ADVERTISEMENT

ADVERTISEMENT

ਭਾਰਤ-ਅਮਰੀਕਾ ਵਿਚਕਾਰ ਹੋਈ LPG ਦਰਾਮਦ ਨੂੰ ਲੈ ਕੇ ਵੱਡਾ ਸਮਝੌਤਾ

ਕੇਂਦਰੀ ਪੈਟਰੋਲੀਅਮ ਮੰਤਰੀ ਨੇ ਇਸ ਨੂੰ ਤੇਜ਼ੀ ਨਾਲ ਵਧ ਰਹੇ ਊਰਜਾ ਬਾਜ਼ਾਰ ਲਈ ਇੱਕ ਇਤਿਹਾਸਕ ਸ਼ੁਰੂਆਤ ਦੱਸਿਆ ਹੈ

India-US Flags /

ਇੱਕ ਪਾਸੇ ਜਿੱਥੇ ਡੋਨਾਲਡ ਟਰੰਪ ਨੇ ਲਗਭਗ 200 ਫੂਡ ਉਤਪਾਦਾਂ ਤੋਂ ਟੈਰਿਫ ਹਟਾਉਣ ਦਾ ਐਲਾਨ ਕੀਤਾ, ਉੱਥੇ ਹੀ ਹੁਣ ਭਾਰਤ ਅਤੇ ਅਮਰੀਕਾ ਦਰਮਿਆਨ ਵਿਚਾਲੇ ਪਹਿਲੀ ਵਾਰ ਐਲ.ਪੀ.ਜੀ. ਨੂੰ ਲੈ ਕੇ ਸਮਝੌਤਾ ਫਾਈਨਲ ਹੋ ਗਿਆ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਨੂੰ ਇਤਿਹਾਸਕ ਸ਼ੁਰੂਆਤ ਕਰਾਰ ਦਿੱਤਾ ਹੈ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਸਮਝੌਤੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਅਮਰੀਕਾ ਤੋਂ ਐਲ.ਪੀ.ਜੀ. ਦਰਾਮਦ ਕਰਨ ਲਈ ਆਪਣੇ ਪਹਿਲੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਕੇਂਦਰੀ ਪੈਟਰੋਲੀਅਮ ਮੰਤਰੀ ਨੇ ਇਸ ਨੂੰ ਤੇਜ਼ੀ ਨਾਲ ਵਧ ਰਹੇ ਊਰਜਾ ਬਾਜ਼ਾਰ ਲਈ ਇੱਕ ਇਤਿਹਾਸਕ ਸ਼ੁਰੂਆਤ ਦੱਸਿਆ ਹੈ।

ਸੋਸ਼ਲ ਮੀਡੀਆ ਪੋਸਟ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਭਾਰਤ ਦੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (IOCL), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ ਸਾਲ 2026 ਵਿੱਚ ਅਮਰੀਕਾ ਤੋਂ 2.2 ਮਿਲੀਅਨ ਟਨ ਪ੍ਰਤੀ ਸਾਲ ਐਲ.ਪੀ.ਜੀ. ਦਰਾਮਦ ਕਰਨ ਦਾ ਇੱਕ ਸਾਲ ਦਾ ਸਮਝੌਤਾ ਸਾਈਨ ਕੀਤਾ ਹੈ। ਸਾਲਾਨਾ ਐਲਪੀਜੀ ਦਰਾਮਦ ਦੀ ਇਹ ਮਾਤਰਾ, ਅਸਲ ਵਿੱਚ, ਭਾਰਤ ਦੀ ਕੁੱਲ ਸਾਲਾਨਾ ਦਰਾਮਦ ਦਾ ਲਗਭਗ 10% ਹੋਵੇਗੀ। ਹਰਦੀਪ ਸਿੰਘ ਪੁਰੀ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, 'ਇੱਕ ਇਤਿਹਾਸਕ ਪਹਿਲ! ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੇ ਐਲਪੀਜੀ ਬਾਜ਼ਾਰਾਂ ਵਿੱਚੋਂ ਇੱਕ ਅਮਰੀਕਾ ਲਈ ਖੁੱਲ੍ਹ ਗਿਆ ਹੈ।' ਉਨ੍ਹਾਂ ਨੇ ਭਾਰਤ-ਅਮਰੀਕਾ ਐਲਪੀਜੀ ਸਮਝੌਤੇ ਨੂੰ ਊਰਜਾ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਪਣੇ ਨਾਗਰਿਕਾਂ ਲਈ ਕਿਫਾਇਤੀ ਸਪਲਾਈ ਯਕੀਨੀ ਬਣਾਉਣ ਦੇ ਭਾਰਤ ਦੇ ਯਤਨ ਦਾ ਇੱਕ ਹਿੱਸਾ ਕਰਾਰ ਦਿੱਤਾ ਹੈ।

