ADVERTISEMENT

ADVERTISEMENT

ਵਨ ਬੀਟ ਗਰੁੱਪ ਦੇ ਚੇਅਰਮੈਨ ਸ. ਬਹਾਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਸੈਲਮ ੳਰੇਗਨ ਰਾਜ ਅਮਰੀਕਾ ਚ’ ਰਹਿੰਦੇ ਪੰਜਾਬ ਨਾਲ ਪਿਛੋਕੜ ਰੱਖਣ ਵਾਲੇ ਸਫਲ ਕਾਰੋਬਾਰੀ ਅਤੇ ਸਮਾਜਸੇਵੀ ਸਰਦਾਰ ਬਹਾਦਰ ਸਿੰਘ ਸਮਾਜ, ਵਿੱਦਿਅਕ ਅਤੇ ਸਿਹਤ ਦੇ ਖੇਤਰ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ

ਸਰਦਾਰ ਬਹਾਦਰ ਸਿੰਘ ਅਤੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ / Courtesy Photo

ਵਨ ਬੀਟ ਫਾਊਂਡੇਸ਼ਨ, ਵਨ ਬੀਟ ਮੈਡੀਕਲ ਗਰੁੱਪ ਅਤੇ ਵਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਜ਼ ਦੇ ਚੇਅਰਮੈਨ ਸਰਦਾਰ ਬਹਾਦਰ ਸਿੰਘ ਅਤੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਨ ਬੀਟ ਮੈਡੀਕਲ ਗਰੁੱਪ ਦੇ ਜੀਐਮ ਰਾਜਦੀਪ ਸਿੰਘ ਅਤੇ ਉੱਤਰ ਪ੍ਰਦੇਸ਼ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੀ ਮੌਜੂਦ ਸਨ। 


ਸੈਲਮ ੳਰੇਗਨ ਰਾਜ ਅਮਰੀਕਾ ਚ’ ਰਹਿੰਦੇ ਪੰਜਾਬ ਨਾਲ ਪਿਛੋਕੜ ਰੱਖਣ ਵਾਲੇ ਸਫਲ ਕਾਰੋਬਾਰੀ ਅਤੇ ਸਮਾਜਸੇਵੀ ਸਰਦਾਰ ਬਹਾਦਰ ਸਿੰਘ ਸਮਾਜ, ਵਿੱਦਿਅਕ ਅਤੇ ਸਿਹਤ ਦੇ ਖੇਤਰ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ। ਸਰਦਾਰ ਬਹਾਦਰ ਸਿੰਘ ਉਤਰ ਪ੍ਰਦੇਸ਼ ਦੇ ਲਖੀਮਪੁਰ ਜਿਲ੍ਹੇ ਦੇ ਕਸਬੇ ਭੀਰਾ ਖੇੜੀ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹਨ। 

ਉਹਨਾਂ ਦੀ ਵੰਨ-ਬੀਟ ਮੈਡੀਕਲ ਗਰੁੱਪ ਨਾਂ ਦੀ ਸੰਸਥਾ ਵਲੋਂ ਨਰਸਿੰਗ ਕਾਲਜ, ਹਸਪਤਾਲ ਉਸਾਰ ਕੇ ਰੋਜ਼ਾਨਾ ਹਜਾਰਾਂ ਮਰੀਜ਼ਾਂ ਦੀ ਦੇਖਭਾਲ ਤੇ ਸਿਹਤ ਸਿੱਖਿਆ ਦੇਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਕ ਕੈਂਸਰ ਹਸਪਤਾਲ ਦੀ ਉਸਾਰੀ ਵੀ ਉਹਨਾਂ ਵੱਲੋ ਚੱਲ ਰਹੀ ਹੈ।

Comments

Related