ਜਿਵੇਂ ਕਿ ਅਲਬਰਟਾ ਦੇ ਕਨਾਨਾਸਕਿਸ ਵਿੱਚ 15 ਤੋਂ 17 ਜੂਨ ਤੱਕ 2025 ਜੀ7 ਲੀਡਰਸ ਸੰਮੇਲਨ ਦੀ ਮੇਜ਼ਬਾਨੀ ਦੀ ਤਿਆਰੀ ਹੋ ਰਹੀ ਹੈ, ਭਾਰਤ ਅਤੇ ਕੈਨੇਡਾ ਵਿਚਕਾਰ ਦੁਵੱਲੇ ਸਬੰਧਾਂ ਦੀ ਆਮ ਸਥਿਤੀ ਦੀ ਬਹਾਲੀ ਦੀਆਂ ਉਮੀਦਾਂ ਨੂੰ ਨਵਾਂ ਜੀਵਨ ਮਿਿਲਆ ਹੈ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਸੰਮੇਲਨ ਤੋਂ ਇੱਕ ਹਫ਼ਤਾ ਪਹਿਲਾਂ ਟੈਲੀਫੋਨ ਰਾਹੀਂ ਗੱਲਬਾਤ ਕੀਤੀ।
ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਨੋਟ ਮੁਤਾਬਕ ਮਾਰਕ ਕਾਰਨੀ ਨੇ ਨਰਿੰਦਰ ਮੋਦੀ ਨਾਲ ਗੱਲ ਕੀਤੀ। ਭਾਰਤੀ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਮਾਰਕ ਕਾਰਨੀ ਨੂੰ ਹਾਲੀਆ ਚੋਣ ਜਿੱਤ 'ਤੇ ਵਧਾਈ ਦਿੱਤੀ ਅਤੇ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਤਣਾਅ ਭਰੇ ਰਹੇ ਹਨ। ਦੋਵੇਂ ਦੇਸ਼ ਆਪਣੇ ਕੂਟਨੀਤਕ ਸਟਾਫ ਨੂੰ ਘਟਾਉਣ ਅਤੇ ਇੱਕ-ਦੂਜੇ 'ਤੇ ਗੰਭੀਰ ਦੋਸ਼ ਲਗਾਉਣ ਦੀ ਹੱਦ ਤੱਕ ਵੀ ਪਹੁੰਚ ਗਏ ਸਨ। ਹਾਲਾਂਕਿ ਹੁਣ ਨਵੀਂ ਕੈਨੇਡੀਅਨ ਸਰਕਾਰ ਦੇ ਨਾਲ, ਨਰਿੰਦਰ ਮੋਦੀ ਨੇ ਭਾਰਤ ਦੇ ਰਵੱਈਏ ਵਿੱਚ ਬਦਲਾਅ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ, “ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚ, ਜੋ ਲੋਕ ਦਰ ਲੋਕ ਸਬੰਧਾਂ ਦੀ ਡੂੰਘੀ ਕੜੀ ਨਾਲ ਜੁੜੇ ਹੋਏ ਹਨ, ਭਾਰਤ ਅਤੇ ਕੈਨੇਡਾ ਆਪਸੀ ਸਤਿਕਾਰ ਅਤੇ ਸਾਂਝੇ ਹਿੱਤਾਂ ਦੇ ਆਧਾਰ 'ਤੇ ਮਿਲ ਕੇ ਕੰਮ ਕਰਨਗੇ। ਜੀ7 ਸੰਮੇਲਨ ਵਿੱਚ ਸਾਡੀ ਮੁਲਾਕਾਤ ਦੀ ਉਡੀਕ ਹੈ।”
