ADVERTISEMENT

ADVERTISEMENT

2026 ‘ਚ ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ IRCC ਦਾ ਅਹਿਮ ਫੈਸਲਾ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੀਮਾ 408,000 ਨਿਰਧਾਰਤ ਕੀਤੀ ਗਈ ਹੈ, ਜੋ ਕਿ 2024 ਦੇ ਮੁਕਾਬਲੇ 16 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦੀ ਹੈ

representative image / pexels

ਕੈਨੇਡਾ ਸਰਕਾਰ ਨੇ 2026 ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟਡੀ ਪਰਮਿੱਟਾਂ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦਾ ਐਲਾਨ ਕੀਤਾ ਹੈ। 25 ਨਵੰਬਰ ਨੂੰ ਕੀਤੀ ਗਈ ਘੋਸ਼ਣਾ ਅਨੁਸਾਰ, ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਸੀਮਾ 408,000 ਸਟਡੀ ਪਰਮਿੱਟ ਨਿਰਧਾਰਤ ਕੀਤੀ ਹੈ, ਜੋ ਪਿਛਲੇ ਸਾਲ ਤੋਂ 7 ਫ਼ੀਸਦੀ ਦੀ ਕਟੌਤੀ ਨੂੰ ਦਰਸਾਉਂਦੀ ਹੈ।

2024 ਵਿੱਚ ਪਹਿਲੀ ਵਾਰ ਲਾਗੂ ਕੀਤੀ ਗਈ ਇਹ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ IRCC ਦੁਆਰਾ ਹਰ ਸਾਲ ਪ੍ਰੋਸੈਸ ਕੀਤੀਆਂ ਜਾਣ ਵਾਲੀਆਂ ਸਟੱਡੀ ਪਰਮਿਟ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ। ਇਸਦਾ ਉਦੇਸ਼ ਕੈਨੇਡਾ ਦੀ ਅਸਥਾਈ ਆਬਾਦੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਣਾ ਹੈ। ਸਟਡੀ ਪਰਮਿੱਟ ਰੱਖਣ ਵਾਲਿਆਂ ਦੀ ਗਿਣਤੀ ਜਨਵਰੀ 2024 ਦੇ 10 ਲੱਖ ਤੋਂ ਵੱਧ ਨਾਲੋਂ ਘਟ ਕੇ ਸਤੰਬਰ 2025 ਤੱਕ ਲਗਭਗ 7.25 ਲੱਖ ਰਹਿ ਗਈ ਹੈ।

ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਇਹ ਕਟੌਤੀ ਅਹਿਮ ਹੈ, ਪਰ 2027 ਦੇ ਅੰਤ ਤੱਕ ਕੈਨੇਡਾ ਦੀ ਅਸਥਾਈ ਆਬਾਦੀ ਦਾ ਹਿੱਸਾ ਕੁੱਲ ਆਬਾਦੀ ਦੇ 5 ਫ਼ੀਸਦੀ ਤੋਂ ਹੇਠਾਂ ਲਿਆਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਹੋਰ ਕਟੌਤੀਆਂ ਲਾਜ਼ਮੀ ਹਨ।”

ਏਜੰਸੀ ਜਿਹੜੇ 408,000 ਸਟੱਡੀ ਪਰਮਿਟ ਦੇਣ ਦੀ ਯੋਜਨਾ ਬਣਾ ਰਹੀ ਹੈ, ਉਨ੍ਹਾਂ ਵਿੱਚੋਂ 155,000 ਪਰਮਿਟ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਅਤੇ 253,000 ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਐਕਸਟੈਂਸ਼ਨਾਂ ਹੋਣਗੀਆਂ। ਇਹ 2025 ਦੇ ਮੁਕਾਬਲੇ 7 ਪ੍ਰਤੀਸ਼ਤ ਦੀ ਗਿਰਾਵਟ ਅਤੇ 2024 ਦੇ ਮੁਕਾਬਲੇ 16 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦਾ ਹੈ। 

ਮਾਸਟਰਜ਼ ਅਤੇ ਡਾਕਟਰੇਟ ਪੱਧਰ ਦੇ ਉਹ ਵਿਦਿਆਰਥੀ ਜੋ ਕਿਸੇ ਸਰਕਾਰੀ ਡੈਜ਼ੀਗਨੇਟਿਡ ਲਰਨਿੰਗ ਇੰਸਟਿਟਿਊਸ਼ਨ (DLI) ਵਿੱਚ ਦਾਖ਼ਲ ਹਨ, ਉਨ੍ਹਾਂ ਲਈ ਰਾਹਤ ਦਿੰਦਿਆਂ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਉਹਨਾਂ ਨੂੰ ਸਟਡੀ ਪਰਮਿਟ ਅਰਜ਼ੀ ਦੇ ਨਾਲ ਪ੍ਰੋਵਿੰਸ਼ਲ ਜਾਂ ਟੈਰੀਟੋਰੀਅਲ ਐਟੈਸਟੇਸ਼ਨ ਲੈਟਰ (PAL/TAL) ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ।

ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਜਿਵੇਂ ਕਿ ਅਸੀਂ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਥਿਰਤਾ ਵਾਪਸ ਲਿਆਉਣ ਲਈ ਕੰਮ ਕਰ ਰਹੇ ਹਾਂ, ਅਸੀਂ ਕੈਨੇਡਾ ਦੇ ਵੱਡੇ ਆਰਥਿਕ ਅਤੇ ਸਮਾਜਿਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ  ਰਾਹੀਂ ਉੱਚ ਪ੍ਰਤਿਭਾ ਨੂੰ ਆਕਰਸ਼ਿਤ ਕਰਨ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ।"

Comments

Related