'ਦ ਫੈਮਿਲੀ ਮੈਨ' ਦਾ ਪੋਸਟਰ / Courtesy: Amazon Studios
ਮਨੋਜ ਬਾਜਪਾਈ ਦੀ ਪ੍ਰਸਿੱਧ ਭਾਰਤੀ ਸੀਰੀਜ਼ 'ਦ ਫੈਮਿਲੀ ਮੈਨ' ਦਾ ਤੀਜਾ ਸੀਜ਼ਨ 21 ਨਵੰਬਰ ਨੂੰ ਪ੍ਰਾਈਮ ਵੀਡੀਓ 'ਤੇ ਜਾਰੀ ਹੋਵੇਗਾ।
ਨਵੇਂ ਸੀਜ਼ਨ ਵਿੱਚ ਮਨੋਜ ਬਾਜਪਾਈ (ਸ਼੍ਰੀਕਾਂਤ ਤਿਵਾਰੀ) ਆਪਣੇ ਪਰਿਵਾਰ ਨਾਲ ਭੱਜਦੇ ਹੋਏ ਨਜ਼ਰ ਆਏਗਾ, ਜਦੋਂ ਉਸਦਾ ਪਿੱਛਾ ਉਸਦੇ ਸਭ ਤੋਂ ਵੱਡੇ ਦੁਸ਼ਮਣਾਂ ਦੇ ਨਾਲ-ਨਾਲ ਉਸਦੀ ਆਪਣੀ ਖੁਫੀਆ ਏਜੰਸੀ TASC ਵੀ ਕਰ ਰਹੀ ਹੁੰਦੀ ਹੈ। ਕਹਾਣੀ ਵਿੱਚ ਸ਼੍ਰੀਕਾਂਤ ਦੀ ਖਤਰਨਾਕ ਨੌਕਰੀ ਅਤੇ ਟੁੱਟਦੀ ਨਿੱਜੀ ਜ਼ਿੰਦਗੀ ਵਿਚਕਾਰ ਚੱਲ ਰਿਹਾ ਲੰਬੇ ਸਮੇਂ ਦਾ ਟਕਰਾਅ ਹੋਰ ਵੀ ਗਹਿਰਾ ਹੋ ਜਾਂਦਾ ਹੈ। ਉਹ ਇੱਕ ਉਭਰ ਰਹੇ ਖਤਰੇ ਤੋਂ ਆਪਣੇ ਪਰਿਵਾਰ ਅਤੇ ਦੇਸ਼ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਵੇਂ ਸੰਘਰਸ਼ਾਂ ‘ਚ ਫਸਦਾ ਹੈ।
ਸੀਜ਼ਨ ਦਾ ਨਿਰਮਾਣ, ਲੇਖਨ ਅਤੇ ਨਿਰਦੇਸ਼ਨ ਰਾਜ ਐਂਡ ਡੀਕੇ ਨੇ ਕੀਤਾ ਹੈ, ਜਦਕਿ ਸੁਮਨ ਕੁਮਾਰ ਅਤੇ ਤੁਸ਼ਾਰ ਸੇਠ ਵੀ ਨਿਰਦੇਸ਼ਕਾਂ ਵਜੋਂ ਸ਼ਾਮਲ ਹਨ। ਕਾਸਟ ਵਿੱਚ ਜੈਦੀਪ ਅਹਲਾਵਤ (ਰੁਕਮਾ) ਅਤੇ ਨਿਮਰਤ ਕੌਰ (ਮੀਰਾ) ਨਵੇਂ ਚਿਹਰੇ ਸ਼ਾਮਲ ਹੋਏ ਹਨ, ਜਦਕਿ ਸ਼ਾਰਿਬ ਹਾਸ਼ਮੀ, ਪ੍ਰਿਯਾਮਣੀ, ਆਸ਼ਲੇਸ਼ਾ ਠਾਕੁਰ, ਵੇਦਾਂਤ ਸਿਨਹਾ, ਸ਼੍ਰੇਆ ਧਨਵੰਤਰੀ, ਅਤੇ ਗੁਲ ਪਨਾਗ ਵਾਪਸੀ ਕਰਦੇ ਨਜ਼ਰ ਆਉਣਗੇ।