ਟੈਲੀਫੋਨ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਕੈਨੇਡਾ ਰਿਸ਼ਤਿਆਂ, ਲੋਕ ਦਰ ਲੋਕ ਸਬੰਧਾਂ, ਵਪਾਰ, ਅਤੇ ਕਾਨੂੰਨ ਲਾਗੂ ਕਰਨ ਸਬੰਧੀ ਚਿੰਤਾਵਾਂ 'ਤੇ ਗੰਭੀਰ ਚਰਚਾ ਕੀਤੀ। ਦੋਹਾਂ ਪੱਖਾਂ ਨੇ ਸੁਰੱਖਿਆ ਸੰਵਾਦ ਜਾਰੀ ਰੱਖਣ 'ਤੇ ਸਹਿਮਤੀ ਦਿੱਤੀ।
ਪ੍ਰਧਾਨ ਮੰਤਰੀ ਕਾਰਨੀ ਨੇ ਨਰਿੰਦਰ ਮੋਦੀ ਨੂੰ ਅਲਬਰਟਾ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ 2025 ਜੀ7 ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ, ਜਿਸਨੂੰ ਮੋਦੀ ਨੇ ਸਵੀਕਾਰ ਕਰ ਲਿਆ।
ਇਹ ਖਬਰ ਇੰਡੋ-ਕੈਨੇਡੀਅਨ ਭਾਈਚਾਰੇ ਅਤੇ ਨਿਵੇਸ਼ਕ ਮੰਡਲਾਂ ਲਈ ਉਤਸ਼ਾਹ ਦਾ ਕਾਰਨ ਬਣੀ ਹੈ, ਕਿਉਂਕਿ ਕਈ ਕੰਪਨੀਆਂ ਦੋਹਾਂ ਦੇਸ਼ਾਂ ਵਿੱਚ ਨਵੇਂ ਨਿਵੇਸ਼ ਦੀ ਯੋਜਨਾ ਬਣਾ ਰਹੀਆਂ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲਬਾਤ ਕੀਤੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਟੈਲੀਫੋਨ ਸੰਪਰਕ ਲਈ ਮਾਹੌਲ ਤਿਆਰ ਹੋਇਆ।
ਜਸਟਿਨ ਟਰੂਡੋ ਭਾਰਤ ਦਾ ਦੌਰਾ ਕਰਨ ਵਾਲੇ ਆਖ਼ਰੀ ਕੈਨੇਡੀਅਨ ਪ੍ਰਧਾਨ ਮੰਤਰੀ ਸਨ, ਜਦੋਂ ਕਿ ਨਰਿੰਦਰ ਮੋਦੀ ਨੇ 2015 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸੱਦੇ 'ਤੇ ਕੈਨੇਡਾ ਦਾ ਦੌਰਾ ਕੀਤਾ ਸੀ।
ਜੀ7 ਸੰਮੇਲਨ ਲਈ ਸੁਰੱਖਿਆ ਪ੍ਰਬੰਧ ਕਾਫ਼ੀ ਚੁਸਤ ਕੀਤੇ ਜਾ ਰਹੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇੰਟੀਗ੍ਰੇਟਿਡ ਸੇਫਟੀ ਐਂਡ ਸਿਿਕਉਰਿਟੀ ਗਰੁੱਪ ਨਾਲ ਮਿਲ ਕੇ ਕਨਾਨਾਸਕਿਸ, ਕੈਲਗਰੀ, ਬੈਨਫ ਅਤੇ ਆਲੇ ਦੁਆਲੇ ਦੇ ਇਲਾਕਿਆਂ ਲਈ ਯੋਜਨਾਬੱਧ ਸੁਰੱਖਿਆ ਕਾਰਵਾਈ ਦੀ ਯੋਜਨਾ ਬਣਾਈ ਹੈ।