ਦੱਸ ਦੇਈਏ ਕਿ ਇਹ ਸਮਝੌਤਾ ਅਚਾਨਕ ਨਹੀਂ ਹੋਇਆ ਹੈ, ਬਲਕਿ ਊਰਜਾ ਖੇਤਰ ਦੇ ਭਾਰਤੀ ਊਰਜਾ ਅਧਿਕਾਰੀਆਂ ਦੁਆਰਾ ਅਮਰੀਕੀ ਐਲਪੀਜੀ ਉਤਪਾਦਕਾਂ ਨਾਲ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ।

ਭਾਰਤ ਅਤੇ ਅਮਰੀਕਾ ਦਰਮਿਆਨ ਇਸ ਐਲਪੀਜੀ ਸਮਝੌਤੇ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਐਲਪੀਜੀ ਦੀਆਂ ਕੀਮਤਾਂ ਵਿੱਚ 60 ਫੀਸਦੀ ਦਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਸੀ, ਤਾਂ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਪੀਜੀ ਸਿਲੰਡਰ ਦੀ ਦਰ 500-550 ਰੁਪਏ 'ਤੇ ਸੀਮਤ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐਲਪੀਜੀ ਸਿਲੰਡਰ ਦੀ ਅਸਲ ਕੀਮਤ 1100 ਰੁਪਏ ਤੋਂ ਵੀ ਵੱਧ ਸੀ। ਦੇਸ਼ ਦੀ ਆਮ ਜਨਤਾ 'ਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ, ਇਸਦੇ ਲਈ ਕੇਂਦਰ ਸਰਕਾਰ ਨੇ ਪਿਛਲੇ ਸਾਲ 40,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ।



ਦੱਸ ਦੇਈਏ ਕਿ ਇਹ ਸਮਝੌਤਾ ਅਚਾਨਕ ਨਹੀਂ ਹੋਇਆ ਹੈ, ਬਲਕਿ ਊਰਜਾ ਖੇਤਰ ਦੇ ਭਾਰਤੀ ਊਰਜਾ ਅਧਿਕਾਰੀਆਂ ਦੁਆਰਾ ਅਮਰੀਕੀ ਐਲਪੀਜੀ ਉਤਪਾਦਕਾਂ ਨਾਲ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ।

ਭਾਰਤ ਅਤੇ ਅਮਰੀਕਾ ਦਰਮਿਆਨ ਇਸ ਐਲਪੀਜੀ ਸਮਝੌਤੇ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਐਲਪੀਜੀ ਦੀਆਂ ਕੀਮਤਾਂ ਵਿੱਚ 60 ਫੀਸਦੀ ਦਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਸੀ, ਤਾਂ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਪੀਜੀ ਸਿਲੰਡਰ ਦੀ ਦਰ 500-550 ਰੁਪਏ 'ਤੇ ਸੀਮਤ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐਲਪੀਜੀ ਸਿਲੰਡਰ ਦੀ ਅਸਲ ਕੀਮਤ 1100 ਰੁਪਏ ਤੋਂ ਵੀ ਵੱਧ ਸੀ। ਦੇਸ਼ ਦੀ ਆਮ ਜਨਤਾ 'ਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ, ਇਸਦੇ ਲਈ ਕੇਂਦਰ ਸਰਕਾਰ ਨੇ ਪਿਛਲੇ ਸਾਲ 40,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video