ADVERTISEMENT

ADVERTISEMENT

ਮਾਰਿਆ ਗਿਆ ਖਾਮੇਨੇਈ, ਈਰਾਨ ਦੇ ਸੁਪਰੀਮ ਲੀਡਰ ਦੀ ਮੌਤ ਦੀ ਹੋਈ ਪੁਸ਼ਟੀ

ਇਸ ਹਮਲੇ ਤੋਂ ਬਾਅਦ ਈਰਾਨੀ ਮੰਤਰੀ ਮੰਡਲ ਨੇ ਇਸ ਨੂੰ “ਗੰਭੀਰ ਜੁਰਮ” ਕਹਿੰਦੇ ਹੋਏ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ

ਮਾਰਿਆ ਗਿਆ ਖਾਮੇਨੀ, ਈਰਾਨ ਦੇ ਸੁਪਰੀਮ ਲੀਡਰ ਦੀ ਮੌਤ ਦੀ ਹੋਈ ਪੁਸ਼ਟੀ / Courtesy

ਈਰਾਨ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਵਿੱਚ ਦੇਸ਼ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਹੈ। ਐਤਵਾਰ ਸਵੇਰੇ ਸਰਕਾਰੀ ਪ੍ਰਸਾਰਕ IRIB ਨੇ ਖਬਰ ਦਿੱਤੀ ਕਿ ਸੁਪਰੀਮ ਲੀਡਰ ਹੁਣ ਨਹੀਂ ਰਹੇ। ਇਸ ਦੇ ਨਾਲ ਹੀ ਤਸਨੀਮ ਅਤੇ ਫਾਰਸ ਨਿਊਜ਼ ਏਜੰਸੀਆਂ ਨੇ ਵੀ ਖਾਮੇਨੇਈ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਕ ਪੋਸਟ ਕਰਕੇ ਖਾਮੇਨੀ ਦੇ ਮਾਰੇ ਜਾਣ ਦੀ ਗੱਲ ਕਹੀ ਸੀ।

ਫਾਰਸ ਨਿਊਜ਼ ਏਜੰਸੀ, ਜੋ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਹੋਈ ਹੈ, ਨੇ ਰਿਪੋਰਟ ਦਿੱਤੀ ਕਿ ਸਰਕਾਰ ਨੇ ਇਸ ਘਟਨਾ ਤੋਂ ਬਾਅਦ 40 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਸੱਤ ਦਿਨਾਂ ਦੀ ਰਾਸ਼ਟਰੀ ਛੁੱਟੀ ਵੀ ਘੋਸ਼ਿਤ ਕੀਤੀ ਹੈ। ਰਿਪੋਰਟਾਂ ਮੁਤਾਬਕ ਖਾਮੇਨੇਈ ਨੂੰ ਤਹਿਰਾਨ ਵਿਚਲੇ ਉਨ੍ਹਾਂ ਦੇ ਕੰਪਲੈਕਸ ਵਿੱਚ ਨਿਸ਼ਾਨਾ ਬਣਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਸਨ, ਜਦੋਂ ਹਮਲਾ ਹੋਇਆ। ਸੈਟੇਲਾਈਟ ਤਸਵੀਰਾਂ ਵਿੱਚ ਉਸ ਇਲਾਕੇ ਤੋਂ ਕਾਲਾ ਧੂੰਆ ਉੱਠਦਾ ਵੀ ਦਿਖਾਇਆ ਗਿਆ।

ਅਲੀ ਖਾਮੇਨੇਈ ਨੇ 1989 ਵਿੱਚ ਅਯਾਤੁੱਲਾ ਰੂਹੁੱਲਾ ਖੋਮੈਨੀ ਦੀ ਮੌਤ ਤੋਂ ਬਾਅਦ ਸੁਪਰੀਮ ਲੀਡਰ ਦਾ ਪਦ ਸੰਭਾਲਿਆ ਸੀ। ਰੂਹੁੱਲਾ ਖੋਮੈਨੀ ਨੇ ਈਰਾਨੀ ਇਨਕਲਾਬ ਦੀ ਅਗਵਾਈ ਕੀਤੀ ਸੀ। ਖਾਮੇਨੇਈ ਨੇ ਆਪਣੇ ਦੌਰਾਨ ਦੇਸ਼ ਦੀ ਫੌਜੀ ਅਤੇ ਅਰਧ-ਸੈਨਿਕ ਢਾਂਚੇ ਨੂੰ ਮਜ਼ਬੂਤ ਕੀਤਾ ਅਤੇ ਖੇਤਰ ਵਿੱਚ ਕਈ ਪ੍ਰੌਕਸੀ ਤਾਕਤਾਂ ਖੜ੍ਹੀਆਂ ਕੀਤੀਆਂ। ਇਸ ਤੋਂ ਪਹਿਲਾਂ ਉਹ 1980 ਦੇ ਦਹਾਕੇ ਵਿੱਚ ਇਰਾਕ ਨਾਲ ਜੰਗ ਦੌਰਾਨ ਈਰਾਨ ਦੇ ਰਾਸ਼ਟਰਪਤੀ ਰਹੇ ਸਨ।

ਇਸ ਹਮਲੇ ਤੋਂ ਬਾਅਦ ਈਰਾਨੀ ਮੰਤਰੀ ਮੰਡਲ ਨੇ ਇਸ ਨੂੰ “ਗੰਭੀਰ ਜੁਰਮ” ਕਹਿੰਦੇ ਹੋਏ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਰੈਵੋਲਿਊਸ਼ਨਰੀ ਗਾਰਡ ਨੇ ਵੀ ਕਿਹਾ ਹੈ ਕਿ ਇਸ ਕਤਲ ਦਾ “ਕੜਾ ਅਤੇ ਨਿਰਣਾਇਕ ਜਵਾਬ” ਦਿੱਤਾ ਜਾਵੇਗਾ। ਸਰਕਾਰੀ ਟੀਵੀ ਦੇ ਅਨੁਸਾਰ ਖਾਮੇਨੇਈ ਦੀ ਮੌਤ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ। ਇਸ ਦੌਰਾਨ, ਜਦੋਂ ਦੇਰ ਰਾਤ ਇਹ ਖਬਰਾਂ ਫੈਲਣੀਆਂ ਸ਼ੁਰੂ ਹੋਈਆਂ, ਤਹਿਰਾਨ ਵਿੱਚ ਕੁਝ ਥਾਵਾਂ ‘ਤੇ ਲੋਕਾਂ ਵੱਲੋਂ ਖੁਸ਼ੀ ਮਨਾਉਣ ਦੀਆਂ ਵੀ ਸੂਚਨਾਵਾਂ ਮਿਲੀਆਂ। ਹਾਲਾਂਕਿ, ਦੇਸ਼ ਭਰ ਵਿੱਚ ਹਾਲਾਤ ਕਾਫ਼ੀ ਤਣਾਅਪੂਰਨ ਦੱਸੇ ਜਾ ਰਹੇ ਹਨ।

Comments

Related

To continue...

Already have an account? Log in

Create your free account or log in