ਕੈਲਗਰੀ ਪੁਲਿਸ ਸੇਵਾ ਦੇ ਚੀਫ਼ ਸੁਪਰਡੈਂਟ ਡੇਵਿਡ ਹਾਲ ਨੇ ਕਿਹਾ, “ਸਾਡਾ ਟੀਚਾ ਹੈ ਕਿ ਜੀ7 ਸੰਮੇਲਨ ਦੌਰਾਨ ਕੈਲਗਰੀ ਵਾਸੀਆਂ ਦੇ ਰੋਜ਼ਾਨਾ ਜੀਵਨ ਵਿੱਚ ਘੱਟ ਤੋਂ ਘੱਟ ਰੁਕਾਵਟ ਪੈਣ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਸੁਖ-ਚੈਨ ਨੂੰ ਤਰਜੀਹ ਦਿੱਤੀ ਜਾਵੇ। ਇਹ ਸਮਾਗਮ ਕੈਲਗਰੀ ਦੀ ਮਹਿਮਾਨ-ਨਵਾਜ਼ੀ ਨੂੰ ਦੁਨੀਆ ਅੱਗੇ ਰੱਖੇਗਾ।”
ਅਲਬਰਟਾ ਸ਼ੈਰਿਫ਼ ਦੇ ਅਧਿਕਾਰੀ ਇਸ ਵਿਸ਼ਾਲ ਸੁਰੱਖਿਆ ਯਤਨ ਵਿੱਚ ਆਪਣੀ ਮੁਹਾਰਤ ਨਾਲ ਯੋਗਦਾਨ ਦੇ ਰਹੇ ਹਨ। ਜੀ7 ਸੰਮੇਲਨ ਤੋਂ ਪਹਿਲਾਂ ਸੁਰੱਖਿਆ ਯੋਜਨਾਬੰਦੀ ਅਤੇ ਉਸਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਫੈਡਰਲ, ਸੂਬਾਈ ਅਤੇ ਨਗਰਪਾਲਿਕਾ ਏਜੰਸੀਆਂ ਦੀ ਭੂਮਿਕਾ ਨਿਰਣਾਇਕ ਰਹੀ ਹੈ, ਸੁਪਰਡੈਂਟ ਅਤੇ ਜੀ7 ਇਵੈਂਟ ਸੁਰੱਖਿਆ ਨਿਰਦੇਸ਼ਕ ਜੋਅ ਬਰਾੜ ਨੇ ਕਿਹਾ।
ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਲੋਕਤੰਤਰ ਅਤੇ ਇੰਟਰਪਰਸਨਲ ਸਬੰਧਾਂ ਦੀ ਸਾਂਝੀ ਵਿਰਾਸਤ 'ਤੇ ਆਧਾਰਤ ਹਨ। ਕੈਨੇਡਾ ਭਾਰਤੀ ਮੂਲ ਦੇ ਸਭ ਤੋਂ ਵੱਡੇ ਭਾਈਚਾਰਿਆਂ 'ਚੋਂ ਇੱਕ ਦਾ ਘਰ ਹੈ। ਕਰੀਬ 4% ਕੈਨੇਡੀਅਨ (1.3 ਮਿਲੀਅਨ) ਭਾਰਤੀ ਮੂਲ ਦੇ ਹਨ।
ਇਹ ਸਬੰਧ ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਤੇ ਰਾਜਨੀਤਿਕ ਨੇੜਤਾਂ, ਅਧਿਕਾਰਤ ਸੰਵਾਦਾਂ, ਸਮਝੌਤਿਆਂ ਅਤੇ ਨੀਤੀਆਂ ਰਾਹੀਂ ਹੋਰ ਮਜ਼ਬੂਤ ਹੋ ਰਹੇ ਹਨ। ਮੰਤਰੀ ਪੱਧਰ 'ਤੇ, ਦੋਵੇਂ ਦੇਸ਼ ਵਿਦੇਸ਼ ਨੀਤੀ, ਵਪਾਰ, ਨਿਵੇਸ਼, ਵਿੱਤ ਅਤੇ ਊਰਜਾ ਵਰਗਿਆਂ ਖੇਤਰਾਂ 'ਚ ਰਣਨੀਤਕ ਸਹਿਯੋਗ ਕਰ ਰਹੇ ਹਨ।