ਰਾਜ ਅਤੇ ਡੀਕੇ ਨੇ ਕਿਹਾ, “ਸੀਜ਼ਨ 3 ਸ਼੍ਰੀਕਾਂਤ ਦੀ ਗੁਪਤ ਪੇਸ਼ੇਵਰ ਜ਼ਿੰਦਗੀ ਅਤੇ ਨਾਜ਼ੁਕ ਨਿੱਜੀ ਜ਼ਿੰਦਗੀ ਦੋਵਾਂ ਨੂੰ ਉਲਟਾ ਦਿੰਦੀ ਹੈ। ਉਹ ਪਰਿਵਾਰ ਸਮੇਤ ਭੱਜਣ ਲਈ ਮਜਬੂਰ ਹੋ ਜਾਂਦਾ ਹੈ” ਉਨ੍ਹਾਂ ਕਿਹਾ ਕਿ ਇਹ ਸੀਜ਼ਨ ਕਹਾਣੀ ਨੂੰ “ਕਈ ਪੱਧਰ ਉੱਪਰ” ਲੈ ਜਾਂਦਾ ਹੈ।
ਮਨੋਜ ਬਾਜਪਾਈ ਨੇ ਕਿਹਾ ਕਿ ਦਰਸ਼ਕਾਂ ਦੀ ਉਡੀਕ ਹੁਣ ਖਤਮ ਹੋ ਰਹੀ ਹੈ, “ਇਹ ਸੀਜ਼ਨ ਪਹਿਲਾਂ ਨਾਲੋਂ ਵੱਡਾ, ਹਿੰਮਤੀ ਅਤੇ ਹੋਰ ਵੀ ਰੋਮਾਂਚਕ ਹੈ। ਜੈਦੀਪ ਅਹਲਾਵਤ ਨੇ ਕਿਹਾ ਕਿ ਉਹ ਇਸ ਫਰੈਂਚਾਇਜ਼ੀ ਵਿੱਚ ਸ਼ਾਮਲ ਹੋਣ ਲਈ ਉਤਸੁਕ ਸਨ, ਜਦਕਿ ਨਿਮਰਤ ਕੌਰ ਨੇ ਆਪਣੇ ਰੋਲ ਨੂੰ “ਸੁਪਨਾ ਸਚ ਹੋਣਾ” ਦੱਸਿਆ ਅਤੇ ਮਨੋਜ ਬਾਜਪਾਈ ਦੀ ਤੀਬਰਤਾ ਨਾਲ ਕਦਮ ਮਿਲਾਉਣ ਨੂੰ ਇੱਕ ਵੱਡੀ ਚੁਣੌਤੀ ਕਿਹਾ।
ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ ਜ਼ੋਰਦਾਰ ਪ੍ਰਤੀਕਿਰਿਆ ਹਾਸਲ ਕੀਤੀ। ਫੈਨਜ਼ ਨੇ ਇਸ ਨੂੰ “ਮਜ਼ੇਦਾਰ,” “ਐਕਸ਼ਨ-ਭਰਪੂਰ” ਅਤੇ “ਸਸਪੈਂਸ ਨਾਲ ਭਰਿਆ” ਕਰਾਰ ਦਿੱਤਾ। ਹਾਲਾਂਕਿ ਕੁਝ ਦਰਸ਼ਕਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਸ਼ਾਇਦ ਇਹ ਸੀਜ਼ਨ ਪਹਿਲੇ ਸੀਜ਼ਨਾਂ ਜਿੰਨਾਂ ਰੋਮਾਂਚਕ ਨਹੀਂ ਹੋਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login