ADVERTISEMENT

ADVERTISEMENT

ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ 'ਤੇ NIA ਨੇ ਕੀਤੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਪੰਜਾਬ ਵਿੱਚ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ।

NIA ਦੀ ਕਾਰਵਾਈ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹੈ / Wikipedia

ਵੀਰਵਾਰ ਸਵੇਰੇ NIA ਨੇ ਪੰਜਾਬ 'ਚ ਛਾਪੇਮਾਰੀ ਕੀਤੀ। NIA ਦੀ ਕਾਰਵਾਈ ਦਾ ਤਾਰ ਲਾਰੇਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ। ਸ੍ਰੀ ਫਤਹਿਗੜ੍ਹ ਸਾਹਿਬ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। NIA ਦੀ ਕਾਰਵਾਈ ਸਵੇਰੇ 3 ਵਜੇ ਤੋਂ ਸਵੇਰੇ 9 ਵਜੇ ਤੱਕ ਜਾਰੀ ਰਹੀ। ਜਿਸ ਦੀ ਖ਼ਬਰ ਕਿਸੇ ਦੇ ਕੰਨਾਂ ਤੱਕ ਨਹੀਂ ਸੀ ਜਾਣ ਦਿੱਤੀ ਗਈ। ਐਨਆਈਏ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਐਨਆਈਏ ਸਰਹਿੰਦ ਸ਼ਹਿਰ ਦੇ ਰਹਿਣ ਵਾਲੇ ਮੋਹਿਤ ਨਾਮਕ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ NIA ਦੀ ਕਾਰਵਾਈ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹੈ। ਸ੍ਰੀ ਫਤਹਿਗੜ੍ਹ ਸਾਹਿਬ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਵੀਰਵਾਰ ਤੜਕੇ 3 ਵਜੇ ਸਭ ਤੋਂ ਪਹਿਲਾਂ ਪੰਜ ਗੱਡੀਆਂ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਵਜ਼ੀਰਨਗਰ ਪਹੁੰਚੀ। ਜਿੱਥੇ ਸੁਰਜੀਤ ਗਿਰੀ ਮਹੰਤ ਤੋਂ ਪੁੱਛਗਿੱਛ ਸ਼ੁਰੂ ਹੋਈ।

ਮਹੰਤ ਤੋਂ ਵੱਖਵਾਦੀ ਮੁਹਿੰਮ ਦੇ ਫੰਡਿੰਗ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਪੁੱਛ-ਪੜਤਾਲ ਦੌਰਾਨ ਐਨ.ਆਈ.ਏ. ਦੀ ਟੀਮ ਉਥੇ ਰੁਕੀ, ਜਦਕਿ ਚਾਰ ਗੱਡੀਆਂ ਸਰਹਿੰਦ ਲਈ ਰਵਾਨਾ ਹੋ ਗਈਆਂ। NIA ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਸਰਹਿੰਦ 'ਚ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ। ਜਿਸ ਵਿੱਚ ਸਰਹਿੰਦ ਸ਼ਹਿਰ ਵਿੱਚ ਦੋ ਛਾਪੇ ਮਾਰੇ ਗਏ, ਜਦੋਂ ਕਿ ਇੱਕ ਫਤਹਿਗੜ੍ਹ ਸਾਹਿਬ ਵਿੱਚ ਹੋਇਆ। 

 

ਐਨਆਈਏ ਦੀ ਟੀਮ ਸਵੇਰੇ ਸਾਢੇ ਸੱਤ ਵਜੇ ਸਰਹਿੰਦ ਸ਼ਹਿਰ ਵਿੱਚ ਮੋਹਿਤ ਨਾਮਕ ਨੌਜਵਾਨ ਦੇ ਘਰ ਪਹੁੰਚੀ। ਐਨਆਈਏ ਦੀ ਟੀਮ ਨੇ ਮੋਹਿਤ ਤੋਂ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਖਾਤਿਆਂ ਦੀ ਤਲਾਸ਼ੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ NIA ਮੋਹਿਤ ਨੂੰ ਆਪਣੇ ਨਾਲ ਲੈ ਗਈ। ਇਸੇ ਦੌਰਾਨ ਐਨਆਈਏ ਦੀ ਟੀਮ ਸਰਹਿੰਦ ਸ਼ਹਿਰ ਵਿੱਚ ਰਹਿਣ ਵਾਲੇ ਗੁਰਦੀਪ ਸਿੰਘ ਪਿੰਟੂ ਨਾਮਕ ਨੌਜਵਾਨ ਦੇ ਘਰ ਪਹੁੰਚੀ। 


ਏਸੀ ਰਿਪੇਅਰ ਦਾ ਕੰਮ ਕਰਨ ਵਾਲੇ ਪਿੰਟੂ ਨਾਂ ਦੇ ਨੌਜਵਾਨ ਨੇ ਮੋਹਿਤ ਨੂੰ ਸਿਮ ਕਾਰਡ ਮੁਹੱਈਆ ਕਰਵਾਇਆ ਸੀ। ਸੂਤਰਾਂ ਅਨੁਸਾਰ ਉਸ ਸਿਮ ਕਾਰਡ ਰਾਹੀਂ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੀ। ਗੁਰਦੀਪ ਸਿੰਘ ਪਿੰਟੂ ਸੇਵਾਮੁਕਤ ਫੌਜੀ ਦਾ ਪੁੱਤਰ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਮਰਹੂਮ ਪੁਲਿਸ ਅਧਿਕਾਰੀ ਸੁਰਿੰਦਰ ਕੁਮਾਰ ਦੇ ਘਰ ਛਾਪਾ ਮਾਰਿਆ। ਮਰਹੂਮ ਪੁਲਿਸ ਅਧਿਕਾਰੀ ਦੇ ਪੁੱਤਰ ਸ਼ਿਵ ਠਾਕੁਰ ਤੋਂ ਵੀ ਫੰਡਿੰਗ ਦੀ ਜਾਣਕਾਰੀ ਲਈ ਗਈ ਸੀ। 


ਫਤਿਹਗੜ੍ਹ ਸਾਹਿਬ ਦੇ ਐਸਪੀ ਡੀ ਰਾਕੇਸ਼ ਯਾਦਵ ਨੇ ਇਹ ਜਾਣਕਾਰੀ ਦਿੱਤੀ। ਐਸਪੀ ਦੇ ਅਨੁਸਾਰ, ਇਸ ਮਾਮਲੇ ਦੀਆਂ ਤਾਰਾਂ ਗੈਂਗਸਟਰਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੀ ਐਨਆਈਏ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਨ.ਆਈ.ਏ. NIA ਨੇ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਅਗਲੇਰੀ ਜਾਂਚ ਲਈ ਤਲਬ ਕੀਤਾ ਹੈ। 

 

Comments

Related