ ਉਮੀਦਵਾਰਾਂ ਦੇ ਨਾਮ ਛਾਪਣ ਨਾਲ ਚੋਣ ਪ੍ਰਕਿਰਿਆ ਚੁਣੌਤੀਪੂਰਨ ਹੋ ਜਾਂਦੀ ਹੈ।

ਪੀਅਰੇ ਪੋਇਲੀਵਰ ਨੇ ਇਸ ਅੰਦੋਲਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ "ਇੰਨੇ ਲੰਬੇ ਬੈਲਟ ਪੇਪਰ ਦੀ ਕੋਈ ਲੋੜ ਨਹੀਂ ਹੈ" ਅਤੇ ਉਮੀਦਵਾਰ ਬਣਨ ਲਈ ਲੋੜੀਂਦੇ ਦਸਤਖਤਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਵਰਤਮਾਨ ਵਿੱਚ, ਹਰੇਕ ਉਮੀਦਵਾਰ ਨੂੰ 100 ਲੋਕਾਂ ਦੇ ਦਸਤਖਤਾਂ ਦੀ ਲੋੜ ਹੁੰਦੀ ਹੈ।

ਐਲਬੀਸੀ ਲਹਿਰ ਵਿਅੰਗਮਈ ਗੈਂਡਾ ਪਾਰਟੀ ਨਾਲ ਵੀ ਜੁੜੀ ਹੋਈ ਹੈ, ਜੋ ਆਪਣੀਆਂ ਅਜੀਬ ਨੀਤੀਆਂ ਲਈ ਜਾਣੀ ਜਾਂਦੀ ਹੈ। ਇਹ ਪੂਰੀ ਮੁਹਿੰਮ ਚੋਣ ਸੁਧਾਰਾਂ ਵੱਲ ਧਿਆਨ ਖਿੱਚਣ ਲਈ ਹੈ, ਜੋ ਇੱਕ ਵਧੇਰੇ ਪਾਰਦਰਸ਼ੀ ਅਤੇ ਬਿਹਤਰ ਲੋਕਤੰਤਰੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਬਣਾਉਣ ਦਾ ਯਤਨ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video