ਅਧਿਕਾਰਤ ਪੱਧਰ 'ਤੇ ਭਾਰਤ ਅਤੇ ਕੈਨੇਡਾ ਦਰਜਨਾਂ ਕਾਰਜ ਸਮੂਹਾਂ ਰਾਹੀਂ ਅੱਤਵਾਦ ਵਿਰੋਧੀ, ਸੁਰੱਖਿਆ, ਖੇਤੀਬਾੜੀ, ਸਿੱਖਿਆ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ।
ਭਾਰਤ ਵਿੱਚ, ਕੈਨੇਡਾ ਦੀ ਨੁਮਾਇੰਦਗੀ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੁਆਰਾ ਹੁੰਦੀ ਹੈ, ਜਦਕਿ ਕੈਨੇਡਾ ਦੇ ਬੰਗਲੁਰੂ, ਚੰਡੀਗੜ੍ਹ, ਮੁੰਬਈ ਵਿੱਚ ਕੌਂਸਲੇਟ ਜਨਰਲ ਅਤੇ ਅਹਿਮਦਾਬਾਦ, ਚੇਨਈ, ਹੈਦਰਾਬਾਦ, ਕੋਲਕਾਤਾ ਵਿੱਚ ਵਪਾਰ ਦਫ਼ਤਰ ਹਨ। ਆਈਆਰਸੀਸੀ ਦੀ ਭਾਰਤ ਵਿੱਚ ਭਾਰੀ ਮੌਜੂਦਗੀ ਹੈ। ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਵਿਦੇਸ਼ਾਂ ਵਿੱਚ ਕੈਨੇਡਾ ਦਾ ਸਭ ਤੋਂ ਵੱਡਾ ਵੀਜ਼ਾ ਦਫ਼ਤਰ ਹੈ।
ਕੈਨੇਡਾ ਵਿੱਚ ਭਾਰਤ ਦੀ ਨੁਮਾਇੰਦਗੀ ਓਟਾਵਾ ਵਿੱਚ ਹਾਈ ਕਮਿਸ਼ਨ ਅਤੇ ਟੋਰਾਂਟੋ ਤੇ ਵੈਨਕੂਵਰ ਵਿੱਚ ਕੌਂਸਲੇਟਾਂ ਰਾਹੀਂ ਕੀਤੀ ਜਾਂਦੀ ਹੈ।
ਭਾਰਤ ਕੈਨੇਡਾ ਲਈ ਇੱਕ ਤਰਜੀਹੀ ਬਾਜ਼ਾਰ ਹੈ। 2022 ਵਿੱਚ ਭਾਰਤ, ਕੈਨੇਡਾ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਇੰਡੋ-ਪੈਸਿਿਫਕ ਖੇਤਰ ਲਈ ਆਪਣੀ ਨਵੀਂ ਅਤੇ ਵਿਆਪਕ ਰਣਨੀਤੀ ਦੇ ਤਹਿਤ, ਕੈਨੇਡਾ ਭਾਰਤ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਦੋਵਾਂ ਦੇਸ਼ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਅਤੇ ਵਿਦੇਸ਼ੀ ਨਿਵੇਸ਼ ਪ੍ਰਚਾਰ ਅਤੇ ਸੁਰੱਖਿਆ ਸਮਝੌਤੇ ਦੀ ਤਿਆਰੀ ਕਰ ਰਹੇ ਹਨ। ਇਸਦੇ ਨਾਲ ਹੀ, ਦੋਵੇਂ ਵਪਾਰ ਅਤੇ ਨਿਵੇਸ਼ 'ਤੇ ਮੰਤਰੀ ਪੱਧਰੀ ਗੱਲਬਾਤ ਨੂੰ ਨਿਯਮਤ ਰੂਪ ਵਿੱਚ ਕਰਦੇ ਰਹਿਣ ਲਈ ਵਚਨਬੱਧ ਹਨ।
