ADVERTISEMENT

ADVERTISEMENT

ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਫੰਡਿੰਗ ਫ੍ਰੀਜ਼ ਨੂੰ ਚੁਣੌਤੀ ਦੇਣ ਦਾ ਕੀਤਾ ਵਾਅਦਾ

ਇਲੀਨੋਇਸ ਦੇ ਕਾਂਗਰਸਮੈਨ ਨੇ ਆਪਣੀ ਸੈਨੇਟ ਮੁਹਿੰਮ ਵਿੱਚ ਟਰੰਪ ਪ੍ਰਸ਼ਾਸਨ ਵਿਰੁੱਧ ਹਮਲੇ ਤੇਜ਼ ਕਰ ਦਿੱਤੇ

ਰਾਜਾ ਕ੍ਰਿਸ਼ਨਾਮੂਰਤੀ / X/@CongressmanRaja

ਰਾਜਾ ਕ੍ਰਿਸ਼ਨਾਮੂਰਤੀ ਨੇ ਟਰੰਪ ਪ੍ਰਸ਼ਾਸਨ 'ਤੇ ਇਲੀਨੋਇਸ ਦੇ ਸੰਘੀ ਫੰਡਾਂ ਨੂੰ ਵਾਰ-ਵਾਰ ਰੋਕਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਇਨ੍ਹਾਂ ਕਾਰਵਾਈਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਇਸ ਦਾ ਡਟ ਕੇ ਵਿਰੋਧ ਕਰਨ ਦਾ ਫੈਸਲਾ ਲਿਆ ਹੈ। 

ਆਪਣੀ ਅਮਰੀਕੀ ਸੈਨੇਟ ਚੋਣ ਮੁਹਿੰਮ ਦੇ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਡੈਮੋਕ੍ਰੇਟਿਕ ਆਗੂ ਨੇ ਕਿਹਾ, “ਇਹ ਪਾਗਲਪਨ ਹੈ। ਰਾਸ਼ਟਰਪਤੀ, ਇਲੀਨੋਇਸ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਅਸੀਂ ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਾਂ ਅਤੇ ਅਸੀਂ ਪਿੱਛੇ ਨਹੀਂ ਹਟਾਂਗੇ।” ਕ੍ਰਿਸ਼ਨਾਮੂਰਤੀ ਨੇ ਸਿਹਤ ਸੰਭਾਲ, ਸਿੱਖਿਆ, ਬਾਲ ਸੰਭਾਲ, ਬੁਨਿਆਦੀ ਢਾਂਚੇ ਅਤੇ ਜਨਤਕ ਆਵਾਜਾਈ ਦੀਆਂ ਗ੍ਰਾਂਟਾਂ 'ਤੇ ਲਗਾਈਆਂ ਜਾ ਰਹੀਆਂ ਲਗਾਤਾਰ ਰੋਕਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਹੂਲਤਾਂ ਦੀ ਹਰ ਕੀਮਤ 'ਤੇ ਰੱਖਿਆ ਕਰਨਗੇ। 

ਕ੍ਰਿਸ਼ਨਾਮੂਰਤੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲੀਨੋਇਸ ਹਮੇਸ਼ਾ ਪ੍ਰਜਨਨ ਸੁਤੰਤਰਤਾ ਲਈ ਇੱਕ ਸੁਰੱਖਿਅਤ ਥਾਂ ਬਣਿਆ ਰਹੇਗਾ।

ਜ਼ਿਕਰਯੋਗ ਹੈ ਕਿ ਰਾਜਾ ਕ੍ਰਿਸ਼ਨਾਮੂਰਤੀ 2017 ਤੋਂ ਇਲੀਨੋਇਸ ਦੇ 8ਵੇਂ ਕਾਂਗਰਸਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਹੁਣ 2026 ਦੀਆਂ ਚੋਣਾਂ ਵਿੱਚ ਅਮਰੀਕੀ ਸੈਨੇਟ ਲਈ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਸੈਨੇਟ ਦੀਆਂ ਪ੍ਰਾਇਮਰੀ ਚੋਣਾਂ 17 ਮਾਰਚ ਨੂੰ ਹੋਣੀਆਂ ਤੈਅ ਹਨ।

Comments

Related

To continue...

Already have an account? Log in

Create your free account or log in