representative image / pexels
ਦਿ ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ, ਪੱਛਮੀ ਲੰਡਨ ਦੀ ਲੇਬਰ ਕੌਂਸਲਰ ਹੀਨਾ ਮੀਰ ਨੂੰ ਇੱਕ ਭਾਰਤੀ ਵਿਦਿਆਰਥਣ ਨੂੰ ਗਲਤ ਤਰੀਕੇ ਨਾਲ ਪੂਰਾ-ਟਾਈਮ ਨੈਨੀ ਵਜੋਂ ਰੱਖਣ ਦੇ ਦੋਸ਼ ’ਚ £40,000 ਦਾ ਜੁਰਮਾਨਾ ਲਗਾਇਆ ਗਿਆ ਹੈ। ਯੂਕੇ ਦੀ ਇੱਕ ਅਦਾਲਤ ਨੇ ਇਮੀਗ੍ਰੇਸ਼ਨ ਅਥਾਰਟੀਆਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ।
ਪੀੜਿਤ ਹਿਮਾਂਸ਼ੀ ਗੋਂਗਲੇ ਅਗਸਤ 2024 ਵਿੱਚ ਉਸ ਵੇਲੇ ਅਧਿਕਾਰੀਆਂ ਨੂੰ ਮਿਲੀ ਜਦੋਂ ਉਸਨੇ ਇੱਕ ਪੁਲਿਸ ਗੱਡੀ ਨੂੰ ਰੋਕ ਕੇ ਮਦਦ ਮੰਗੀ। ਅਧਿਕਾਰੀਆਂ ਦੇ ਮੁਤਾਬਕ ਉਹ ਉਸ ਵੇਲੇ “ਘਬਰਾਈ ਹੋਈ” ਅਤੇ ਬੇਹੱਦ ਪਰੇਸ਼ਾਨ ਸੀ। ਗੋਂਗਲੇ ਦਾ ਦੋਸ਼ ਸੀ ਕਿ ਉਸ ਨਾਲ ਮੀਰ ਦੇ ਘਰ “ਸਰੀਰਕ ਤੌਰ ’ਤੇ ਦੁਰਵਿਵਹਾਰ” ਕੀਤਾ ਗਿਆ ਅਤੇ ਉਹ “ਖੁਦਕੁਸ਼ੀ” ਬਾਰੇ ਸੋਚ ਰਹੀ ਸੀ।
ਗੋਂਗਲੇ ਯੂਕੇ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੀ ਸੀ ਅਤੇ 45 ਸਾਲਾ ਸਿਆਸਤਦਾਨ, ਮੀਰ ਨੂੰ ਗੋਂਗਲੇ ਨੂੰ ਲਗਭਗ 1,600 ਡਾਲਰ (1,200 ਪੌਂਡ) ਪ੍ਰਤੀ ਮਹੀਨਾ ਨਕਦ ਤਨਖ਼ਾਹ ‘ਤੇ ਨੌਕਰੀ 'ਤੇ ਰੱਖਣ ਦਾ ਦੋਸ਼ੀ ਪਾਇਆ ਗਿਆ। ਵਿਦਿਆਰਥਣ ਦਾ ਵੀਜ਼ਾ 2023 ਵਿੱਚ ਖਤਮ ਹੋਣ ਤੋਂ ਬਾਅਦ ਉਸ ਕੋਲ ਬ੍ਰਿਟੇਨ ਵਿੱਚ ਕੰਮ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ।
ਮੀਰ ਦਾ ਦਾਅਵਾ ਸੀ ਕਿ ਗੋਂਗਲੇ “ਸੋਸ਼ਲ ਵਿਜ਼ਿਟਰ” ਸੀ ਜੋ ਅਕਸਰ ਘਰ ਵੀਡੀਓ ਗੇਮਾਂ ਖੇਡਣ, ਟੀਵੀ ਦੇਖਣ ਅਤੇ ਆਰਾਮ ਕਰਨ" ਲਈ ਆਉਂਦੀ ਸੀ ਅਤੇ ਕਦੇ-ਕਦਾਈਂ ਘਰ ਦੇ ਕੰਮਾਂ ਵਿੱਚ ਮਦਦ ਕਰਦੀ ਸੀ। ਮੀਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ, ਪਰ ਅਦਾਲਤ ਨੇ £40,000 ਦਾ ਜੁਰਮਾਨਾ ਕਾਇਮ ਰੱਖਿਆ ਅਤੇ ਇਸਦੇ ਨਾਲ £3,620 ਦੇ ਅਦਾਲਤੀ ਖ਼ਰਚੇ ਵੀ ਜੋੜ ਦਿੱਤੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login