ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤੂਆਂ ’ਤੇ ਟੈਰਿਫ਼ ਵਧਾਉਣ ਤੋਂ ਬਾਅਦ ਰਿਪਬਲਿਕਨ ਟਿੱਪਣੀਕਾਰਾਂ ਵੱਲੋਂ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਵਪਾਰਕ ਵਿਵਾਦਾਂ ਨੂੰ ਵੀਜ਼ਿਆਂ ਅਤੇ ਇਮੀਗ੍ਰੇਸ਼ਨ ਨਾਲ ਜੋੜਿਆ, ਜਿਸ ਨਾਲ ਵਾਸ਼ਿੰਗਟਨ ਦੇ ਨਵੀਂ ਦਿੱਲੀ ਨਾਲ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਹੈ।
ਫੌਕਸ ਨਿਊਜ਼ ਦੀ ਹੋਸਟ ਲੌਰਾ ਇੰਗ੍ਰਹਾਮ ਨੇ "ਐਕਸ" ’ਤੇ ਚੇਤਾਵਨੀ ਦਿੱਤੀ ਕਿ ਭਾਰਤ ਨਾਲ ਕੋਈ ਵੀ ਸਮਝੌਤਾ ਹੋਰ ਵੀਜ਼ੇ ਦੇਣ ਦੇ ਬਰਾਬਰ ਹੋਵੇਗਾ। ਉਹਨਾਂ ਲਿਖਿਆ: “ਨਾ ਭੁੱਲੋ ਕਿ ਭਾਰਤ ਨਾਲ ਕੋਈ ਵੀ ਵਪਾਰਕ ਸਮਝੌਤਾ ਕਰਨ ਲਈ ਸਾਨੂੰ ਉਹਨਾਂ ਨੂੰ ਹੋਰ ਵੀਜ਼ੇ ਦੇਣੇ ਪੈਣਗੇ। ਮੈਂ ਉਹਨਾਂ ਨੂੰ ਵੀਜ਼ਿਆਂ ਅਤੇ ਵਪਾਰਕ ਘਾਟੇ ਵਿੱਚ ਭੁਗਤਾਨ ਕਰਨਾ ਪਸੰਦ ਨਹੀਂ ਕਰਾਂਗੀ। ਮੋਦੀ ਵੇਖ ਲਵੇ ਕਿ ਉਸ ਨੂੰ ਸ਼ੀ ਜਿਨਪਿੰਗ ਤੋਂ ਕਿਹੜੀਆਂ ਸ਼ਰਤਾਂ ਮਿਲਦੀਆਂ ਹਨ।”
ਲੌਰਾ ਦੀਆਂ ਗੱਲਾਂ ਨੂੰ ਟਰੰਪ ਦੇ ਸਾਥੀ ਚਾਰਲੀ ਕਿਰਕ ਨੇ ਵੀ ਦੁਹਰਾਇਆ, ਜਿਸ ਨੇ ਭਾਰਤੀ ਪ੍ਰੋਫੈਸ਼ਨਲਾਂ ’ਤੇ ਅਮਰੀਕੀ ਕਰਮਚਾਰੀਆਂ ਨੂੰ ਬੇਰੁਜ਼ਗਾਰ ਕਰਨ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ: “ਅਮਰੀਕਾ ਨੂੰ ਭਾਰਤ ਦੇ ਲੋਕਾਂ ਲਈ ਹੋਰ ਵੀਜ਼ਿਆਂ ਦੀ ਲੋੜ ਨਹੀਂ… ਹੁਣ ਕਾਫ਼ੀ ਹੋ ਗਿਆ। ਆਓ ਅਖੀਰਕਾਰ ਆਪਣੇ ਲੋਕਾਂ ਨੂੰ ਪਹਿਲ ਦੇਈਏ।”
ਫਾਰ-ਰਾਈਟ ਟਿੱਪਣੀਕਾਰ ਜੈਕ ਪੋਸੋਬੀਕ ਨੇ ਇਸ ਤੋਂ ਵੀ ਅੱਗੇ ਵੱਧ ਕੇ ਮੰਗ ਕੀਤੀ ਕਿ ਸਾਰੇ ਵਿਦੇਸ਼ੀ ਕਾਲ ਸੈਂਟਰਾਂ ਅਤੇ ਰਿਮੋਟ ਵਰਕਰਾਂ ’ਤੇ “100 ਪ੍ਰਤੀਸ਼ਤ ਟੈਰਿਫ਼” ਲਾਇਆ ਜਾਵੇ।
