ਪ੍ਰਤੀਕ ਫੋਟੋ / Pexels
ਮਿਆਮੀ ਦੇ ਇੱਕ ਡਾਕਟਰ 'ਤੇ ਗੈਰ-ਇਰਾਦਤਨ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਦਰਜ ਕੀਤਾ ਗਿਆ ਹੈ, ਜਿਸ ਦੀ ਮੌਤ ਇੱਕ ਸਥਾਨਕ ਵੈੱਲਨੈੱਸ ਰਿਟਰੀਟ ਵਿੱਚ ਸਾਈਕੇਡੇਲਿਕ ਇਲਾਜ ਸੈਰੇਮਨੀ ਤੋਂ ਬਾਅਦ ਹੋਈ ਸੀ।
ਅਦਾਲਤੀ ਰਿਕਾਰਡਾਂ ਅਨੁਸਾਰ, 44 ਸਾਲਾ ਸੈਮੂਅਲ ਲੀ 'ਤੇ 10 ਫਰਵਰੀ 2025 ਨੂੰ ਟੀਨਾ ਸੋਢੀ ਦੀ ਮੌਤ ਦੇ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ। ਸੋਢੀ ਦੀ ਮੌਤ ਮਿਆਮੀ ਬੀਚ ਸਥਿਤ ਸਾਬੀਆ ਵੈੱਲਨੈੱਸ ਹਾਊਸ ਵਿੱਚ ਤਿੰਨ ਦਿਨਾਂ ਦੇ ਹਾਰਟ ਪ੍ਰੋਟੋਕਾਲ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਹੋਈ ਸੀ।
ਅਧਿਕਾਰੀਆਂ ਦਾ ਦੋਸ਼ ਹੈ ਕਿ ਇਸ ਇਲਾਜ ਵਿੱਚ ਵਿਕਲਪਕ ਹੀਲਿੰਗ ਪ੍ਰੋਗਰਾਮ ਤਹਿਤ ਕੇਟਾਮਾਈਨ, ਐਮਡੀਐਮਏ (MDMA) ਅਤੇ ਡੀਐਮਟੀ (DMT) ਵਰਗੇ ਨਿਯੰਤਰਿਤ ਪਦਾਰਥਾਂ ਦੀ ਵਰਤੋਂ ਕੀਤੀ ਗਈ ਸੀ। ਸਥਾਨਕ ਰਿਪੋਰਟਾਂ ਅਨੁਸਾਰ, ਸੋਢੀ ਨੇ ਰਿਟਰੀਟ ਵਿੱਚ ਸ਼ਾਮਲ ਹੋਣ ਲਈ 2,000 ਡਾਲਰ ਦਾ ਭੁਗਤਾਨ ਕੀਤਾ ਸੀ ਅਤੇ ਵਰਤੇ ਗਏ ਪਦਾਰਥਾਂ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਨੂੰ ਸਵੀਕਾਰ ਕਰਦਿਆਂ ਇੱਕ ਵੇਵਰ (ਬੇਦਾਅਵਾ ਪੱਤਰ) 'ਤੇ ਦਸਤਖ਼ਤ ਕੀਤੇ ਸਨ।
ਉਨ੍ਹਾਂ ਨੇ ਇਲਾਜ ਤੋਂ ਪਹਿਲਾਂ ਦਿੱਤੀਆਂ ਹਦਾਇਤਾਂ ਅਨੁਸਾਰ ਸਮਾਰੋਹ ਤੋਂ ਪਹਿਲਾਂ ਇੱਕ ਕਲੀਨਜ਼ਿੰਗ ਪ੍ਰਕਿਰਿਆ ਵੀ ਪੂਰੀ ਕੀਤੀ ਸੀ। ਵੈੱਲਨੈੱਸ ਸੈਂਟਰ ਵਿੱਚ ਛੱਤ 'ਤੇ ਬਣੇ ਸੌਨਾ ਦੇ ਅੰਦਰ ਸੋਢੀ ਦੇ ਬੇਹੋਸ਼ ਮਿਲਣ ਤੋਂ ਬਾਅਦ ਮਿਆਮੀ ਬੀਚ ਪੁਲਿਸ ਅਤੇ ਫਾਇਰ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ। ਜਦੋਂ ਪਹਿਲੀ ਐਮਰਜੈਂਸੀ ਟੀਮ ਮੌਕੇ 'ਤੇ ਪਹੁੰਚੀ ਤਾਂ ਲੀ ਸੀਪੀਆਰ (CPR) ਦੇ ਰਹੇ ਸਨ, ਪਰ ਸੋਢੀ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਮਿਆਮੀ-ਡੇਡ ਮੈਡੀਕਲ ਐਗਜ਼ਾਮਿਨਰ ਨੇ ਪਾਇਆ ਕਿ ਸੋਧੀ ਦੀ ਮੌਤ ਬਹੁਤ ਜ਼ਿਆਦਾ ਡੀਹਾਈਡ੍ਰੇਸ਼ਨ (ਸਰੀਰ ਵਿੱਚ ਪਾਣੀ ਦੀ ਘਾਟ) ਕਾਰਨ ਹੋਈ ਸੀ। ਇਹ ਡੀਹਾਈਡ੍ਰੇਸ਼ਨ ਕੇਟਾਮਾਈਨ, ਐਮਡੀਐਮਏ, ਡੀਐਮਟੀ, ਸੌਨਾ ਵਿੱਚ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਵਿੱਚ ਰਹਿਣ ਅਤੇ ਸਮਾਰੋਹ ਤੋਂ ਪਹਿਲਾਂ ਕੀਤੀ ਗਈ ਕਲੀਨਜ਼ਿੰਗ ਪ੍ਰਕਿਰਿਆ ਦੇ ਸੁਮੇਲ ਕਾਰਨ ਹੋਇਆ ਸੀ।
ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਾਂਚਕਰਤਾਵਾਂ ਨੂੰ ਈ-ਮੇਲ, ਟੈਕਸਟ ਸੁਨੇਹੇ ਅਤੇ ਵੀਡੀਓ ਮਿਲੇ ਹਨ, ਜਿਨ੍ਹਾਂ ਵਿੱਚ ਸਮਾਰੋਹ ਦੀ ਪੂਰੀ ਜਾਣਕਾਰੀ ਹੈ। ਇਸ ਵਿੱਚ ਖਾਣ-ਪੀਣ ਦੀ ਤਿਆਰੀ ਅਤੇ ਪਦਾਰਥ ਦੇਣ ਸਬੰਧੀ ਹਦਾਇਤਾਂ ਵੀ ਸ਼ਾਮਲ ਹਨ। ਪੁਲਿਸ ਨੇ ਇੱਕ ਸੁਤੰਤਰ ਡਾਕਟਰ ਨਾਲ ਵੀ ਸਲਾਹ ਕੀਤੀ, ਜਿਨ੍ਹਾਂ ਨੇ ਸਿੱਟਾ ਕੱਢਿਆ ਕਿ ਲੀ ਦਾ ਵਿਵਹਾਰ ਪ੍ਰਵਾਨਿਤ ਸੁਰੱਖਿਆ ਮਾਪਦੰਡਾਂ ਅਤੇ ਕਲੀਨਿਕਲ ਪ੍ਰਥਾਵਾਂ ਤੋਂ ਕਾਫ਼ੀ ਹੱਦ ਤੱਕ ਅਤੇ ਗੈਰ-ਵਾਜਬ ਢੰਗ ਨਾਲ ਵੱਖਰਾ ਸੀ।
ਬੋਰਡ-ਪ੍ਰਮਾਣਿਤ ਮਨੋਚਿਕਿਤਸਕ ਲੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਅਤੇ ਜਿਊਰੀ ਟਰਾਇਲ ਦੀ ਮੰਗ ਕੀਤੀ ਹੈ। ਪ੍ਰੌਸੀਕਿਊਟਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਅਪਰਾਧਿਕ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ, ਉਦੋਂ ਤੱਕ ਉਨ੍ਹਾਂ ਨੂੰ ਮੈਡੀਕਲ ਪ੍ਰੈਕਟਿਸ ਕਰਨ ਤੋਂ ਰੋਕਿਆ ਜਾਵੇ। ਮਿਆਮੀ-ਡੇਡ ਦੇ ਜੱਜ ਨੇ ਹੁਕਮ ਦਿੱਤਾ ਹੈ ਕਿ ਉਹ ਕਾਰਵਾਈ ਦੌਰਾਨ ਮੈਡੀਕਲ, ਮਨੋਵਿਗਿਆਨਕ ਜਾਂ ਮਨੋਚਿਕਿਤਸਾ ਸਬੰਧੀ ਦੇਖਭਾਲ ਨਾ ਦੇਣ।
ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਸੋਢੀ ਦੀ ਮੌਤ ਤੋਂ ਬਾਅਦ ਟੈਕਸਾਸ ਮੈਡੀਕਲ ਬੋਰਡ ਨੇ ਲੀ ਦਾ ਮੈਡੀਕਲ ਲਾਇਸੈਂਸ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ। ਬੋਰਡ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦੀ ਪ੍ਰੈਕਟਿਸ ਜਾਰੀ ਰਹਿਣ ਨਾਲ ਜਨਹਿੱਤ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਦਾ ਫਲੋਰਿਡਾ ਮੈਡੀਕਲ ਲਾਇਸੈਂਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਇਸ ਨੂੰ ਬਕਾਇਆ ਵਜੋਂ ਸੂਚੀਬੱਧ ਕੀਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login