ADVERTISEMENTs

ਨਿੱਕੀ ਹੇਲੀ ਨੇ ਟਰੰਪ ਨੂੰ ਦਿੱਤੀ ਚੇਤਾਵਨੀ: ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਸਬੰਧ ਨਾ ਵਿਗਾੜੋ

ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰਕ ਤਣਾਅ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਰਿਪਬਲਿਕਨ ਨੇਤਾ ਅਤੇ ਸਾਬਕਾ ਅਮਰੀਕੀ ਸੰਯੁਕਤ ਰਾਸ਼ਟਰ ਰਾਜਦੂਤ ਨਿੱਕੀ ਹੇਲੀ ਨੇ ਡੋਨਾਲਡ ਟਰੰਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਭਾਰਤ ਨਾਲ ਵਪਾਰਕ ਤਣਾਅ ਵਧਾਉਂਦੇ ਹਨ, ਤਾਂ ਇਹ ਮਹੱਤਵਪੂਰਨ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਨਿੱਕੀ ਹੇਲੀ ਨੇ ਐਕਸ 'ਤੇ ਲਿਖਿਆ, "ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ, ਪਰ ਚੀਨ, ਜੋ ਕਿ ਅਮਰੀਕਾ ਦਾ ਵਿਰੋਧੀ ਹੈ ਅਤੇ ਸਭ ਤੋਂ ਵੱਧ ਰੂਸੀ ਅਤੇ ਈਰਾਨੀ ਤੇਲ ਖਰੀਦਦਾ ਹੈ, ਉਸ ਨੂੰ 90 ਦਿਨਾਂ ਦੀ ਟੈਰਿਫ ਛੋਟ ਮਿਲੀ ਹੈ। ਚੀਨ ਨੂੰ ਛੋਟ ਨਾ ਦਿਓ ਅਤੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਸਬੰਧ ਨਾ ਵਿਗਾੜੋ।"

ਉਨ੍ਹਾਂ ਦੀ ਇਹ ਟਿੱਪਣੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ, ਜਿਸ ਵਿੱਚ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਉਹ ਭਾਰਤ ਤੋਂ ਆਉਣ ਵਾਲੇ ਸਮਾਨ 'ਤੇ ਬਹੁਤ ਭਾਰੀ ਟੈਰਿਫ ਲਗਾ ਸਕਦੇ ਹਨ, ਜੋ ਉਨਾਂ ਨੇ ਲਾਗੂ ਵੀ ਕਰ ਦਿੱਤਾ ਹੈ। ਟਰੰਪ ਨੇ ਕਿਹਾ ਸੀ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਹੈ ਅਤੇ ਇਸਨੂੰ ਮੁਨਾਫ਼ੇ ਲਈ ਦੁਬਾਰਾ ਵੇਚ ਰਿਹਾ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਟਰੰਪ ਦੇ ਦੋਸ਼ਾਂ ਨੂੰ "ਅਣਉਚਿਤ" ਅਤੇ "ਗ਼ੈਰ-ਵਾਜਬ" ਦੱਸਿਆ। ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਤੇਲ "ਰਣਨੀਤਕ ਜ਼ਰੂਰਤ" ਤੋਂ ਖਰੀਦਿਆ ਸੀ ਕਿਉਂਕਿ ਪੱਛਮੀ ਦੇਸ਼ਾਂ ਨੇ ਯੂਕਰੇਨ ਯੁੱਧ ਤੋਂ ਬਾਅਦ ਯੂਰਪ ਨੂੰ ਆਪਣਾ ਤੇਲ ਭੇਜਣਾ ਸ਼ੁਰੂ ਕਰ ਦਿੱਤਾ ਸੀ।

ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਯੂਰਪੀ ਸੰਘ ਖੁਦ ਅਜੇ ਵੀ ਪ੍ਰਮਾਣੂ ਸਮੱਗਰੀ, ਇਲੈਕਟ੍ਰਿਕ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਪੈਲੇਡੀਅਮ, ਖਾਦਾਂ, ਮਸ਼ੀਨਰੀ ਅਤੇ ਰਸਾਇਣਾਂ ਵਰਗੀਆਂ ਚੀਜ਼ਾਂ ਵਿੱਚ ਰੂਸ ਨਾਲ ਵਪਾਰ ਕਰ ਰਹੇ ਹਨ ਅਤੇ ਫਿਰ ਭਾਰਤ 'ਤੇ ਸਵਾਲ ਉਠਾਉਣਾ ਦੋਹਰਾ ਮਾਪਦੰਡ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video