ਭਾਰਤੀ-ਅਮਰੀਕੀ ਆਵਾਜ਼ਾਂ ਨੇ ਵੱਧਦੀ ਚਿੰਤਾ ਜ਼ਾਹਿਰ ਕੀਤੀ ਹੈ। ਕੁਝ ਜਿਨ੍ਹਾਂ ਨੇ 2024 ਦੀਆਂ ਚੋਣਾਂ ਵਿੱਚ ਰਿਪਬਲਿਕਨਾਂ ਦਾ ਸਮਰਥਨ ਕੀਤਾ ਸੀ, ਨੇ ਨਵੇਂ ਬਿਆਨਾਂ ਨੂੰ "ਸਪੱਸ਼ਟ ਨਸਲਵਾਦ" ਕਹਿੰਦੇ ਹੋਏ ਪਛਤਾਵਾ ਪ੍ਰਗਟ ਕੀਤਾ ਹੈ। ਕਾਂਗਰਸਮੈਨ ਰੋ ਖੰਨਾ ਨੇ ਵੀ ਚੇਤਾਵਨੀ ਦਿੱਤੀ ਕਿ ਟਰੰਪ ਦਾ ਰਵੱਈਆ ਇਕ ਮਹੱਤਵਪੂਰਨ ਸਾਂਝੇਦਾਰੀ ਨੂੰ ਪਟੜੀ ਤੋਂ ਉਤਾਰਨ ਦਾ ਜੋਖਮ ਪੈਦਾ ਕਰ ਸਕਦਾ ਹੈ। ਉਹਨਾਂ ਕਿਹਾ: “ਅਸੀਂ ਡੋਨਾਲਡ ਟਰੰਪ ਦੇ ਅਹੰਕਾਰ ਨੂੰ ਭਾਰਤ ਨਾਲ ਰਣਨੀਤਿਕ ਰਿਸ਼ਤੇ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹ ਸਬੰਧ ਅਮਰੀਕਾ ਨੂੰ ਚੀਨ ਦੀ ਥਾਂ ਦਿਵਾਉਣ ਲਈ ਮਹਤੱਵਪੂਰਨ ਹਨ।”
ਇਹ ਵਿਵਾਦ ਉਸ ਸਮੇਂ ਉਭਰਿਆ ਹੈ ਜਦੋਂ ਟਰੰਪ ਨੇ ਭਾਰਤੀ ਸਾਮਾਨ ’ਤੇ ਟੈਰਿਫ਼ ਦੋਗੁਣਾ ਕਰਕੇ 50 ਪ੍ਰਤੀਸ਼ਤ ਕਰ ਦਿੱਤਾ ਹੈ, ਜੋ ਕਿਸੇ ਵੀ ਅਮਰੀਕੀ ਸਾਥੀ ’ਤੇ ਲਗਾਇਆ ਗਈ ਸਭ ਤੋਂ ਵੱਧ ਦਰ ਹੈ। ਵਾਸ਼ਿੰਗਟਨ ਨੇ ਇਸ ਕਦਮ ਨੂੰ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦਾਰੀ ਨਾਲ ਜੋੜਿਆ ਹੈ। ਇਹ ਲਗਭਗ 48 ਬਿਲੀਅਨ ਡਾਲਰ ਦੇ ਭਾਰਤੀ ਨਿਰਯਾਤ ਅਤੇ ਲੱਖਾਂ ਛੋਟੇ ਤੇ ਮੱਧਮ ਉਦਯੋਗਾਂ ਦੇ ਰੋਜ਼ਗਾਰ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
ਭਾਰਤ ਨੇ ਟੈਕਸ ਕਟੌਤੀਆਂ ਅਤੇ ਨਿਰਯਾਤਾਂ ਦੇ ਵਿਸਥਾਰ ਨਾਲ ਜਵਾਬ ਦਿੱਤਾ ਹੈ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਅਤੇ ਰੂਸ ਨਾਲ ਹੋਰ ਨੇੜੇ ਆਉਣ ਦੇ ਸੰਕੇਤ ਦਿੱਤੇ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਇਸਨੂੰ ਟਰੰਪ ਦੀ ਨੀਤੀ ਦਾ ਸਿੱਧਾ ਨਤੀਜਾ ਕਰਾਰ ਦਿੱਤਾ ਹੈ।
ਭਾਰਤੀ ਅਜੇ ਵੀ ਅਮਰੀਕੀ ਅਰਥਵਿਵਸਥਾ ਲਈ ਕੇਂਦਰੀ ਬਣੇ ਹੋਏ ਹਨ, ਉਹ ਲਗਭਗ ਤਿੰਨ-ਚੌਥਾਈ H-1B ਵੀਜ਼ਾ ਧਾਰਕਾਂ ਵਿੱਚੋਂ ਹਨ ਅਤੇ 3,30,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਵੀ ਹਨ।
Comments
Start the conversation
Become a member of New India Abroad to start commenting.
Sign Up Now
Already have an account? Login