ਕੈਨੇਡਾ ਕੋਲ ਭਾਰਤ ਨਾਲ ਐਸੇ ਕਈ ਦੁਵੱਲੇ ਸਮਝੌਤੇ ਹਨ ਜੋ ਵਪਾਰ ਅਤੇ ਸਹਿਯੋਗ ਨਾਲ ਜੁੜੇ ਹਨ। ਇਨ੍ਹਾਂ ਵਿੱਚ ਪ੍ਰਮਾਣੂ ਸਹਿਯੋਗ, ਦੋਹਰਾ ਟੈਕਸ ਰਹਿਤ ਸਮਝੌਤਾ, ਤਕਨਾਲੋਜੀ, ਖੇਤੀਬਾੜੀ, ਸਿਵਲ ਹਵਾਈ ਸੇਵਾਵਾਂ, ਊਰਜਾ, ਸਿੱਖਿਆ, ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀ ਸ਼ਾਮਲ ਹਨ।
2018 ਤੋਂ ਭਾਰਤ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਸਰੋਤ ਦੇਸ਼ ਬਣਿਆ ਹੋਇਆ ਹੈ। ਸਿੱਖਿਆ ਖੇਤਰ ਵਿੱਚ ਭਾਰਤ ਨਾਲ ਸਾਂਝ ਕਿਸੇ ਤਰਜੀਹ ਤੋਂ ਘੱਟ ਨਹੀਂ। ਕੈਨੇਡੀਅਨ ਅਤੇ ਭਾਰਤੀ ਵਿਦਿਅਕ ਤੇ ਤਕਨੀਕੀ ਸੰਸਥਾਵਾਂ ਵਿਚਕਾਰ ਹੋ ਰਹੇ ਸਹਿਯੋਗ ਰਾਹੀਂ ਉਚਿਤ ਸਿੱਖਿਆ ਅਤੇ ਹੁਨਰ ਸਿਖਲਾਈ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਫੇਰੀ ਨਾਲ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਹ ਚੈਨਲ ਦੁਬਾਰਾ ਖੁਲ ਸਕਦੇ ਹਨ ਜੋ ਪਿਛਲੇ ਸਾਲ ਅਚਾਨਕ ਬੰਦ ਹੋ ਗਏ ਸਨ।
ਭਾਰਤ ਵਿੱਚ 55 ਸਾਲਾਂ ਦੀਆਂ ਵਿਕਾਸਕਾਰੀ ਯੋਜਨਾਵਾਂ ਤੋਂ ਬਾਅਦ, ਜਿਸ 'ਤੇ ਕੁੱਲ $2.39 ਬਿਲੀਅਨ ਖਰਚ ਹੋਇਆ, ਕੈਨੇਡਾ ਨੇ 2006 ਵਿੱਚ ਭਾਰਤ ਸਰਕਾਰ ਦੀ ਸਹਾਇਤਾ ਨੀਤੀ 'ਚ ਆਏ ਬਦਲਾਵ ਤੋਂ ਬਾਅਦ ਆਪਣਾ ਸਰਕਾਰੀ ਵਿਕਾਸ ਸਹਾਇਤਾ ਪ੍ਰੋਗਰਾਮ ਬੰਦ ਕਰ ਦਿੱਤਾ ਸੀ। ਫਿਰ ਵੀ, ਗਲੋਬਲ ਅਫੇਅਰਜ਼ ਕੈਨੇਡਾ ਗੈਰ-ਸਰਕਾਰੀ ਸੰਗਠਨਾਂ, ਵਿਸ਼ਵ ਬੈਂਕ, ਅਤੇ ਏਸ਼ੀਅਨ ਵਿਕਾਸ ਬੈਂਕ ਵਰਗੀਆਂ ਬਹੁ-ਪੱਖੀ ਵਿਧੀਆਂ ਰਾਹੀਂ ਭਾਰਤ ਨੂੰ ਸਹਾਇਤਾ ਦਿੰਦਾ ਆ ਰਿਹਾ ਹੈ।
