ADVERTISEMENT

ADVERTISEMENT

ਜਲਦ ਰਿਲੀਜ਼ ਹੋਵੇਗਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 30 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ / Instagram/@sidhu_moosewala

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦਾ ਹੈ। ਫੈਨਜ਼ ਨੂੰ ਉਨ੍ਹਾਂ ਦੇ ਨਵੇਂ ਗੀਤਾਂ ਦੀ ਉਡੀਕ ਲੱਗੀ ਰਹਿੰਦੀ ਹੈ। ਇਸ ਦੌਰਾਨ ਆਪਣੇ ਹਾਲੀਆ ਇੰਟਰਵਿਊ ਵਿਚ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਲਈ ਇਕ ਵੱਡਾ ਅਪਡੇਟ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 30 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ।

ਉਨ੍ਹਾਂ ਕਿਹਾ, ‘‘ਥੋੜ੍ਹੇ ਦਿਨਾਂ ’ਚ ਸਿੱਧੂ ਦਾ ਗੀਤ ਆ ਰਿਹਾ ਹੈ। ਗੀਤ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਛੋਟਾ-ਮੋਟਾ ਕੰਮ ਖ਼ਤਮ ਕਰਕੇ ਸਾਡੀ ਕੋਸ਼ਿਸ਼ ਹੈ ਕਿ 30 ਨਵੰਬਰ ਦੇ ਕਰੀਬ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ।’’

ਉਨ੍ਹਾਂ ਕਿਹਾ ਕਿ ਗੀਤ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਤੇ ਟੀਮ ਹੁਣ ਐਡੀਟਿੰਗ ’ਚ ਰੁੱਝੀ ਹੋਈ ਹੈ। ਫਾਈਨਲ ਹੋਣ ’ਤੇ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਖਬਰ ਨਾਲ ਪ੍ਰਸ਼ੰਸਕਾਂ ’ਚ ਖ਼ੁਸ਼ੀ ਤੇ ਚਾਅ ਪੈਦਾ ਹੋ ਗਿਆ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video