2021-2022 ਵਿੱਚ, ਕੈਨੇਡਾ ਨੇ ਭਾਰਤ ਵਿੱਚ 52 ਅੰਤਰਰਾਸ਼ਟਰੀ ਸਹਾਇਤਾ ਪ੍ਰੋਜੈਕਟਾਂ ਲਈ ਲਗਭਗ $76 ਮਿਲੀਅਨ ਨਿਵੇਸ਼ ਕੀਤਾ। ਇਹ ਫੰਡਿੰਗ ਮੁੱਖ ਤੌਰ 'ਤੇ ਟਿਕਾਊ ਆਰਥਿਕ ਵਿਕਾਸ, ਸੰਕ੍ਰਾਮਕ ਬਿਮਾਰੀਆਂ ਦੇ ਇਲਾਜ, ਪੋਸ਼ਣ ਅਤੇ ਪਿਛੜੇ ਭਾਈਚਾਰਿਆਂ ਲਈ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਉੱਤੇ ਕੇਂਦ੍ਰਿਤ ਸੀ। ਕੈਨੇਡੀਅਨ ਸਹਾਇਤਾ ਨਾਲ ਚੱਲ ਰਹੇ ਪ੍ਰੋਗਰਾਮਾਂ ਵਿੱਚ ਮਾਈਕ੍ਰੋ ਨਿਊਟ੍ਰੀਐਂਟ ਇਨੀਸ਼ੀਏਟਿਵ, ਯੂਐਨਡੀਪੀ, ਯੂਐਨਐੱਫਪੀਏ, ਅਤੇ ਮੌਂਟਰੀਅਲ ਪ੍ਰੋਟੋਕੋਲ ਤਹਿਤ ਓਜ਼ੋਨ ਪਰਤ ਬਚਾਉਣ ਵਾਲੇ ਕਦਮ ਸ਼ਾਮਲ ਹਨ।
ਕੈਨੇਡਾ ਵੱਲੋਂ ਸਮਰਥਿਤ ਮੁੱਖ ਬਹੁ-ਪੱਖੀ ਸੰਗਠਨਾਂ ਵਿੱਚ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ, ਵਿਸ਼ਵ ਬੈਂਕ, ਯੂਐਨਐੱਫਪੀਏ, ਯੂਨੀਸੇਫ, ਗਲੋਬਲ ਫੰਡ ਫਾਰ ਏਡਜ਼, ਟੀਬੀ ਅਤੇ ਮਲੇਰੀਆ, ਗੈਵੀ ਵੈਕਸੀਨ ਅਲਾਇੰਸ, ਅਤੇ ਨਿਊਟ੍ਰੀਸ਼ਨ ਇੰਟਰਨੈਸ਼ਨਲ ਸ਼ਾਮਲ ਹਨ।
ਆਈਡੀਆਰਸੀ ਦੀ ਭਾਰਤ ਵਿੱਚ ਮੌਜੂਦਗੀ ਹਾਲੇ ਵੀ ਹੈ, ਜੋ ਜਲਵਾਯੂ ਪਰਿਵਰਤਨ, ਪਰਵਾਸ, ਔਰਤਾਂ ਦੇ ਅਧਿਕਾਰ ਅਤੇ ਸੁਰੱਖਿਆ, ਆਰਥਿਕ ਮੌਕਿਆਂ ਅਤੇ ਭੋਜਨ ਸੁਰੱਖਿਆ ਵਰਗੇ ਮੁੱਦਿਆਂ 'ਤੇ ਫੋਕਸ ਕਰਦਾ ਹੈ। 1974 ਤੋਂ ਆਈਡੀਅਰਸੀ ਨੇ ਭਾਰਤ ਵਿੱਚ $152.2 ਮਿਲੀਅਨ ਦੀਆਂ 638 ਗਤੀਵਿਧੀਆਂ ਲਈ ਫੰਡਿੰਗ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login